50 ਕਰੋੜ ਦੀ ਲਾਗਤ ਨਾਲ ਮੋਗਾ 'ਚ ਖੁਲ੍ਹੇਗਾ ਕੈਪੀਟੋਲ ਹਸਪਤਾਲ

ਮੋਗਾ, 4  ਜੂਨ (ਜਸ਼ਨ):  ਡਾਕਟਰ ਸੀ.ਐਸ ਪਰੂਥੀ, ਚੇਅਰਮੈਨ ਕੈਪੀਟੋਲ ਹਸਪਤਾਲ ਨੇ ਮੋਗਾ ਵਿੱਚ ਬਰਨਾਲਾ-ਜਲੰਧਰ ਰੋਡ, ਬੁੱਘੀਪੁਰਾ ਚੌਂਕ ਨੇੜੇ ਕੈਪੀਟੋਲ ਹਸਪਤਾਲ ਦੀ ਨਵੀਂ ਸ਼ਾਖਾ ਖੋਲ੍ਹਣ ਦਾ ਐਲਾਨ ਕਰਦਿਆਂ ਖੁਸ਼ੀ ਪ੍ਰਗਟਾਈ।
ਡਿਪਟੀ ਕਮੀਸ਼ਨਰ ਮੋਗਾ ਸ. ਕੁਲਵੰਤ ਸਿੰਘ ਅਤੇ ਮੋਗਾ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਨੇ ਪੰਜਾਬ ਸਰਕਾਰ ਦੇ ਵਪਾਰ ਦਾ ਅਧਿਕਾਰ ਕਾਨੂੰਨ ਤਹਿਤ ਕੈਪੀਟੋਲ ਮਲਟੀ-ਸੁਪਰ ਸਪੈਸ਼ਲਿਟੀ ਹਸਪਤਾਲ ਬਣਾਉਣ ਦੀ ਪ੍ਰਵਾਨਗੀ ਦਿੱਤੀ।
ੳੁੱਤਰ ਭਾਰਤ ਦੇ ਪ੍ਰਮੁੱਖ ਹਸਪਤਾਲਾਂ ਵਿੱਚ ਸ਼ੁਮਾਰ ਕੈਪੀਟੋਲ ਗਰੁੱਪ ਆਫ ਹਾਸਪੀਟਲਜ਼ ਦੇ ਚੇਅਰਮੈਨ  ਡਾਕਟਰ ਸੀ.ਐਸ ਪਰੂਥੀ  ਨੇ ਮੋਗਾ ਵਿੱਚ ਬਰਨਾਲਾ-ਜਲੰਧਰ ਰੋਡ, ਬੁੱਘੀਪੁਰਾ ਚੌਂਕ ਨੇੜੇ ਕੈਪੀਟੋਲ ਹਸਪਤਾਲ ਦੀ ਨਵੀਂ ਸ਼ਾਖਾ ਖੋਲ੍ਹਣ ਦਾ ਐਲਾਨ ਕਰਦਿਆਂ ਖੁਸ਼ੀ ਪ੍ਰਗਟਾਈ ।ਕੈਪੀਟੋਲ ਹਸਪਤਾਲਾਂ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਹਰਨੂਰ ਸਿੰਘ ਪਰੂਥੀ ਵੱਲੋਂ ਦੱਸਿਆ ਗਿਆ ਕਿ ਇੱਕ ਪ੍ਰਮੁੱਖ ਸਿਹਤ ਸੰਭਾਲ ਪ੍ਰਦਾਤਾ ਵੱਜੋਂ ਕੈਪੀਟੋਲ ਹਸਪਤਾਲ ਆਪਣੀਆਂ ਸੇਵਾਵਾਂ ਨੂੰ ਵਧਾਉਣ ਅਤੇ ਲੋੜਵੰਦ ਭਾਈਚਾਰਿਆਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ । ਕੈਪੀਟੋਲ ਹਸਪਤਾਲ, ਉੱਤਰੀ ਭਾਰਤ ਦੇ ਵਸਨੀਕਾਂ ਨੂੰ ਇੱਕ ਛੱਤ ਹੇਂਠ ਮੈਡੀਕਲ ਅਤੇ ਸਰਜੀਕਲ ਦੇਖਭਾਲ ਦੇ ਉੱਚੇ ਮਿਆਰਾਂ ਨੂੰ ਲਿਆਉਣ ਦੇ ਉਦੇਸ਼ ਨਾਲ ਸਥਾਪਿਤ ਕੀਤਾ ਗਿਆ ਹੈ । ਮੋਗਾ ਬ੍ਰਾਂਚ ਦੇ ਸ਼ਾਮਲ ਹੋਣ ਨਾਲ ਇਸ ਖੇਤਰ ਦੇ ਵਸਨੀਕਾਂ ਨੂੰ ਮਿਆਰੀ ਡਾਕਟਰੀ ਦੇਖਭਾਲ ਦੇ ਨੇੜੇ ਲਿਆਂਦਾ ਜਾਵੇਗਾ , ਜਿਸ ਨਾਲ ਉੱਨਤ ਸਿਹਤ ਸਹੂਲਤਾਂ ਤੱਕ ਸੁਵਿਧਾਜਨਕ ਪਹੁੰਚ ਨੂੰ ਯਕੀਨੀ ਬਣਾਇਆ ਜਾਵੇਗਾ ।ਡਿਪਟੀ ਕਮੀਸ਼ਨਰ ਸ. ਕੁਲਵੰਤ ਸਿੰਘ ਅਤੇ ਮੋਗਾ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਨੇ ਪੰਜਾਬ ਸਰਕਾਰ ਦੇ ਵਪਾਰ ਦਾ ਅਧਿਕਾਰ ਕਾਨੂੰਨ ਤਹਿਤ ਕੈਪੀਟੋਲ ਮਲਟੀ-ਸੁਪਰ ਸਪੈਸ਼ਲਿਟੀ ਹਸਪਤਾਲ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ।ਇਹ ਪ੍ਰੋਜੈਕਟ 2 ਏਕੜ ਦੇ ਖੇਤਰ ਨੂੰ ਕਵਰ ਕਰਦਾ ਹੈ ਅਤੇ ਲਗਭਗ 50 ਕਰੋੜ ਦੀ ਲਾਗਤ ਆਵੇਗੀ ਜੋ ਕਿ ਅਤਿ-ਆਧੁਨਿਕ ਮੈਡੀਕਲ ਬੁਨਿਆਦੀ ਢਾਂਚੇ, ਅਤਿ ਆਧੁਨਿਕ ਤਕਨਾਲੋਜੀ ਅਤੇ ਮੈਡੀਕਲ ਪੇਸ਼ੇਵਰਾਂ ਦੀ ਇੱਕ ਉੱਚ ਕੁਸ਼ਲ ਟੀਮ ਨਾਲ ਲੈਸ ਹੋਵੇਗਾ । ਸਿਹਤ ਸੰਭਾਲ ਵਿੱਚ ਉੱਤਮਤਾ ਪ੍ਰਤੀ ਸਾਡੀ ਵਚਨਬੱਧਤਾ ਅਟੁੱਟ ਹੈ ਕਿਉਂਕਿ ਸਾਡਾ ਉਦੇਸ਼ ਮੋਗਾ ਅਤੇ ਇਸਦੇ ਆਸ ਪਾਸ ਦੇ ਖੇਤਰ ਦੇ ਲੋਕਾਂ ਨੂੰ ਵਿਆਪਕ ਅਤੇ ਹਮਦਰਦੀ ਵਾਲੀਆਂ ਡਾਕਟਰੀ ਸੇਵਾਵਾਂ ਪ੍ਰਦਾਨ ਕਰਨਾ ਹੈ ।