ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਨਰਸਰੀ ਤੋਂ ਦੂਸਰੀ ਕਲਾਸ ਦਾ ਸਮਰ ਕੈਂਪ ਸ਼ਾਨਦਾਰ ਪ੍ਰੋਗਰਾਮ ਨਾਲ ਹੋਇਆ ਸਮਾਪਤ

ਸਮਰ ਕੈਂਪ ਦੋਰਾਨ ਤਿਆਰ ਕੀਤੇ ਡਾਂਸ ਤੇ ਕਵਿਤਾਵਾਂ ਪੇਸ਼ ਕੀਤੀਆਂ - ਪ੍ਰਿੰਸੀਪਲ
ਮੋਗਾ, 3 ਜੂਨ (ਜਸ਼ਨ) ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਸਰਪ੍ਰਸਤੀ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਦੀ ਅਗੁਵਾਈ ਹੇਠ ਨਰਸਰੀ ਤੋਂ ਦੂਸਰੀ ਕਲਾਸ ਦੇ ਵਿਦਿਆਰਥੀਆ ਲਈ ਚੱਲ ਰਿਹਾ ਸਮਰ ਕੈਂਪ ਅੱਜ ਸਮਾਪਤ ਹੋ ਗਿਆ। ਸਕੂਲ਼ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਾਲ ਪਹਿਲੀ ਵਾਰ ਨਰਸਰੀ ਤੋਂ ਦੂਸਰੀ ਕਲਾਸ ਦੇ ਵਿਦਿਆਰਥੀਆਂ ਨੂੰ ਸਮਰ ਕੈਂਪ ਵਿੱਚ ਸ਼ਾਮਿਲ ਕੀਤਾ ਗਿਆ। ਜਿਸ ਦੌਰਾਨ ਵਿਦਿਆਰਥੀਆਂ ਨੇ ਅਨੇਕਾਂ ਤਰ੍ਹਾਂ ਦਿਆਂ ਇਨਡੋਰ ਖੇਡਾਂ ਵਿੱਚ ਹਿੱਸਾ ਲਿਆ, ਕਈ ਫਨ ਗੇਮਜ਼ ਜਿਵੇਂ ਫਿਸ਼ਿੰਗ, ਜੰਪਿਗ ਬਾਲਜ਼, ਜੰਪਿੰਗ ਬੈਲੂਨਜ਼ ਆਦਿ ਖੇਡੀਆਂ। ਇਸ ਤੋਂ ਇਲਾਵਾ ਕਲੇਅ ਆਰਟ, ਚਿੱਤਰਕਲਾ, ਆਰਟ ਐਂਡ ਕਰਾਫਟ ਵਿੱਚ ਵੀ ਹਿੱਸਾ ਲਿਆ। ਅੱਜ ਇਸ ਸਮਰ ਕੈਂਪ ਦੇ ਅੰਤਿਮ ਦਿਨ ਬੱਚਿਆਂ ਨੇ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਵਿੱਚ ਹਿੱਸਾ ਲੈ ਕੇ ਇਸ ਸਮਾਰੋਹ ਨੂੰ ਯਾਦਗਾਰੀ ਬਣਾ ਛੱਡਿਆ। ਸਮਾਰੋਹ ਦੌਰਾਨ ਨਰਸਰੀ ਦੇ ਵਿਦਿਆਰਥੀਆਂ ਵੱਲੋਂ ਅੰਗਰੇਜੀ ਦੀ ਕਵਿਤਾ ‘ਟਵਿੰਕਲ-ਟਵਿੰਕਲ’, ਐਲ.ਕੇ.