ਪੰਜਾਬ ਸਰਕਾਰ ਨੇ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕਰ ਕੇ ਇਕ ਮਿਹਨਤੀ ਅਤੇ ਇਮਾਨਦਾਰ ਆਗੂ ਦਾ ਕੱਦ ਪਾਰਟੀ ਵਿਚ ਉੱਚਾ ਕੀਤਾ ਹੈ-ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ
ਮੋਗਾ, 2 ਜੂਨ (ਜਸ਼ਨ):-ਪੰਜਾਬ ਸਰਕਾਰ ਵੱਲੋਂ ਸਮਾਜ ਸੇਵੀ ਤੌਰ 'ਤੇ ਵਿਚਰ ਰਹੇ ਪਾਰਟੀ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਰੋਡੇ ਨੂੰ ਮਾਰਕੀਟ ਕਮੇਟੀ ਮੋਗਾ ਦਾ ਚੇਅਰਮੈਨ ਨਿਯੁਕਤ ਕਰਨ 'ਤੇ ਜ਼ਿਲ੍ਹੇ ਵਿਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਮੋਗਾ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਨਵ-ਨਿਯੁਕਤ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਮੂੰਹ ਲੱਡੂਆਂ ਨਾਲ ਮਿੱਠਾ ਕਰਵਾਇਆ ਗਿਆ। ਇਸ ਮੌਕੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਨੇ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਚੇਅਰਮੈਨ ਹਰਮਨਜੀਤ ਸਿੰਘ ਬਰਾੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਹਰਜਿੰਦਰ ਸਿੰਘ ਰੋਡੇ ਨੂੰ ਪੰਜਾਬ ਸਰਕਾਰ ਨੇ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕਰ ਕੇ ਇਕ ਮਿਹਨਤੀ ਅਤੇ ਇਮਾਨਦਾਰ ਆਗੂ ਦਾ ਕੱਦ ਪਾਰਟੀ ਵਿਚ ਉੱਚਾ ਕੀਤਾ ਹੈ। ਇਸ ਮੌਕੇ ਚੇਅਰਮੈਨ ਹਰਮਨਜੀਤ ਸਿੰਘ ਬਰਾੜ ਦੀਦਾਰੇ ਵਾਲਾ, ਆਪ ਦੇ ਸੀਨੀਅਰ ਆਗੂ ਗਗਨਦੀਪ ਸਿੰਘ, ਸਰਪੰਚ ਅੰਗਰੇਜ਼ ਸਿੰਘ ਦੌਲਤਪੁਰਾ, ਗੁਰਸ਼ਰਨ ਸਿੰਘ ਨਾਗੀ ਚੇਅਰਮੈਨ ਆਈਟੀਆਈ, ਕੁਲਵਿੰਦਰ ਸਿੰਘ ਚੱਕੀਆਂ, ਅਵਤਾਰ ਸਿੰਘ, ਕੌਂਸਲਰ ਅਰਵਿੰਦ ਸਿੰਘ ਕਾਨਪੂਰੀਆ, ਮਾਸਟਰ ਬਲਜੀਤ ਸਿੰਘ ਮੱਦੋਕੇ, ਹਰਪ੍ਰਰੀਤ ਬਾਵਾ, ਕੌਂਸਲਰ ਕਾਕਾ ਲੰਢੇਕੇ, ਗੁਰਪ੍ਰਰੀਤ ਸਿੰਘ ਸੱਚਦੇਵਾ, ਪਿੰ੍ਸੀਪਲ ਜਗਤਾਰ ਸਿੰਘ ਆਈਟੀਆਈ ਮੋਗਾ, ਜਸਵੀਰ ਸਿੰਘ ਪੰਜਾਬ ਆਈਟੀਆਈ, ਸਰਨਪ੍ਰਰੀਤ ਸਿੰਘ ਨਾਗੀ, ਬਲਜੀਤ ਸਿੰਘ ਚਾਨੀ ਕੌਂਸਲਰ, ਪ੍ਰਵੀਨ ਮੱਕੜ ਐੱਮਸੀ, ਵਿਕਰਮ ਸਿੰਘ ਐੱਮਸੀ, ਬੂਟਾ ਸਿੰਘ ਕੌਂਸਲਰ, ਜਵੀਨ ਸਿੰਘ ਕੌਂਸਲਰ, ਪਰਮਜੀਤ ਕੌਰ, ਹਰਫੂਲ ਸਿੰਘ ਨਾਥੇਵਾਲਾ, ਜਗਮੇਲ ਸਿੰਘ ਸਰਪੰਚ ਜੀਟੀਬੀ ਗੜ੍ਹ, ਸੁਰਿੰਦਰ ਸਿੰਘ ਰਾਜਾ ਰੋਡੇ, ਰਾਮ ਸਿੰਘ, ਗੁਰਦੀਪ ਸਿੰਘ ਨੈਸ਼ਲੇ ਵਾਲੇ, ਬਲਵਿੰਦਰ ਸਿੰਘ ਨੈਸ਼ਲੇ, ਜਸਮੇਲ ਸਿੰਘ ਭਿੰਡਰ ਆਦਿ ਹਾਜ਼ਰ ਸਨ।