ਹੇਮਕੁੰਟ ਸਕੂਲ ਵੱਲੋਂ ਫਿੱਟ ਇੰਡੀਆਂ ਮੁਹਿੰਮ ਤਹਿਤ ਕੱਢੀ “ਸਾਈਕਲ ਰੈਲੀ”

ਕੋਟ-ਈਸੇ-ਖਾਂ, 3 ਜੂਨ (): ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮੋਗਾ ਦਵਿੰਦਰ ਸਿੰਘ ਲੋਟੇ ਦੇ ਦਿਸ਼ਾ- ਨਿਰਦੇਸ਼ ਹੇਠ ਸ੍ਰੀ ਹੇਮਕੁੰਟ ਸੀਨੀ.ਸੈਕੰ. ਸਕੂਲ ਕੋਟ-ਈਸੇ-ਖਾਂ ਦੇ ਐੱਨ.ਐੱਸ.ਐੱਸ ਵਲੰਟੀਅਰਜ਼ ਵੱਲੋਂ “ਸਾਈਕਲ ਰੈਲੀ” ਕੱਢੀ ਗਈ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਇਸ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਤੰਦਰੁਸਤ ਸਿਹਤ ਲਈ ਜਾਗਰੂਕ ਕਰਨਾ ਹੈ। ਸਾਈਕਲ ਚਲਾ ਕੇ ਆਪਣੀ ਮੰਜ਼ਿਲ ਤੇ ਪਹੁੰਚਣ ਨਾਲ ਸਾਡੇ ਸਰੀਰ ਦੀ ਕਸਰਤ ਹੁੰਦੀ ਹੈ ਅਤੇ ਸਾਡਾ ਸਰੀਰ ਰਿਸ਼ਟ-ਪੁਸ਼ਟ ਰਹਿੰਦਾ ਹੈ, ਉੱਥੇ ਹੀ ਮਹਿੰਗੇ ਭਾਅ ਦਾ ਪੈਟਰੋਲ,ਡੀਜ਼ਲ ਆਦਿ ਵੀ ਬਚਦਾ ਹੈ। ਵਾਤਾਵਰਣ ਜੋ ਧੂੰਏ ਅਤੇ ਜ਼ਹਿਰੀਲੀਆਂ ਗੈਸਾ ਨਾਲ ਦਿਨੋ-ਦਿਨ ਗੰਦਲਾ ਹੁੰਦਾ ਜਾ ਰਿਹਾ ਹੈ, ਉਸ ਤੋਂ ਵੀ ਸਾਨੂੰ ਨਿਜਾਤ ਮਿਲਗੀ ।ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਕਿਹਾ।ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਅਤੇ ਵਾਇਸ ਪਿ੍ਰੰਸੀਪਲ ਜਤਿੰਦਰ ਸ਼ਰਮਾ ਨੇ ਸਰੀਰਕ ਤੰਦਰੁਸਤੀ ਲਈ ਹੱਥੀ ਕੰਮ ਕਰਨ ਲਈ ਸੁਝਾਅ ਦਿੱਤਾ ,ਹੱਥੀ ਕੰਮ ਕਰਨ ਨਾਲ ਸਾਡੀਆਂ ਮਾਸ਼ਪੇਸ਼ੀਆਂ ਵਿੱਚ ਤਾਕਤ ਆਉਂਦੀ ਹੈ ਅਤੇ ਸਾਡਾ ਦਿਮਾਗ ਤੇਜ਼ ਗਤੀ ਨਾਲ ਕੰਮ ਕਰਦਾ ਹੈ । ਜਿਸ ਨਾਲ ਅਸੀ ਫਿੱਟ ਅਤੇ ਤੰਦਰੁਸਤ ਰਹਿ ਸਕਦੇ ਹਾਂ। ਇਸ  ਮੌਕੇ ਪ੍ਰੋਗਰਾਮ ਅਫ਼ਸਰ ਅਮੀਰ ਸਿੰਘ ਅਤੇ ਮੈਡਮ ਸੁਰਿੰਦਰ ਕੌਰ,ਮਹੇਸ਼ ਕੁਮਾਰ ਆਦਿ ਹਾਜ਼ਰ ਸਨ ।