ਕੈਪੀਟੋਲ ਹਸਪਤਾਲਾਂ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਹਰਨੂਰ ਸਿੰਘ ਜੀ ਪਰੂਥੀ ਵੱਲੋਂ ਵਿਸਤਾਰ ਨਾਲ ਦੱਸਿਆ ਗਿਆ ਕਿ ਮੋਗਾ ਬ੍ਰਾਂਚ ਆਧੁਨਿਕ ਸਹੂਲਤਾਂ ਅਤੇ ਅਡਵਾਂਸ ਮੈਡੀਕਲ ਉਪਕਰਨਾਂ ਨਾਲ ਲੈਸ ਹੋਵੇਗੀ ਜਿਸ ਵਿੱਚ ਸੀਟੀ ਸਕੈਨ, ਐਮਆਰਆਈ, ਐਕਸਰੇ ਸ਼ਾਮਲ ਹਨ, ਜੋ ਸਾਡੇ ਮੈਡੀਕਲ ਸਟਾਫ ਨੂੰ ਸਹੀ ਨਿਦਾਨ ਅਤੇ ਪ੍ਰਭਾਵੀ ਇਲਾਜ ਪ੍ਰਦਾਨ ਕਰਨ ਦੇ ਯੋਗ ਬਣਾਉਂਦਾ ਹੈ ।ਮੀਡੀਆ ਨੂੰ ਸੰਬੋਧਨ ਕਰਦੇ ਹੋਏ , ਕੈਪੀਟੋਲ ਹਸਪਤਾਲ ਦੇ ਚੇਅਰਮੈਨ ਮਾਨਯੋਗ ਡਾਕਟਰ ਸੀ.ਐਸ ਪਰੂਥੀ ਵੱਲੋਂ ਦੱਸਿਆ ਗਿਆ ਕਿ ਅਸੀਂ ਵਿਸ਼ੇਸ਼ ਵਿਭਾਗਾਂ ਦੀ ਇੱਕ ਵਿਸ਼ਾਲ ਸ਼ੇ੍ਰਣੀ ਦੀ ਪੇਸ਼ਕਸ਼ ਕਰਾਂਗੇ, ਜਿਸ ਵਿੱਚ ਉਨਕੋਲੋਜੀ, ਆਰਥੋਪੈਡਿਕਸ ਅਤੇ ਜੁਆਇੰਟ ਰਿਪਲੇਸਮੈਂਟ, ਨਿਊਰੋਸਾਇੰਸ,ਰੇਨਲ ਸਾਇੰਸ, ਐਡਵਾਂਸਡ ਸਰਜਰੀ, ਰੇਡੀਓਲੋਜੀ ਸ਼ਾਮਲ ਹਨ ਪਰ ਇਹਨਾਂ ਤੱਕ ਸੀਮਿਤ ਨਹੀਂ ਹਨ । ਵਿਆਪਕ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਹਰੇਕ ਵਿਭਾਗ ਕੋਲ ਸਮਰਪਿਤ ਮਾਹਿਰ ਹੋਣਗੇ । ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਕੈਪੀਟੋਲ ਗਰੁੱਪ ਆਫ ਹਾਸਪੀਟਲਜ਼ ਕੋਲ ਉੱਚ ਯੋਗਤਾ ਪ੍ਰਾਪਤ ਅਤੇ ਤਜਰਬੇਕਾਰ ਡਾਕਟਰਾਂ, ਸਰਜਨਾਂ , ਨਰਸਾਂ ਅਤੇ ਸਹਾਇਤਾ ਸਟਾਫ ਦੀ ਇੱਕ ਟੀਮ ਹੈ ਜੋ ਸਾਰੇ ਮਰੀਜ਼ਾਂ ਨੂੰ ਵਿਅਕਤੀਗਤ ਦੇਖਭਾਲ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਸਮਰਪਿਤ ਹਨ ।ਮੋਗਾ ਸ਼ਾਖਾ ਵਿੱਚ ਇੱਕ ਚੰਗੀ ਤਰ੍ਹਾਂ ਲੈਸ ਐਮਰਜੈਂਸੀ ਵਿਭਾਗ ਹੋਵੇਗਾ ਜੋ ਕਿਸੇ ਵੀ ਡਾਕਟਰੀ ਐਮਰਜੈਂਸੀ ਨੂੰ ਕੁਸ਼ਲਤਾ ਅਤੇ ਤੁਰੰਤ ਢੰਗ ਨਾਲ ਨਜਿੱਠਣ ਲਈ 24ਯ7 ਕੰਮ ਕਰੇਗਾ ।