ਭਾਜਪਾ ਹਾਈਕਮਾਨ ਨੇ ਮੋਗਾ ਨੂੰ ਦਿੱਤਾ ਇਕ ਹੋਰ ਸਨਮਾਨ, ਮੋਹਨ ਲਾਲ ਸੇਠੀ ਬਣੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪ੍ਰਭਾਰੀ-ਡਾ.ਸੀਮਾਂਤ ਗਰਗ

*ਭਾਜਪਾ ਦੇ ਸੂਬਾ ਆਗੂ ਮੋਹਨ ਲਾਲ ਸੇਠੀ ਪਹਿਲੇ ਵੀ ਭਾਜਪਾ ਦੇ 21 ਜ਼ਿਲ੍ਹਾ ਭਵਨ ਨਿਰਮਾਣਾ ਦੇ ਹਨ ਪ੍ਰਭਾਰੀ
ਮੋਗਾ, 2 ਜੂਨ (ਜਸ਼ਨ): ਭਾਜਪਾ ਸੂਬਾ ਹਾਈਕਮਾਨ ਵੱਲੋਂ ਮੋਗਾ ਜ਼ਿਲ੍ਹੇ ਦੇ ਵਰਕਰਾਂ ਨੂੰ ਹਰ ਵਰਗ ਵਿਚ ਮਾਨ-ਸਨਮਾਨ ਦਿੱਤਾ ਗਿਆ ਹੈ ਅਤੇ ਉਸਦੇ ਨਾਲ ਹੁਣ ਇਕ ਹੋਰ ਕੜੀ ਜੁੜੀ, ਜੱਦ ਭਾਜਪਾ ਦੇ ਸੂਬਾ ਆਗੂ ਮੋਹਨ ਲਾਲ ਸੇਠੀ ਜੋ ਸੂਬਾ ਭਾਜਪਾ ਦੇ ਭਵਨ ਨਿਰਮਾਣਾ ਦੇ ਪ੍ਰਭਾਰੀ ਹਨ, ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦਾ ਭਾਜਪਾ ਦਾ ਜ਼ਿਲ੍ਹਾ ਪ੍ਰਭਾਰੀ ਨਿਯੁਕਤ ਕੀਤਾ ਗਿਆ | ਮੋਹਨ ਲਾਲ ਸੇਠੀ ਦੇ ਹੁਸ਼ਿਆਰਪੁਰ ਵਿਚ ਪੁੱਜਣ ਤੇ ਸੂਬਾ ਮੰਤਰੀ ਤੀਕਸ਼ਣ ਸੂਦ, ਜ਼ਿਲ੍ਹਾ ਪ੍ਰਧਾਨ ਨਿਪੁਣ ਸ਼ਰਮਾ, ਸਾਬਕਾ ਮੇਅਰ ਸ਼ਿਵ ਸੂਦ, ਵਿਜੇ ਪਠਾਨੀਆ, ਵਿਨੋਦ ਪਰਮਾਰ, ਸੁਰੇਸ਼ ਭਾਟੀਆ, ਸਤੀਸ਼ ਬਾਵਾ, ਮਹਿੰਦਰ ਪਾਲ ਆਦਿ ਨੇ ਉਹਨਾਂ ਦੁਸ਼ਾਲਾ ਅਤੇ ਫੁੱਲਾਂ ਦੇ ਬੁਕੇਂ ਦੇ ਕੇ ਸੁਆਗਤ ਕੀਤਾ |
