ਰੂਰਲ ਐਨ.ਜੀ.ਓ. ਵੱਲੋਂ ਲੱਗ ਰਹੇ ਵਿਸ਼ਾਲ ਖੂਨ ਕੈਂਪ ਦੀਆਂ ਤਿਆਰੀਆਂ ਜ਼ੋਰਾਂ 'ਤੇ

Tags: 

ਮੋਗਾ/ 04 ਜੂਨ 2023/ ( ਜਸ਼ਨ  )ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ ਦੀ ਪ੍ਰਧਾਨਗੀ ਹੇਠ ਰੂਰਲ ਐਨ.ਜੀ.ਓ. ਕਲੱਬਜ ਐਸੋਸੀਏਸ਼ਨ ਸ਼ਹਿਰੀ ਯੂਨਿਟ ਦੀ ਮਸਿਕ ਇਕਾਗਰਤਾ ਮੁੱਖ ਦਫਤਰ ਬਸਤੀ ਗੋਬਿੰਦਗੜ੍ਹ ਵਿਖੇ ਹੋਈ। ਇਸ ਮੀਟਿੰਗ ਵਿੱਚ 14 ਜੂਨ ਨੂੰ ਅੰਤਰ-ਰਾਸ਼ਟਰੀ ਖੂਨਦਾਨ ਦਿਵਸ ਤੇ ਲੱਗ ਰਹੇ ਵਿਸ਼ਾਲ ਖੂਨ ਕੈਂਪ ਸਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ। ਇਸ ਮੀਟਿੰਗ ਵਿੱਚ ਚੀਫ ਪੈਟਰਨ ਮਹਿੰਦਰਪਾਲ ਲੂੰਬਾ ਨੇ ਆਨ-ਲਾਈਨ ਹਾਜਰੀ ਲਵਾਈ, ਸਾਰੀ ਮੀਟਿੰਗ ਦਾ ਜਾਇਜਾ ਲਿਆ ਅਤੇ ਮੀਟਿੰਗ ਵਿੱਚ ਹਾਜਰ ਹੋਏ ਅਹੁੱਦੇਦਾਰਾ ਨੂੰ ਆਨ-ਲਾਈਨ ਸੰਬੋਧਨ ਵੀ ਕੀਤਾ। ਇਸ ਮੌਕੇ ਬੋਲਦਿਆ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ ਕਿਹਾ ਕਿ ਇਸ ਕੈਂਪ ਸਬੰਧੀ ਤਿਆਰੀਆਂ ਜੋਰਾ ਤੇ ਹਨ ਅਤੇ ਖੂਨਦਾਨ ਕਰਨ ਵਾਲੇ ਵਿਅਕਤੀਆਂ ਦੀ ਰਜਿਸਟਰੇਸ਼ਨ ਕਰਨ ਤੇ ਵੱਧ ਤੋਂ ਵੱਧ ਜੋਰ ਦਿੱਤਾ ਜਾ ਰਿਹਾ ਹੈ ਤਾਂ ਜੋ 300 ਯੂਨਿਟ ਖੂਨ ਇਕੱਤਰ ਕਰਨ ਦਾ ਟੀਚਾ ਪੂਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਖੂਨਦਾਨ ਦੇ ਖੇਤਰ ਵਿੱਚ ਵਿਸ਼ੇਸ਼ ਸੇਵਾਵਾ ਨਿਭਾਉਣ ਵਾਲੀਆਂ ਤਕਰੀਬਨ 40 ਸੰਸਥਾਵਾਂ ਦਾ ਸਨਮਾਨ ਕੀਤਾ ਜਾਵੇਗਾ। 

ਸਿਟੀ ਪ੍ਰਧਾਨ ਸੁਖਦੇਵ ਸਿੰਘ ਬਰਾੜ ਨੇ ਕੈਂਪ ਨੂੰ ਸਫਲ ਬਣਾਉਣ ਲਈ ਰਜਿਸਟਰੇਸ਼ਨ, ਰਿਫਰੈਸਮੈਂਟ, ਸਨਮਾਨ ਅਤੇ ਸਵਾਗਤੀ  ਕਮੇਟੀਆ ਦਾ ਗਠਨ ਕਰਕੇ ਵਲੰਟੀਅਰਜ ਦੀ ਡਿਊਟੀਆ ਲਗਾਈਆ। ਜਿਲ੍ਹਾ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਇਸ ਕੈਂਪ ਸਬੰਧੀ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾ ਵਿੱਚ ਖੂਨਦਾਨ ਕਰਨ ਸਬੰਧੀ ਲਗਾਏ ਗਏ ਫਲੈਕਸਾ, ਬੈਨਰਾ ਅਤੇ ਇਸ਼ਤਿਹਾਰਾ ਦਾ ਕੰਮ ਦਾ ਮੁਕੰਮਲ ਹੋ ਚੁੱਕਾ ਹੈ ਅਤੇ ਖੂਨਦਾਨ ਕੈਂਪ ਵਿੱਚ ਟਰਾਫੀਆਂ ਅਤੇ ਸਨਮਾਨ ਚਿੰਨ ਆਦਿ ਬਾਕੀ ਸੇਵਾਵਾ ਨਿਭਾਉਣ ਵਾਲੇ ਸੱਜਣ ਸੰਪਰਕ ਕਰ ਰਹੇ ਹਨ। ਮੁੱਖ ਸਲਾਹਕਾਰ ਗੁਰਸੇਵਕ ਸਿੰਘ ਸੰਨਿਆਸੀ ਨੇ ਦੱਸਿਆ ਕਿ ਇਸ ਕੈਂਪ ਵਿੱਚ 10 ਤੋਂ ਵੱਧ ਖੂਨਦਾਨੀ ਵਲੰਟੀਅਰ ਲਿਆਉਣ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਵੀ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋਕ ਖੂਨਦਾਨ ਕਰਨ ਲਈ ਉਤਸਾਹਿਤ ਹੋ ਕੇ ਇਸ ਮਹਾਨਦਾਨ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਸੁਰਜੀਤ ਸਿੰਘ ਦੌਧਰ, ਸਮਾਜ ਸੇਵਿਕਾ ਡਾ. ਸਰਬਜੀਤ ਕੌਰ ਬਰਾੜ, ਡਾ. ਰਵੀਨੰਦਨ ਸ਼ਰਮਾ, ਰਾਮ ਸਿੰਘ ਜਾਨੀਆ, ਜਸਪਿੰਦਰ ਸਿੰਘ ਚਾਵਲਾ, ਮੈਡਮ ਨਰਜੀਤ ਕੌਰ, ਮੈਡਮ ਜਸਵੀਰ ਕੌਰ, ਮਨਮੋਹਨ ਸਿੰਘ ਚੀਮਾਂ, ਜਸਵੰਤ ਸਿੰਘ ਪੁਰਾਣੇਵਾਲਾ ਆਦਿ ਨੇ ਵੀ ਕੈਂਪ ਸਬੰਧੀ ਆਪਣੇ-ਆਪਣੇ ਵਿਚਾਰ ਰੱਖੇ।