ਜੀ. ਕਲਾਸ ਦੇ ਵਿਦਿਆਰਥੀਆਂ ਨੇ ‘ਚੱਬੀ ਚੀਕਸ’ ਕਵਿਤਾ ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਵੱਲੋਂ ਹਿੰਦੀ ਦੀ ਕਵਿਤਾ ‘ਘੜੀ’ ਉੱਪਰ ਪੇਸ਼ਕਾਰੀ ਦਿੱਤੀ ਗਈ। ਨਰਸਰੀ ਦੇ ਵਿਦਿਆਰਥੀਆਂ ਨੇ ‘ਬੇਬੀ ਸ਼ਾਰਕ’ ਗੀਤ ਉੱਪਰ ਡਾਂਸ ਪੇਸ਼ ਕੀਤਾ ਅਤੇ ਕੁਦਰਤ ਅਤੇ ਫਲਾਂ ਦੀ ਥੀਮ ਦੇ ਅਧਾਰ ਉੱਪਰ ਫੈਂਸੀ ਡਰੈਸ ਸ਼ੋਅ ਪੇਸ਼ ਕੀਤਾ। ਇਸ ਤੋਂ ਬਾਅਦ ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਡਾਂਸ ਅਤੇ ਇੱਕ ਨਾਟਕ ‘ਸਿਮਾਂ ਇਜ਼ ਹੰਗਰੀ’ ਵੀ ਪੇਸ਼ ਕੀਤਾ। ਦੁਸਰੀ ਕਲਾਸ ਦੇ ਵਿਦਿਆਰਥੀਆਂ ਨੇ ਇੱਕ ਗਾਣਾ ਗਾਇਆ। ਸਾਰੇ ਸਮਾਰੋਹ ਦੌਰਨ ਨੰਨ੍ਹੇ-ਮੁੰਨੇ ਬੱਚੇ ਬੜ੍ਹੇ ਹੀ ਉਤਸ਼ਾਹਿਤ ਨਜ਼ਰ ਆ ਰਹੇ ਸਨ। ਸਮਾਰੋਹ ਦੀ ਸਮਾਪਤੀ ਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆ ਨੂੰ ਸੰੋਧਿਤ ਕਰਦਿਆ ਕਿਹਾ ਕਿ ਉਹ ਗਰਮੀ ਦੀਆ ਛੁੱਟੀਆਂ ਦੋਰਾਨ ਨਵੀਆਂ ਕਲਾਵਾਂ ਸਿੱਖਣ ਤੇ ਵੀ ਜ਼ੋਰ ਦੇਣ ਅਤੇ ਪੜਾਈ ਨੂੰ ਲਗਾਤਾਰ ਜਾਰੀ ਰੱਖਣ। ਉਹਨਾਂ ਛiੱਟੀਆਂ ਦੋਰਾਨ ਕਹਾਣੀਆਂ ਦੀਆ ਕਿਤਾਬਾਂ ਪੜਣ ਲਈ ਪ੍ਰੇਰਿਤ ਕੀਤਾ। ਉਹਨਾਂ ਗੱਲਬਾਤ ਕਰਦਿਆ ਦੱਸਿਆ ਕਿ ਇਸ ਵਾਰ ਛੋਟੇ ਬੱਚਿਆਂ ਨੂੰ ਸਮਰ ਕੈਂਪ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਬਹੁਤ ਸਫਲ ਸਿੱਧ ਹੋਇਆ। ਅੱਗੇ ਤੋਂ ਵੀ ਇਹ ਕੋਸ਼ਿਸ਼ ਜ਼ਾਰੀ ਰਹੇਗੀ ਅਤੇ ਉਪਰਾਲੇ ਕੀਤੇ ਜਾਣਗੇ ਜਿਸ ਨਾਲ ਨਰਸਰੀ ਤੋਂ ਦੂਸਰੀ ਕਲਾਸ ਦੇ ਵਿਦਿਆਰਥੀਆਂ ਦੇ ਅੰਦਰਲੀ ਪ੍ਰਤੀਭਾ ਨੂੰ ਹੋਰ ਵੀ ਨਿਖਾਰਿਆ ਜਾ ਸਕੇ ਤਾਂ ਜੋ ਵਿਦਿਆਰਥੀ ਪੜਾਈ ਦੇ ਨਾਲ-ਨਾਲ ਹੋਰ ਕਲਾਵਾਂ ਨੂੰ ਵੀ ਸਿੱਖ ਸਕਣ ਤੇ ਉਹਨਾਂ ਦਾ ਸਰਵ-ਪੱਖੀ ਵਿਕਾਸ ਹੋ ਸਕੇ।