ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਵਿਸ਼ਾ ਮੁਖੀਆਂ ਵੱਲੋਂ ਹਰ ਵਿਸ਼ੇ ਦੀ ਲਗਾਈ ਗਈ ਵਰਕਸ਼ਾਪ

ਮੋਗਾ, 2 ਜੂਨ (ਜਸ਼ਨ): ਮੋਗਾ ਜ਼ਿਲੇ ਦੀ ਉਘੀ ਵਿਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਜੋ ਕਿ ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਸ. ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਦੀ ਅਗਵਾਈ ਵਿਚ ਵਿਸ਼ੇਸ਼ ਖੇਤਰ ਵਿੱਚ ਨਵੇਂ ਮੀਲ ਪੱਥਰ ਸਥਾਪਤ ਕਰ ਰਿਹਾ ਹੈ। ਇਸੇ ਤਹਿਤ ਸਕੂਲ ਵਿੱਚ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ ਸਿੱਖਿਆ ਖੇਤਰ ਵਿੱਚ ਆ ਰਹੀਆਂ ਤਬਦੀਲੀਆਂ, ਸਿੱਖਣ ਵਿਧੀਆਂ, ਅਧਿਆਪਨ ਦੇ ਨਵੇਂ-ਨਵੇਂ ਢੰਗਾਂ ਦੇ ਅਧਾਰ ਤੇ ਵਰਕਸ਼ਾਪ ਲਗਾਈ ਗਈ।

ਇਹ ਵਰਕਸ਼ਾਪ ਵੱਖ-ਵੱਖ ਵਿਸ਼ਿਆਂ ਦੇ ਮੁਖੀ ਵੱਲੋਂ ਆਪਣੇ ਵਿਸ਼ੇ ਦੇ ਅਧਿਆਪਕਾਂ ਲਈ ਲਗਾਈ ਗਈ। ਇੰਗਲਿਸ਼ ਵਿਸ਼ੇ ਨੂੰ ਅਸਾਨ ਤੇ ਦਿਲਚਸਪ ਢੰਗ ਨਾਲ ਪੜ੍ਹਾਉਣ ਲਈ ਮੈਡਮ ਅਮ੍ਰਿਤਪਾਲ ਕੌਰ ਅਤੇ ਸੀਮਾਂ ਸ਼ਰਮਾ ਵੱਲੋਂ ਲਗਾਈ ਗਈ। ਵੱਖ-ਵੱਖ ਗਤੀਵਿਧੀਆਂ ਦੁਆਰਾ ਵਿਸ਼ੇ ਨੂੰ ਅਸਾਨ ਬਨਾਉਣ ਦੇ ਤਰੀਕੇ ਦੱਸੇ ਗਏ। ਪੰਜਾਬੀ ਵਿਭਾਗ ਦੇ ਮੁਖੀ ਸਰਬਜੀਤ ਕੌਰ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪਸਾਰ ਲਈ ਪੰਜਾਬੀ ਭਾਸ਼ਾ ਪੜ੍ਹਾਉਣ ਸਮੇਂ ਪੇਸ਼ ਆਉਂਦੀਆਂ ਸਮੱਸਿਆਵਾਂ ਤੇ ਵਰਕਸ਼ਾਪ ਲਗਾਈ ਗਈ। ਵੱਖ-ਵੱਖ ਗਤੀਵਿਧੀਆਂ ਰਾਹੀਂ ਸ਼ਬਦ ਜੋੜਾਂ ਦੀਆਂ ਭੁੱਲਾਂ ਨੂੰ ਸੋਧਨ ਬਾਰੇ ਕਈ ਢੰਗਾਂ ਬਾਰੇ ਦੱਸਿਆ ਗਿਆ। ਹਿੰਦੀ ਵਿਸ਼ੇ ਦੇ ਮੁਖੀ ਮਮਤਾ ਸ਼ਰਮਾ ਵੱਲੋਂ ਹਿੰਦੀ ਵਿਸ਼ੇ ਤੇ ਵਰਕਸ਼ਾਪ ਲਗਾਈ ਗਈ ਜਿਸ ਵਿਚ ਉਹਨਾਂ ਨੇ ਹਿੰਦੀ ਵਿਆਕਰਨ ਦੇ ਵਿਸ਼ਿਆ ਤੇ ਚਾਨਣਾ ਪਾਇਆ। ਵਿਗਿਆਨ ਵਿਸ਼ੇ ਦੀ ਵਰਕਸ਼ਾਪ ਸਤੀਸ਼ ਭਾਰਦਵਾਜ ਅਤੇ ਛਿੰਦਰ ਸਿੰਘ ਬਰਾੜ ਵੱਲੋਂ ਲਗਾਈ ਗਈ ਜਿਸ ਵਿੱਚ ਉਨ੍ਹਾਂ ਨੇ ਜਮਾਤ ਦੇ ਸਿਹਤਮੰਦ ਵਾਤਾਵਰਣ ਬਾਰੇ ਦੱਸਿਆ ਤੇ ਦਿਲਚਸਪ ਢੰਗਾਂ ਨਾਲ ਵੱਖ ਵੱਖ ਵਿਸ਼ਿਆਂ ਤੇ ਰੋਸ਼ਨੀ ਪਾਈ। ਸਮਾਜਿਕ ਵਿਗਿਆਨ ਦੇ ਮੁਖੀ ਫ਼ਰਾਂਸਿਸ ਮਸੀਹ ਅਤੇ ਜਸਪ੍ਰੀਤ ਕੌਰ ਵੱਲੋਂ ਸਮਾਜਿਕ ਵਿਸ਼ੇ ਨੂੰ ਮਨੋਰੰਜਨ ਭਰਪੂਰ ਬਣਾਉਣ ਵਰਕਸ਼ਾਪ ਲਗਾਈ ਗਈ। ਉਨ੍ਹਾਂ ਨੇ ਸੰਸਦ ਭਵਨ ਬਣਾ ਕੇ ਵੱਖ-ਵੱਖ ਵਿਭਾਗਾਂ ਦੀ ਵੰਡ ਕੀਤੀ ਅਧਿਆਪਕਾਂ ਨੇ ਆਪਣੇ-ਆਪਣੇ ਵਿਭਾਗ ਅਨੁਸਾਰ ਵਿਭਾਗ ਦੀਆਂ ਨੀਤੀਆਂ ਕਾਰਜ ਤੇ ਯੋਗਦਾਨ ਬਾਰੇ ਦੱਸਿਆ। ਗਣਿਤ ਵਿਸ਼ੇ ਦੀ ਵਰਕਸ਼ਾਪ ਪਰਮਿੰਦਰ ਸਿੰਘ ਅਤੇ ਮੋਨਿਕਾ ਸਿੱਧੂ ਵੱਲੋਂ ਲਗਾਈ ਗਈ ਉਨ੍ਹਾਂ ਨੇ ਵੀ ਵੱਖ-ਵੱਖ ਮਾਡਲਾਂ ਅਤੇ ਗਤੀਵਿਧੀਆਂ ਰਾਹੀਂ ਗਣਿਤ ਵਿਸ਼ੇ ਨੂੰ ਅਸਾਨ ਤੇ ਦਿਲਚਸਪ ਬਣਾਉਣ ਬਾਰੇ ਦੱਸਿਆ। ਸਕੂਲ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਉੱਘੇ ਮਨੋਵਿਗਿਆਨਕ ਡਾਕਟਰ ਇਕਬਾਲ ਸਿੰਘ ਅਤੇ ਮੈਡਮ ਹਰਪ੍ਰੀਤ ਕੌਰ ਨੇ ਸਾਰੇ ਵਿਸ਼ਿਆਂ ਦੀ ਵਰਕਸ਼ਾਪ ਵਿਚ ਹਾਜਰੀ ਭਰੀ ਅਤੇ ਅਧਿਆਪਕਾਂ ਦੀ ਲਗਨ ਅਤੇ ਜਤਨਾਂ ਦੀ ਸ਼ਲਾਘਾ ਕੀਤੀ । ਸਕੂਲ ਦੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਨੇ ਕਿੰਡਰਗਾਰਟਨ ਦੇ ਅਧਿਆਪਕਾਂ ਲਈ ਵਰਕਸ਼ਾਪ ਆਯੋਜਿਤ ਕੀਤੀ ਅਤੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ ਪਹਿਲੇ ਪੰਜ ਸਾਲ ਦਾ ਪਾਠਕ੍ਰਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿਚ ਸਿੱਖਿਆ ਖੇਤਰ ਵਿੱਚ ਆ ਰਹੀਆਂ ਨਵੀਆਂ ਤਬਦੀਲੀਆਂ ਬਾਰੇ ਵੀ ਅਧਿਆਪਕਾਂ ਨੂੰ ਜਾਣੂ ਕਰਵਾਇਆ।