ਕੋਕਾ ਕੋਲਾ ਵਰਕਰਾਂ ਦੇ ਹੱਕਾਂ 'ਤੇ ਡਾਕਾ ਨਹੀਂ ਪੈਣ ਦਿਆਂਗੇ - ਬੈਂਸ
ਫਤਿਹਗੜ੍ਹ ਸਾਹਿਬ,ਮੋਗਾ, 31 ਮਈ (ਜਸ਼ਨ): ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨਬੀਪੁਰ ਸਥਿਤ ਕੋਕਾ ਕੋਲਾ ਫੈਕਟਰੀ ਦੇ ਗੇਟ ਮੂਹਰੇ ਆਪਣੀਆਂ ਹੱਕੀ ਮੰਗ ਦੇ ਸਬੰਧ 'ਚ ਧਰਨੇ 'ਤੇ ਬੈਠੇ 140 ਦੇ ਕਰੀਬ ਵਰਕਰਾਂ ਦਾ ਇੱਕ ਵਫਦ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਮਿਲਿਆ ਅਤੇ ਮਦਦ ਲਈ ਅਪੀਲ ਕੀਤੀ, ਸ. ਬੈਂਸ ਨੇ ਮੌਕੇ 'ਤੇ ਲੇਬਰ ਅਤੇ ਫੈਕਟਰੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ਼ ਗੱਲ ਕੀਤੀ ਅਤੇ ਮਸਲਾ ਜਲਦ ਹੱਲ ਕਰਨ ਲਈ ਕਿਹਾ, ਉਨ੍ਹਾਂ ਕਿਹਾ ਜੇਕਰ ਵਿਭਾਗ ਨੇ ਗੰਭੀਰਤਾ ਨਾ ਦਿਖਾਈ ਤਾਂ ਉਹ ਕੋਕਾ ਕੋਲਾ ਵਰਕਰਾਂ ਨੂੰ ਨਾਲ਼ ਲੈ ਕੇ ਚੰਡੀਗੜ੍ਹ ਲੇਬਰ ਕਮਿਸ਼ਨਰ ਦਾ ਦਫਤਰ ਘੇਰਨਗੇ, ਆਰਥਿਕ ਪੱਖੋਂ ਕਮਜ਼ੋਰ ਵਰਕਰਾਂ ਦਾ ਸਬਰ ਪਰਖਣਾ ਠੀਕ ਨਹੀਂ, ਗਰੀਬ ਜਾਂ ਲੋੜਵੰਦ ਹੋਣਾ ਕੋਈ ਗੁਨਾਹ ਨਹੀਂ ਅਤੇ ਹੱਕ ਮੰਗਣਾਂ ਅਧਿਕਾਰ ਹੈ, ਓਨ੍ਹਾਂ ਕਿਹਾ ਕਿ ਕਿਸੇ ਵੀ ਪੱਧਰ 'ਤੇ ਧੱਕਾਸ਼ਾਸ਼ੀ ਖਿਲਾਫ ਲੋਕ ਇਨਸਾਫ ਪਾਰਟੀ ਲੋਕਾਂ ਨਾਲ਼ ਖੜ ਦੀ ਰਹੇਗੀ, ਚਾਹੀਦਾ ਦਾ ਤਾਂ ਇਹ ਸੀ ਕਿ ਆਮ ਲੋਕਾਂ ਦੀ ਸਰਕਾਰ ਕਹਾਉਣ ਵਾਲ਼ੀ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹੀਆਂ ਸਮੱਸਿਆਵਾਂ ਜੋ ਆਮ ਲੋਕਾਂ ਨਾਲ਼ ਜੁੜੀਆਂ ਹੋਈਆਂ ਹਨ ਉਨ੍ਹਾਂ ਦਾ ਨਿਪਟਾਰਾ ਕਰਦੀ ਪਰ ਕੋਕਾ ਕੋਲਾ ਵਰਕਰਾਂ ਦਾ ਡੇਢ ਮਹੀਨੇ ਤੋਂ ਫੈਕਟਰੀ ਮੂਹਰੇ ਲੱਗਿਆ ਧਰਨਾ ਇਸ ਗੱਲ ਦੀ ਤਾਕੀਦ ਕਰਦਾ ਹੈ ਕਿ ਲੋਕਾਂ ਦੇ ਮਸਲੇ ਹੱਲ ਨਹੀਂ ਹੋ ਰਹੇ ਜਿਸ ਕਾਰਨ ਆਮ ਲੋਕਾਂ 'ਚ ਰੋਹ ਪਨਪ ਰਿਹਾ ਹੈ, ਇਸ ਮੌਕੇ ਯੂਨੀਅਨ ਪ੍ਰਧਾਨ ਭੁਪਿੰਦਰ ਬਸੰਤਪੁਰਾ, ਹਰਮੇਸ਼ ਖਰੌੜਾ, ਹਰਜੀਤ ਬਰਕਤਪੁਰ, ਲੀਗਲ ਅਡਵਾਈਜ਼ਰ ਪ੍ਰੋਫੈਸਰ ਧਰਮਜੀਤ ਮਾਨ ਜਲਵੇੜਾ, ਹਰਵਿੰਦਰ ਰਸੀਦਪੁਰਾ, ਪ੍ਰਗਟ ਚੀਮਾਂ ਜਲਵੇੜੀ ਧੂੰਮੀ, ਹਰਦੀਪ ਬਰਨਾਲ਼ਾ, ਭੁਪਿੰਦਰ ਫਾਟਕਮਾਜਰੀ, ਮਨਜੀਤ ਸੈਦਪੁਰਾ ਅਤੇ ਹਰਕੀਰਤ ਰੰਧਾਵਾ ਹਾਜਰ ਸਨ।