ਡਾਕਟਰ ਸੀ.ਐਸ ਪਰੂਥੀ ਅਤੇ ਡਾਕਟਰ ਹਰਨੂਰ ਪਰੂਥੀ ਵੱਲੋਂ ਦੱਸਿਆ ਗਿਆ ਕਿ ਕੈਪੀਟੋਲ ਹਸਪਤਾਲ ਵਿਖੇ ਅਸੀਂ ਮਰੀਜ਼ ਦੇ ਅਰਾਮ ਅਤੇ ਸੰਤੁਸ਼ਟੀ ਨੂੰ ਤਰਜੀਹ ਦਿੰਦੇ ਹਾਂ । ਸਾਡਾ ਸਟਾਫ ਇਹ ਯਕੀਨੀ ਬਣਾਉਣ ਲਈ ਤਤਪਰ ਰਹੇਗਾ ਕਿ ਮਰੀਜ਼ਾਂ ਨੂੰ ਕੈਪੀਟੋਲ ਹਸਪਤਾਲ ਵਿਖੇ ਸਭ ਤੋਂ ਵਧੀਆ ਸੰਭਵ ਦੇਖਭਾਲ ਅਤੇ ਧਿਆਨ ਮਿਲੇ ।ਸਾਨੂੰ ਉਮੀਦ ਹੈ ਕਿ ਮੋਗਾ ਵਿੱਚ ਨਵਾਂ ਕੈਪੀਟੋਲ ਹਸਪਤਾਲ ਖੁੱਲ੍ਹਣ ਨਾਲ ਖੇਤਰ ਦੇ ਸਿਹਤ ਸੰਭਾਲ ਢਾਂਚੇ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ ਅਤੇ ਇਸਦੇ ਨਿਵਾਸੀਆਂ ਦੀ ਸਮੁੱਚੀ ਭਲਾਈ ਵਿੱਚ ਸੁਧਾਰ ਹੋਵੇਗਾ । ਅਸੀਂ ਉੱਤਮਤਾ, ਹਮਦਰਦੀ ਅਤੇ ਪੇਸ਼ੇਵਰਤਾ ਲਈ ਆਪਣੀ ਵਨਬੱਧਤਾ ਨਾਲ ਮੋਗਾ ਅਤੇ ਨੇੜਲੇ ਖੇਤਰਾਂ ਦੇ ਭਾਈਚਾਰੇ ਦੀ ਸੇਵਾ ਕਰਨ ਦੀ ਉਮੀਦ ਰੱਖਦੇ ਹਾਂ ।ਪੰਜਾਬ ਸਰਕਾਰ ਵੱਲੋਂ ਰਾਈਟ ਟੂ ਬਿਜਨਸ ਐਕਟ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਨਾਲ ਸੂਬੇ ਵਿੱਚ ਨਵਾਂ ਉਦਯੋਗ ਸਥਾਪਤ ਕਰਨਾ ਹੁਣ ਕੋਈ ਔਖੀ ਪ੍ਰਕਿਰਿਆ ਨਹੀਂ ਰਹਿ ਗਈ ਹੈ। ਨਿਯਮਾਂ ਅਨੁਸਾਰ ਸ਼ਰਤਾਂ ਪੂਰੀਆਂ ਕਰਨ ਵਾਲੇ ਅਜਿਹੇ ਉਦਯੋਗਾਂ ਨੂੰ ਤੈਅ ਸਮਾਂ ਸੀਮਾ ਵਿੱਚ ਪ੍ਰਵਾਨਗੀ ਮਿਲਦੀ ਹੈ। ਇਸੇ ਕਵਾਇਦ ਤਹਿਤ ਅੱਜ ਮੋਗਾ ਦੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਮੈਸ: ਕੈਪੀਟਲ ਹਸਪਤਾਲ, ਤਲਵੰਡੀ ਭੰਗੇਰੀਆਂ ਨੂੰ ਹਸਪਤਾਲ ਖੋਲ੍ਹਣ ਲਈ ਨਿਰਧਾਰਤ ਸਮੇਂ ਵਿੱਚ ਸਰਟੀਫ਼ਿਕੇਟ ਆਨ ਇਨਪ੍ਰਿੰਸੀਪਲ ਅਪਰੂਵਲ ਜਾਰੀ ਕੀਤਾ।

ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਦਯੋਗ ਦੇ ਪ੍ਰਸਾਰ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵਲੋ ਰਾਈਟ ਟੂ ਬਿਜਨਸ ਐਕਟ-2020 ਅਧੀਨ ਬਿਲਡਿੰਗ ਪਲਾਨ, ਫਰੇਡ ਲਾਈਸੈਸ, ਸੀ.ਐਲ.ਯੂ.ਫਾਈਰ ਐਨ.ਓ.ਸੀ.ਅਤੇ ਡਿਪਟੀ ਡਾਇਰੈਕਟਰ ਫੈਕਟਰੀਜ਼ ਵਲੋ ਬਿਲਡਿੰਗ ਪਲਾਨ ਅਪਰੂਵ ਅਤੇ ਸ਼ੌਪ ਐਕਟ ਰਜਿਸਟ੍ਰੇਸ਼ਨ ਕਰਨ ਸਬੰਧੀ ਉਕਤ ਐਕਟ ਅਧੀਨ ਜਿਲ੍ਹਾ ਮੋਗਾ ਵਿੱਚ 08 ਅਰਜੀਆਂ ਪ੍ਰਾਪਤ ਹੋਈਆਂ ਸਨ। ਮੈਸ: ਕੈਪੀਟਲ ਹਸਪਤਾਲ, ਤਲਵੰਡੀ ਭੰਗੇਰੀਆਂ ਵੱਲੋਂ ਹਸਪਤਾਲ ਖੋਲ੍ਹਣ ਲਈ ਅਤੇ 07 ਰਾਈਸ ਸ਼ੈਲਰਾਂ ਵਲੋਂ ਉਦਯੋਗ ਵਿਭਾਗ ਦੇ ਆਨਲਾਈਨ ਪੋਰਟਲ 'ਤੇ ਅਪਲਾਈ ਕੀਤਾ ਗਿਆ ਸੀ ਅਤੇ ਬਣਦੀ ਫੀਸ ਇਨਵੈਸਟ ਪੰਜਾਬ ਪੋਰਟਲ 'ਤੇ ਹੀ ਜਮ੍ਹਾਂ ਕਰਵਾਈ ਗਈ ਸੀ।
ਉਹਨਾਂ ਕਿਹਾ ਕਿ ਇਸ ਐਕਟ ਦੀ ਪ੍ਰੋਵੀਜਨ ਅਨੁਸਾਰ ਇਹ ਸਾਰੀਆਂ ਐਨ.ਓ.ਸੀ.ਇੰਡਸਟਰੀਅਲ ਫੋਕਲ ਪੁਆਇੰਟ ਵਿੱਚ 03 ਦਿਨਾਂ ਦੇ ਅੰਦਰ-ਅੰਦਰ ਅਤੇ ਫੋਕਲ ਪੁਆਇੰਟ ਤੋਂ ਬਾਹਰ 15 ਦਿਨਾਂ ਦੇ ਵਿੱਚ ਦੇਣੀ ਹੁੰਦੀ ਹੈ। ਇਸ ਨੂੰ ਅਮਲੀ ਰੂਪ ਦਿੰਦੇ ਹੋਏ ਅੱਜ 07 ਪ੍ਰਾਪਤ ਅਰਜੀਆਂ ਨੂੰ ਇੰਨ ਪ੍ਰਿੰਸੀਪਲ ਅਪਰੂਵਲ ਜਾਰੀ ਕੀਤੀ ਗਈ। ਅਜ ਦੀ ਮੀਟਿੰਗ ਵਿੱਚ ਉਦਯੋਗ ਤੇ ਪ੍ਰਸਾਰ ਨੂੰ ਹੋਰ ਪ੍ਰੋਤਸ਼ਾਹਿਤ ਕਰਨ ਲਈ ਸ੍ਰੀਮਤੀ ਅਮਨਦੀਪ ਕੌਰ ਅਰੋੜਾ, ਐਮ.ਐਲ.ਏ. ਹਲਕਾ ਮੋਗਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ।
