ਭਾਜਪਾ ਹਾਈਕਮਾਨ ਨੇ ਮੋਗਾ ਨੂੰ ਦਿੱਤਾ ਇਕ ਹੋਰ ਸਨਮਾਨ, ਮੋਹਨ ਲਾਲ ਸੇਠੀ ਬਣੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪ੍ਰਭਾਰੀ-ਡਾ.ਸੀਮਾਂਤ ਗਰਗ

*ਭਾਜਪਾ ਦੇ ਸੂਬਾ ਆਗੂ ਮੋਹਨ ਲਾਲ ਸੇਠੀ ਪਹਿਲੇ ਵੀ ਭਾਜਪਾ ਦੇ 21 ਜ਼ਿਲ੍ਹਾ ਭਵਨ ਨਿਰਮਾਣਾ ਦੇ ਹਨ ਪ੍ਰਭਾਰੀ
 
ਮੋਗਾ, 2 ਜੂਨ (ਜਸ਼ਨ): ਭਾਜਪਾ ਸੂਬਾ ਹਾਈਕਮਾਨ ਵੱਲੋਂ ਮੋਗਾ ਜ਼ਿਲ੍ਹੇ ਦੇ ਵਰਕਰਾਂ ਨੂੰ  ਹਰ ਵਰਗ ਵਿਚ ਮਾਨ-ਸਨਮਾਨ ਦਿੱਤਾ ਗਿਆ ਹੈ ਅਤੇ ਉਸਦੇ ਨਾਲ ਹੁਣ ਇਕ ਹੋਰ ਕੜੀ ਜੁੜੀ, ਜੱਦ ਭਾਜਪਾ ਦੇ ਸੂਬਾ ਆਗੂ ਮੋਹਨ ਲਾਲ ਸੇਠੀ ਜੋ ਸੂਬਾ ਭਾਜਪਾ ਦੇ ਭਵਨ ਨਿਰਮਾਣਾ ਦੇ ਪ੍ਰਭਾਰੀ ਹਨ, ਨੂੰ  ਹੁਸ਼ਿਆਰਪੁਰ ਜ਼ਿਲ੍ਹੇ ਦਾ ਭਾਜਪਾ ਦਾ ਜ਼ਿਲ੍ਹਾ ਪ੍ਰਭਾਰੀ ਨਿਯੁਕਤ ਕੀਤਾ ਗਿਆ | ਮੋਹਨ ਲਾਲ ਸੇਠੀ ਦੇ ਹੁਸ਼ਿਆਰਪੁਰ ਵਿਚ ਪੁੱਜਣ ਤੇ ਸੂਬਾ ਮੰਤਰੀ ਤੀਕਸ਼ਣ ਸੂਦ, ਜ਼ਿਲ੍ਹਾ ਪ੍ਰਧਾਨ ਨਿਪੁਣ ਸ਼ਰਮਾ, ਸਾਬਕਾ ਮੇਅਰ ਸ਼ਿਵ ਸੂਦ, ਵਿਜੇ ਪਠਾਨੀਆ, ਵਿਨੋਦ ਪਰਮਾਰ, ਸੁਰੇਸ਼ ਭਾਟੀਆ, ਸਤੀਸ਼ ਬਾਵਾ, ਮਹਿੰਦਰ ਪਾਲ ਆਦਿ ਨੇ ਉਹਨਾਂ ਦੁਸ਼ਾਲਾ ਅਤੇ ਫੁੱਲਾਂ ਦੇ ਬੁਕੇਂ ਦੇ ਕੇ ਸੁਆਗਤ ਕੀਤਾ |
ਇਹ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਕਿਹਾ ਕਿ ਮੋਹਨ ਲਾਲ ਸੇਠੀ ਜੋ 30-40 ਸਾਲਾਂ ਵਿਚ ਭਾਜਪਾ ਵਿਚ ਕੜੀ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੇ ਹਨ, ਨੂੰ  ਭਾਜਪਾ ਦੀ ਸੂਬਾ ਹਾਈਕਮਾਨ ਵੱਲੋਂ ਸਮੇਂ-ਸਮੇਂ ਤੇ ਸੂਬੇ ਵਿਚ ਵੱਖ-ਵੱਖ ਅੋਹਦਿਆ ਤੇ ਵਿਰਾਜਮਾਨ ਕਰਕੇ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ | ਇਹ ਮੋਗਾ ਹਲਕੇ ਅਤੇ ਮੋਗਾ ਦੇ ਵਰਕਰਾਂ ਲਈ ਬਹੁਤ ਹੀ ਮਾਨ ਦੀ ਗੱਲ ਹੈ | ਉਹਨਾਂ ਕਿਹਾ ਕਿ ਭਾਜਪਾ ਦੇ ਹਰੇਕ ਆਗੂ ਨੂੰ  ਕੜੀ ਮਿਹਨਤ ਅਤੇ ਲਗਨ ਦੇ ਨਾਲ ਪਾਰਟੀ ਲਈ ਕੰਮ ਕਰਨਾ ਚਾਹੀਦਾ | ਕਿਉਂਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਆਪਣੇ ਆਗੂਆਂ ਨੂੰ  ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਅੋਹਦੇ ਤਕ ਵੀ ਪਹੁੰਚਾ ਸਕਦੀ ਹੈ | ਜਦਕਿ ਦੂਜੀ ਪਾਰਟੀਆ ਵਿਚ ਆਗੂਆਂ ਦਾ ਮਾਨ ਸਨਮਾਨ ਨਹੀਂ ਕੀਤਾ ਜਾਂਗਾ | ਕਿਉਂਕਿ ਉਹਨਾਂ ਪਾਰਟੀਆ ਵਿਚ ਪਰਿਵਾਰਵਾਦ ਹਾਵੀ ਹਨ | ਉਹਨਾਂ ਮੋਹਨ ਲਾਲ ਸੇਠੀ ਨੂੰ  ਹੁਸ਼ਿਆਰਪੁਰ ਦਾ ਜ਼ਿਲ੍ਹਾ ਪ੍ਰਭਾਰੀ ਬਣਾਉਣ ਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਮਹਾ ਮੰਤਰੀ ਸ਼੍ਰੀਨਿਵਾਸਲੂ, ਜਨਰਲ ਸੈਕਟਰੀ ਜੀਵਨ ਗੁਪਤਾ ਅਤੇ ਹੋਰਨਾਂ ਆਗੂਆਂ ਦਾ ਧੰਨਵਾਦ ਕਰਦੇ ਹੋਏ ਮੋਹਨ ਲਾਲ ਸੇਠੀ ਨੂੰ  ਵੀ ਇਸ ਨਿਯੁਕਤੀ ਤੇ ਵਧਾਈ ਦਿੱਤੀ | ਉਹਨਾਂ ਕਿਹਾ ਕਿ ਭਾਜਪਾ ਜ਼ਿਲ੍ਹਾ ਕਾਰਜ਼ਕਾਰਨੀ ਆਪਣੇ ਸੂਬੇ ਵਿਚ ਬਣਾਏ ਗਏ ਅੋਹਦੇਦਾਰਾਂ ਦੇ ਨਾਲ-ਨਾਲ ਮੋਹਨ ਲਾਲ ਸੇਠੀ ਨੂੰ  ਵੀ ਇਸ ਨਿਯੁਕਤੀ ਲਈ ਸਨਮਾਨਤ ਕਰੇਗੀ | ਇਸ ਮੌਕੇ ਤੇ ਨਵਨਿਯੁਕਤ ਭਾਜਪਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਭਾਰੀ ਮੋਹਨ ਲਾਲ ਸੇਠੀ ਨੇ ਕਿਹਾ ਕਿ ਉਹ ਭਾਜਪਾ ਦੇ ਆਮ ਆਗੂ ਹਨ ਅਤੇ ਪਾਰਟੀ ਉਹਨਾਂ ਨੂੰ  ਜਿਥੇ ਵੀ ਚੰਗਾ ਸਮਝਦੀ ਹੈ ਉਹਨਾਂ ਦੀ ਸੇਵਾਵਾਂ ਲੈਂਦੀ ਰਹਿੰਦੀ ਹੈ ਅਤੇ ਹੁਣ ਵੀ ਜੋ ਉਹਨਾਂ ਹੁਸ਼ਿਆਰਪੁਰ ਦਾ ਜ਼ਿਲ੍ਹਾ ਪ੍ਰਭਾਰੀ ਬਣਾਇਆ ਗਿਆ ਹੈ, ਉਸ ਵਿਚ ਵੀ ਉਹ ਪਾਰਟੀ ਨੂੰ  ਮਜਬੂਤ ਕਰਨ ਅਤੇ ਪਾਰਟੀ ਦੀ ਜਿੱਤ ਬਣਾਉਣ ਲਈ ਕੋਈ ਕਸਰ ਨਹੀਂ ਛੱਡੀਡਾਵੇਗੀ | ਉਹਨਾਂ ਇਸ ਨਿਯੁਕਤੀ ਲਈ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਆਗੂਆ ਦਾ ਧੰਨਵਾਦ ਕਰਦਿਆ ਭਰੋਸਾ ਦੁਆਇਆ ਕਿ ਪਾਰਟੀ ਨੇ ਜੋ ਉਹਨਾਂ ਤੇ ਭਰੋਸਾ ਕੀਤਾ ਹੈ ਉਸ ਤੇ ਉਹ ਸਫਲਤਾ ਨਾਲ ਅੱਗੇ ਵੱਧਣਗੇ ਅਤੇ ਪਾਰਟੀ ਨੂੰ  ਆਉਣ ਵਾਲੇ ਸਮੇਂ ਵਿਚ ਹੋਰ ਮਜਬੂਤ ਬਣਾਉਣ ਵਿਚ ਆਪਣਾ ਯੋਗਦਾਨ ਪਾਉਣਗੇ |