ਹੇਮਕੁੰਟ ਸਕੂਲ ਦੇ ਐੱਨ.ਐੱਸ.ਐੱਸ ਵਲੰਟੀਅਰਜ਼ ਵੱਲੋਂ ਮਨਾਇਆ “ਵਿਸ਼ਵ ਵਾਤਾਵਰਨ ਦਿਵਸ”

ਕੋਟਈਸੇ ਖਾਂ, 5 ਜੂਨ (ਜਸ਼ਨ): ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ  ਵਿਭਾਗ  ਮੋਗਾ ਸ: ਦਵਿੰਦਰ ਸਿੰਘ ਲੋਟੇ ਦੇ ਦਿਸ਼ਾ ਨਿਰਦੇਸ਼ ਅਤੇ ਵਾਤਾਵਰਨ ਦੀ ਭਰਪੂਰ ਸ਼ੁੱਧਤਾ ਦੀ ਚਾਹਤ ਹੇਠ ਸ੍ਰੀ ਹੇਮਕੁੰਟ ਸੀਨੀ.ਸੈਕੰ. ਸਕੂਲ ਕੋਟ-ਈਸੇ-ਖਾਂ ਦੇ ਐੱਨ.ਐੱਸ.ਐੱਸ ਵਲੰਟੀਅਰਜ਼ ਵੱਲੋਂ ਵਿਸ਼ਵ ਵਾਤਾਵਰਨ ਦਿਵਸ” ਮਨਾਇਆ ਗਿਆ । ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਾਤਾਵਰਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਨੁੱਖ ਨੇ ਆਪਣੀਆਂ ਸਵਾਰਥੀ ਸੋਚਾਂ ਸਦਕਾ ਬਨਸਪਤੀ , ਹਰੇ-ਭਰੇ ਰੁੱਖਾਂ ,ਜੰਗਲਾਂ ਦਾ ਐਨਾ ਘਾਣ ਕਰ ਦਿੱਤਾ ਹੈ ਕਿ ਅੱਜ ਉਸ ਨੂੰ ਕਈ ਕੁਦਰਤੀ ਕਰੋਪੀਆਂ ਅਤੇ ਭਿਆਨਕ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ । ਇਸ ਲਈ ਸਾਨੂੰ ਵਾਤਾਵਰਨ, ਜੀਵ-ਜੰਤੂ ਅਤੇ ਧਰਤੀ ਹੇਠਲੇ ਪਾਣੀ ਤਲ ਨੂੰ  ਬਚਾਉਣ ਲਈ  ਵੱਧ ਤੋਂ ਵੱਧ ਰੱੁੱਖ ਲਗਾ ਕੇ ਉਹਨਾਂ ਦੀ ਦੇਖ ਭਾਲ ਕਰਨੀ ਵੀ ਜ਼ਰੂਰੀ ਹੈ । ਉਹਨਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਜਲ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ। ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਅਤੇ ਵਾਇਸ ਪਿ੍ਰੰਸੀਪਲ ਜਤਿੰਦਰ ਸ਼ਰਮਾ ਦੀ ਨਿਗਾਰਾਨੀ ਹੇਠ ਐੱਨ.ਐੱਸ ਵਲੰਟੀਅਰਜ਼ ਨੇ ਸਕੂਲ ਦੀ ਚਾਰ-ਦੀਵਾਰੀ ਅੰਦਰ ਅਤੇ ਬਾਹਰ ਫਲ਼ਦਾਰ ਪੌਦੇ ਅਤੇ ਛਾਂਦਾਰ ਦਰੱਖਤ ਲਗਾਏ ਅਤੇ ਇਹਨਾਂ ਦੀ ਸੰਭਾਲ ਕਰਨ  ਦਾ ਵਚਨ ਦਿੱਤਾ ।ਇਸ ਮੌਕੇ ਐੱਨ.ਐੱਸ.ਐੱਸ ਪ੍ਰੋਗਰਾਮ ਅਫਸਰ ਅਮੀਰ ਸਿੰਘ,ਸੁਰਿੰਦਰ ਕੌਰ ਹਾਜ਼ਰ ਹਨ ।