ਉਹਨਾਂ ਦੱਸਿਆ ਕਿ ਮੋਗਾ ਜਿਲ੍ਹੇ ਵਿੱਚ ਕੈਪੀਟਲ ਹਸਪਤਾਲ ਲਗਾਉਣ ਵਾਲੀ ਨਿਵੇਸ਼ਕ ਫਰਮ ਨੇ 50 ਕਰੋੜ ਦੀ ਇਨਵੈਸਟਮੈਂਟ ਕਰਨੀ ਹੈ ਅਤੇ ਇਸ ਦੇ ਨਾਲ-ਨਾਲ ਲਗਭਗ 250 ਵਿਅਕਤੀਆਂ ਨੂੰ ਰੋਜਗਾਰ ਵੀ ਮੁਹਈਆ ਹੋਵੇਗਾ। ਇਸ ਤੋ ਇਲਾਵਾ 6 ਰਾਈਸ ਸੈਲਰਾਂ ਨੂੰ ਵੀ ਇੰਨ ਪ੍ਰਿੰਸੀਪਲ ਅਪਰੂਵਲ ਜਾਰੀ ਕੀਤੀ ਗਈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਵੱਧ ਤੋਂ ਵੱਧ ਨਿਵੇਸ਼ ਕਰਨ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਸ੍ਰ ਸੁਖਮਿੰਦਰ ਸਿੰਘ ਰੇਖੀ, ਜਨਰਲ ਮੈਨੇਜਰ,ਜਿਲ੍ਹਾ ਉਦਯੋਗ ਕੇਂਦਰ, ਮੋਗਾ ਵਲੋਂ ਨੇ ਕਿਹਾ ਕਿ ਮੋਗਾ ਜਿਲ੍ਹੇ ਕੋਈ ਵੀ ਉਦਯੋਗ ਸਥਾਪਿਤ ਕਰਨ ਲਈ ਜਾਂ ਮਿਲਣ ਵਾਲੀਆਂ ਸਹੂਲਤਾਂ ਲਈ ਜਾਣਕਾਰੀ ਲੈਣੀ ਹੋਵੇ ਤਾਂ ਦਫਤਰ ਜਨਰਲ ਮੈਨੇਜਰ,ਜਿਲ੍ਹਾ ਉਦਯੋਗ ਕੇਂਦਰ,ਫੋਕਲ ਪੁਆਇੰਟ,ਮੋਗਾ ਵਿਖੇ ਆ ਕੇ ਲਈ ਜਾ ਸਕਦੀ ਹੈ ਜਾਂ ਪੰਜਾਬ ਸਰਕਾਰ ਵਲੋ ਚਲਾਇਆ ਜਾ ਰਿਹਾ ਬਿਜਨਸ ਫਸਟ ਪੋਰਟਲ ਦੀ ਸਾਈਟ pbindustires.gov.in ਤੇ ਜਾ ਕੇ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਆਪਣੀ ਜਰੂਰਤ (ਸਰਵਿਸ ਜਾਂ ਰੰਗੂਲੇਟਰੀ) ਅਨੂਸਾਰ ਆਨ ਲਾਈਨ ਅਪਲਾਈ ਕਰ ਸਕਦੇ ਹਨ ਅਤੇ ਉਸ ਦਾ ਨਿਰਧਾਰਤ ਸਮੇ ਅੰਦਰ ਲਾਭ ਲੈ ਸਕਦੇ ਹਨ।