ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਜਨਾਵਾਂ ਦਾ ਲਾਭ ਪਿੰਡਾਂ ਵਿਚ ਗਰੀਬ ਲੋਕਾਂ ਨੂੰ ਜਮੀਨੀ ਪੱਧਰ ਤੇ ਮਿਲ ਰਿਹੈ-ਡਾ.ਸੀਮਾਂਤ ਗਰਗ

*ਮੋਗਾ ਦੇ ਪਿੰਡ ਖੁਖਰਾਣਾ ਵਿਖੇ ਡਾ.ਸੀਮਾਂਤ ਗਰਗ ਨੇ ਨਰਿੰਦਰ ਮੋਦੀ ਦੀ ਸਕੀਮਾਂ ਬਾਰੇ ਲੋਕਾਂ ਨੂੰ  ਕੀਤਾ ਜਾਗਰੂਕ
 
ਮੋਗਾ, 4 ਜੂਨ (ਜਸ਼ਨ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਜਨਾਵਾਂ ਦਾ ਲਾਭ ਪਿੰਡਾਂ ਵਿਚ ਗਰੀਬ ਲੋਕਾਂ ਨੂੰ  ਜਮੀਨੀ ਪੱਧਰ ਤੇ ਮਿਲ ਰਿਹਾ ਹੈ | ਦੇਸ਼ ਦੇ ਹਰੇਕ ਭਾਜਪਾ ਆਗੂ ਨੂੰ  ਪ੍ਰਧਾਨ ਮੰਤਰੀ ਦੀ ਸਕੀਮਾਂ ਬਾਰੇ ਲੋਕਾਂ ਨੂੰ  ਜਾਗਰੂਕ ਕਰਨਾ ਚਾਹੀਦਾ ਅਤੇ ਜਿਥੇ ਸੂਬਾ ਸਰਕਾਰਾਂ ਲੋਕਾਂ ਨੂੰ  ਕੇਂਦਰ ਸਰਕਾਰ ਦੀ ਸਕੀਮਾਂ ਤਕ ਪਹੁੰਚਾਉਣ ਵਿਚ ਦੇਰੀ ਕਰ ਰਹੀ ਹਨ, ਉਥੇ ਭਾਜਪਾ ਆਗੂਆਂ ਨੂੰ  ਆਵਾਜ਼ ਉਠਾ ਕੇ ਉਹਨਾਂ ਸਕੀਮਾਂ ਦਾ ਲਾਭ ਲੋਕਾਂ ਤਕ ਪਹੁੰਚਾਉਣਾ ਯਕੀਨੀ ਬਣਾਉਣਾ ਚਾਹੀਦਾ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਖੁਖਰਾਣਾ ਵਿਖੇ ਭਾਰੀ ਇੱਕਠ ਨੂੰ  ਸੰਬੋਧਨ ਕਰਦਿਆ ਪ੍ਰਗਟ ਕੀਤੇ | ਇਸ ਮੌਕੇ ਤੇ ਮਹਾ ਮੰਤਰੀ ਰਾਹੁਲ ਗਰਗ, ਭਾਜਪਾ ਦੇ ਸੂਬੇ ਤੋਂ ਆਏ ਆਗੂ ਮਹਿੰਦਰ ਖੋਖਰ, ਐਸ.ਸੀ. ਮੋਰਚਾ ਦੇ ਮਹਾ ਮੰਤਰੀ ਸਤਿੰਦਰਪ੍ਰੀਤ ਸਿੰਘ, ਸੈਕਟਰੀ ਹਰਦੇਵ ਸਿੰਘ ਸੰਧੂ, ਹੇਮੰਤ ਸੂਦ, ਜਤਿੰਦਰ ਚੱਢਾ, ਸੂਰਜ ਭਾਨ, ਲਖਵਿੰਦਰ ਸਿੰਘ, ਬਲਜੀਤ ਸਿੰਘ, ਹਰਦੇਵ ਸਿੰਘ ਸੰਧੂ, ਸੁਖਚੈਨ ਸਿੰਘ, ਪਲਵਿੰਦਰ ਸਿੰਘ, ਬਲਜੀਤ ਸਿੰਘ,ਲਖਵਿੰਦਰ ਸਿੰਘ, ਮਲਕੀਤ ਸਿੰਘ, ਬਲਵੀਰ ਸਿੰਘ, ਛਿੰਦਰਪਾਲ ਸਿੰਘ, ਜਗਜੀਤ ਸਿੰਘ, ਗੁਰਦੇਵ ਸਿੰਘ, ਮਲਕੀਤ ਸਿੰਘ, ਦਰਸ਼ਨ ਸਿੰਘ ਦੇ ਇਲਾਵਾ ਕਾਫੀ ਗਿਣਤੀ ਵਿਚ ਔਰਤਾਂ ਅਤੇ ਲੋਕ ਹਾਜ਼ਰ ਸਨ | ਡਾ.ਸੀਮਾਂਤ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਸੱਤਾ ਸੰਭਾਲਣ ਦੇ ਬਾਅਦ ਦੇਸ਼ ਦੇ ਗਰੀਬ ਲੋਕਾਂ ਲਈ ਉੱਜਵਲਾਂ ਸਕੀਮ ਦੇ ਇਲਾਵਾ ਲੋਕਾਂ ਨੂੰ  ਮੁਫਤ ਗੈਸ ਸਲੰਡਰ, ਆਵਾਸ  ਯੋਜਨਾ, ਕਿਸਾਨਾਂ ਦੀ ਆਰਥਿਕ ਸਥਿਤੀ ਨੂੰ  ਠੀਕ ਕਰਨ ਲਈ ਪ੍ਰਧਾਨ ਮੰਤਰੀ ਕ੍ਰਿਸ਼ੀ ਯੋਜਨਾ ਆਦਿ ਚਲਾਇਆਜਾ ਰਹੀਆ ਹਨ | ਉਹਨਾਂ ਕਿਹਾ ਕਿ ਪੰਜਾਬ ਦੀ ਆਰਥਿ ਕ ਸਥਿਤੀ ਨੂੰ  ਠੀਕ ਕਰਨ ਲਈ ਅਤੇ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ  ਠੀਕ ਕਰਨ ਲਈ ਪੰਜਾਬ ਵਿਚ ਭਾਜਪਾ ਦੀ ਸਰਕਾਰ ਲਿਆਉਣਾ ਜਰੂਰੀ ਹੈ | ਇਸ ਲਈ ਲੋਕਾਂ ਨੂੰ  ਆਉਣ ਵਾਲੇ 2024 ਦੇ ਲੋਕਸਭਾ ਚੋਣਾਂ ਵਿਚ ਭਾਜਪਾ ਦੇ ਉਮੀਦਵਾਰਾਂ ਨੂੰ  ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰਨਾ ਚਾਹੀਦਾ |