ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ ਮਾਣਿਆਂ “ਮੇਰਾ ਬਾਬਾ ਨਾਨਕ” ਫਿਲਮ ਦਾ ਆਨੰਦ

ਕੋਟ-ਈਸੇ ਖਾਂ, 1 ਜੂਨ (ਜਸ਼ਨ): ਸ੍ਰੀ ਹੇਮਕੁੰਟ ਸੀਨੀ. ਸੰਕੈ. ਸਕੂਲ ਕੋਟ-ਈਸੇ ਖਾਂ ਦੇ ਵਿਦਿਆਰਥੀਆਂ ਨੂੰ “‘ਮੇਰਾ ਬਾਬਾ ਨਾਨਕ’” ਫਿਲਮ ਦਿਖਾਈ ਗਈ ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ, ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ “‘ਮੇਰਾ ਬਾਬਾ ਨਾਨਕ’” ਦੇਖਣ ਲਈ ਰਵਾਨਾ ਕੀਤਾ। ਵਿਦਿਆਰਥੀਆਂ ਵਿੱਚ ਇਸ ਫਿਲਮ ਨੂੰ ਦੇਖਣ ਦਾ ਬੜਾ ਉਤਸਾਹ ਭਰਿਆ ਹੋਇਆ ਸੀ । ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਫਿਲਮ ਵਿੱਚ ਸਿੱਖੀ ਬਾਰੇ ਅਤੇ ਗੁਰਬਾਣੀ ਨਾਲ ਜੁੜ ਕੇ ਰਹਿਣ ਦੀ ਸਿੱਖਿਆ ਦਿੱਤੀ ਗਈ ਹੈ ਅਤੇ ਪ੍ਰਮਾਤਮਾ ਦੇ ਭਾਣੇ ਤੋਂ ਬਾਹਰ ਨਾ ਰਹਿਣ ਬਾਰੇ ਸਮਝਾਇਆ ਗਿਆ ਹੈ । ਉਹਨਾਂ ਦੱਸਿਆ ਕਿ “ਤੇਰਾ ਭਾਣਾ ਮਿੱਠਾ ਲਾਗੈ” ਤੇਰੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਕਿ ਸਾਨੂੰ ਸਭ ਨੂੰ ਪ੍ਰਮਾਤਮਾ ਦਾ ਹੁਕਮ ਮੰਨਣਾ ਚਾਹੀਦਾ ਹੈ ਅਤੇ ਕਦੇ ਵੀ ਖੁਸ਼ੀਆਂ ਇੱਕਲੇ ਪੈਸੇ ਨਾਲ ਪ੍ਰਾਪਤ ਨਹੀ ਕੀਤੀਆਂ ਜਾ ਸਕਦੀਆਂ ਪਰਿਵਾਰ ਦਾ ਆਪਸੀ ਰਲ ਮਿਲ ਕੇ ਰਹਿਣਾ ਅਤੇ ਪਿਆਰ ਹੋਣਾ ਵੀ ਜ਼ਰੂਰੀ ਹੈ ਜਿੱਥੇ ਆਪਸੀ ਪਿਆਰ ਹੁੰਦਾ ਹੈ ਉੱਥੇ ਹੀ ਖੁਸ਼ੀਆਂ ਵਾਸ ਕਰਦੀਆਂ ਹਨ।ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਅਨੁਸ਼ਾਸਨ ਪੂਰਵਕ ਫਿਲਮ ਦਾ ਆਨੰਦ ਮਾਣਿਆ ।ਅੱਜ ਦੇ ਅਜੋਕੇ ਸਮੇਂ ਵਿੱਚ ਲੋਕ ਪ੍ਰਮਾਤਮਾ ਵਿੱਚ ਘੱਟ ਵਿਸ਼ਵਾਸ ਰੱਖਦੇ ਹਨ ਇਸ ਕਰਕੇ ਉਹ ਗਲਤ ਰਾਸਤੇ ਜਾ ਰਹੇ ਹਨ। ਇਸ ਸਮੇਂ ਪਿ੍ਰੰਸੀਪਲ ਰਮਨਜੀਤ ਕੌਰ ਅਤੇ ਵਾਇਸ ਪਿ੍ਰੰਸੀਪਲ ਸਰ ਜਤਿੰਦਰ ਸ਼ਰਮਾ ਅਤੇ ਸਮੂਹ ਸਟਾਫ ਵੀ ਸ਼ਾਮਲ ਸੀ ।