ਪੰਜਾਬ ਵਿਚ ਭਾਜਪਾ ਨੂੰ ਲਿਆ ਕੇ ਹੀ ਪੰਜਾਬ ਨੂੰ ਆਰਥਿਕ ਤੌਰ ਤੇ ਮਜਬੂਤ ਕੀਤਾ ਜਾ ਸਕਦਾ ਹੈ-ਡਾ.ਸੀਮਾਂਤ ਗਰਗ

*ਹਰਦੇਵ ਸਿੰਘ ਨੂੰ  ਐਸ.ਸੀ. ਮੋਰਚੇ ਦਾ ਜ਼ਿਲ੍ਹਾ ਜਨਰਲ ਸੱਕਤਰ ਬਣਾਇਆ
 
ਮੋਗਾ, 3 ਜੂਨ (ਜਸ਼ਨ):-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੂਰੇ ਦੇਸ਼ ਵਿਚ ਗਰੀਬਾਂ ਲਈ ਸ਼ੁਰੂ ਕੀਤੀ ਗਈ ਸਕੀਮਾਂ ਅਤੇ ਯੋਜਨਾਵਾਂ ਦਾ ਲਾਭ ਜਮੀਨੀ ਪੱਧਰ ਤੇ ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕਾਂ ਨੂੰ  ਮਿਲਣ ਦੇ ਕਾਰਨ ਅੱਜ ਲੋਕ ਵੱਖ-ਵੱਖ ਰਾਜਨੀਤਿਕ ਪਾਰਟੀਆ ਨੂੰ  ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਬਲਜੀਤ ਸਿੰਘ ਡਗਰੂ ਨੂੰ  ਪਾਰਟੀ ਵਿਚ ਸ਼ਾਮਲ ਕਰਕੇ ਉਹਨਾਂ ਨੂੰ  ਸਿਰੋਪਾ ਪਾਉਣ ਦੇ ਮੌਕੇ ਤੇ ਪ੍ਰਗਟ ਕੀਤੇ | ਇਸ ਮੌਕੇ ਤੇ ਹਰਦੇਵ ਸਿੰਘ ਨੂੰ  ਜ਼ਿਲ੍ਹਾ ਸੱਕਤਰ ਨਿਯੁਕਤ ਕੀਤਾ ਗਿਆ | ਇਸ਼ ਮੌਕੇ ਤੇ ਐਸ.ਸੀ. ਮੋਰਚਾ ਦੇ ਮਹਾ ਮੰਤਰੀ ਸਤਿੰਦਰਪ੍ਰੀਤ ਸਿੰਘ, ਐਸ.ਸੀ. ਮੋਰਚੇ ਦੇ ਸੱਕਤਰ ਸੁਖਬੀਰ ਸਿੰਘ, ਹੇਮੰਤ ਸੂਦ, ਜਤਿੰਦਰ ਚੱਢਾ ਆਦਿ ਭਾਜਪਾ ਦੇ ਅੋਹਦੇਦਾਰ ਹਾਜ਼ਰ ਸਨ | ਡਾ.ਸੀਮਾਂਤ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਸੱਤਾ ਸੰਭਾਲਣ ਦੇ ਬਾਅਦ ਦੇਸ਼ ਦੇ ਗਰੀਬ ਲੋਕਾਂ ਨੂੰ  ਉੱਜਵਲਾਂ ਸਕੀਮ ਦੇ ਤਹਿਤ ਲੋਕਾਂ ਨੂੰ  ਮੁਫਤ ਗੈਸ ਸਿਲੰਡਰ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਲੋਕਾਂ ਨੂੰ  ਆਪਣੇ ਕੱਚੇ ਘਰ ਪੱਕੇ ਕਰਨ ਲਈ ਡੇਢ ਲੱਖ ਰੁਪਏ ਸਹਾਇਤਾ ਰਾਸ਼ੀ, ਕਿਸਾਨਾਂ ਦੀ ਆਰਥਿਕ ਸਥਿਤੀ ਠੀਕ ਕਰਨ ਲਈ ਪ੍ਰਧਾਨ ਮੰਤਰੀ ਕ੍ਰਿਸ਼ੀ ਸਹਾਇਤਾ ਯੋਜਨਾ, ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ ਬੈਕਾਂ ਵਿਚ ਖਾਤੇ ਖੋਲ੍ਹ ਕੇ ਉਹਨਾਂ ਨੂੰ  ਸਹਾਇਤਾ ਰਾਸ਼ੀ ਦੇਣਾ, ਪ੍ਰਧਾਨ ਮੰਤਰੀ ਰਾਸ਼ਨ ਯੋਜਨਾ ਦੇ ਤਹਿਤ ਗਰੀਬਾਂ ਨੂੰ  ਮੁਫਤ ਕਣਕ ਮੁੱਹਈਆ ਕਰਵਾਉਣਾ, ਪ੍ਰਧਾਨ ਮੰਤਰੀ ਆਯੂਸ਼ਮਾਨ ਯੋਜਨਾ ਦੇ ਤਹਿਤ ਪੰਜ ਲੱਖ ਰੁਪਏ ਦਾ ਗਰੀਬ ਲੋਕਾਂ ਨੂੰ  ਮੁਫਤ ਇਲਾਜ ਕਰਨਾ, ਗਰੀਬ ਲੋਕਾਂ ਦੇ ਬੱਚਿਆ ਦੀ ਪੜ੍ਹਾਈ ਲਈ ਪੋਸਟ ਮੈਟਿਰਕ ਸਕਾਲਰਸ਼ਿਪ ਸਕੀਮ ਦੇ ਤਹਿਤ ਵਜੀਫਾ ਰਾਸ਼ੀ ਦੇਣਾ ਅਤੇ ਹੋਰ ਵੀ ਦੁਕਾਨਦਾਰਾ,ੰ ਵਪਾਰੀਆ, ਕਾਰਖਾਨੇਦਾਰਾਂ ਲਈ ਵੀ ਸਕੀਮਾਂ ਨੂੰ  ਲਾਗੂ ਕੀਤਾ ਗਿਆ ਹੈ | ਜਿਸਦਾ ਲਾਭ ਬਿਨ੍ਹਾਂ ਬਿਚੌਲੀਏ ਦੇ ਲੋਕਾਂ ਤਕ ਪਹੁੰਚ ਰਿਹਾ ਹੈ | ਉਹਨਾਂ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ ਠੀਕ ਕਰਨ ਲਈ ਅਤੇ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ  ਠੀਕ ਕਰਨ ਲਈ ਪੰਜਾਬ ਵਿਚ ਭਾਜਪਾ ਦੀ ਸਰਕਾਰ ਲਿਆਉਣਾ ਜਰੂਰੀ ਹੈ | ਇਸ ਲਈ ਲੋਕਾਂ ਨੂੰ  ਆਉਣ ਵਾਲੇ 2024 ਦੇ ਲੋਕ ਸਭਾਂ ਚੋਣਾਂ ਵਿ ਚ ਭਾਜਪਾ ਦੇ ਉਮੀਦਵਾਰਾਂ ਨੂੰ  ਵੱਧ ਤੋਂ ਵੱਧ ਵੋਟਾਂ ਨਾਲ ਜੇਤੁ ਬਣਾਉਣਾ ਚਾਹੀਦਾ |