ਕੇਂਦਰ ਵੱਲੋਂ ਦੇਸ਼ ਦੇ ਗਰੀਬ ਲੋਕਾਂ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਦੇ ਚੱਲਦਿਆਂ,ਪਿੰਡਾਂ ‘ਚੋਂ ਭਾਰੀ ਗਿਣਤੀ ਵਿਚ ਲੋਕ ਹੋ ਰਹੇ ਨੇ, ਭਾਜਪਾ ‘ਚ ਸ਼ਾਮਲ -ਡਾ.ਸੀਮਾਂਤ ਗਰਗ

ਮੋਗਾ, 30 ਮਈ (ਜਸ਼ਨ):ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੂਰੇ ਦੇਸ਼ ਵਿਚ ਗਰੀਬਾਂ ਲਈ ਸ਼ੁਰੂ ਕੀਤੀ ਗਈ ਸਕੀਮਾਂ ਤੇ ਯੋਜਨਾਵਾਂ ਦਾ ਲਾਭ ਜਮੀਨੀ ਪੱਧਰ ਤੇ ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕੰ ਨੂੰ  ਮਿਲਣ ਕਾਰਨ ਅੱਜ ਲੋਕ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ  ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਮੋਗਾ ਅਤੇ ਪਿੰਡ ਦੌਧਰ ਵਿਖੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਭਾਰੀ ਗਿਣਤੀ ਵਿਚ ਲੋਕਾਂ ਦੇ ਇੱਕਠ ਨੂੰ  ਸੰਬੋਧਨ ਕਰਦਿਆ ਪ੍ਰਗਟ ਕੀਤੇ | ਇਸ਼ ਮੌਕੇ ਤੇ ਅਜੀਤਵਾਲ ਭਾਜਪਾ ਮੰਡਲ ਦੇ ਯੂਥ ਪ੍ਰਧਾਨ ਰਿੰਕੂ ਦੀ ਅਗਵਾਈ ਹੇਠ ਪਿੰਡ ਦੌਧਰ ਵਿਖੇ ਭਾਜਪਾ ਦੀ ਰੱਖੀ ਗਈ ਮੀਟਿੰਗ ਵਿਚ ਭਾਰੀ ਗਿਣਤੀ ਵਿਚ ਲੋਕ ਜਿਨ੍ਹਾਂ ਵਿਚ ਅਮਨਦੀਪ ਕੌਰ, ਬਲਵੀਰ ਸਿੰਘ, ਅਰਸ਼ਦੀਪ ਸਿੰਘ, ਅਮਨਦੀਪ ਸਿੰਘ, ਲਖਵੀਰ ਸਿੰਘ, ਸੰਦੀਪ ਕੌਰ, ਕੋਮਲਦੀਪ ਸਿੰਘ, ਜਗਤਾਰ ਸਿੰਘ, ਚਰਨਜੀਤ ਕੌਰ, ਰਾਜਵਿੰਦਰ ਸਿੰਘ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਚਰਨ ਸਿੰਘ, ਵੀਰਪਾਲ ਕੌਰ, ਪਿ੍ੰਸ, ਗੁਰਤੇਜ ਸਿੰਘ, ਗੌਰੀ, ਸੁਖਪ੍ਰੀਤ ਸਿੰਘ, ਰਿੰਕੂ ਰਾਮੂਵਾਲਾ, ਹਰਪ੍ਰੀਤ ਸਿੰਘ, ਦੀਪੂ, ਗੋਪੀ, ਪਵਨ ਸਿੰਘ, ਪਾਰੋ, ਮਨਜੀਤ ਕੌਰ, ਰਾਣੀ, ਮਨੀ ਤਖਾਣਵੱਧ, ਕੁਲਦੀਪ, ਅੰਗੇਰਜ ਦੌਲਤਪੁਰਾ,  ਕਰਨੈਲ ਕੌਰ, ਸਰਬਜੀਤ ਕੌਰ, ਗੁਰਸ਼ਰਨ ਸਿੰਘ, ਰੇਸ਼ਮ ਸਿੰਘ ਦੌਧਰ, ਇੰਦਰਜੀਤ ਕੌਰ ਆਦਿ ਨੂੰ  ਸ਼ਾਮਲ ਕਰਨ ਦੇ ਇਲਾਵਾ ਮੋਗਾ ਦੇ ਪਿੰਡ ਘੱਲਕਲਾਂ ਦੇ ਜਸਕਰਨ ਸਿੰਘ ਜਿਨ੍ਹਾਂ ਨੂੰ  ਭਾਜਪਾ ਵਿਚ ਸ਼ਾਮਲ ਕਕੇ ਘਲਕਲਾਂ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ਼ ਮੌਕੇ ਤੇ ਮਹਾ ਮੰਤਰੀ ਵਿੱਕੀ ਸਿਤਾਰਾ, ਐਸ.ਸੀ. ਮੋਰਚਾ ਦੇ ਪ੍ਰਭਾਰੀ ਸਤਿੰਦਰ ਸਿਘ, ਭਾਜਪਾ ਮੋਗਾ ਦੇ ਮੰਡਲ ਪ੍ਰਧਾਨ ਅਮਿਤ ਗੁਪਤਾ, ਆਈ.ਟੀ. ਸੈਲ ਦੇ ਇੰਚਾਰਜ਼ ਮੁਕੇਸ਼ ਸ਼ਰਮਾ, ਸੌਰਭ ਸ਼ਰਮਾ, ਹੇਮੰਤ ਸੂਦ, ਜਤਿੰਦਰ ਚੱਢਾ ਆਦਿ ਹਾਜਰ ਸਨ | ਇਸ਼ ਮੌਕੇ ਤੇ ਡਾ. ਸੀਮਾਂਤ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਸੱਤਾ ਸੰਭਾਲਣ ਦੇ ਬਾਅਦ ਦੇਸ਼ ਦੇ ਕਰੀਬ ਲੋਕਾਂ ਲਈ ਉੱਜਵਲਾ ਸਕੀਮ ਦੇ ਤਹਿਤ ਲੋਕਾਂ ਨੂੰ  ਮੁਫਤ ਗੈਂਸ ਸਿਲੰਡਰ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜਨ-ਧਨ ਯੋਜਨਾ ਦੇ ਤਹਿਤ ਬੈਂਕਾਂ ਵਿਚ ਖਾਤੇ ਖੋਲ੍ਹ ਕੇ ਉਹਨੰ ਨੂੰ  ਸਹਾਇਤਾ ਰਾਸ਼ਿ ਦੇਣਾ, ਪ੍ਰਧਾਨ ਮੰਤਰੀ ਰਾਸ਼ਨ ਯੋਜਨਾ ਦੇ ਤਹਿਤ ਗਰੀਬਾਂ ਨੂੰ  ਮੁਫਤ ਕਣਕ ਮੁੱਹਈਆ ਕਰਵਾਉਣਾ, ਪ੍ਰਧਾਨ ਮੰਤਰੀ ਆਯੂਸ਼ਮਾਨ ਯੋਜਨਾ ਦੇ ਤਹਿਤ ਪੰਜ ਲੱਖ ਰੁਪਏ ਦਾ ਗਰੀਬ ਲੋਕਾਂ ਦਾ ਮੁਫਤ ਇਲਾਜ ਕਰਨ ਾ, ਗਰੀਬ ਲੋਕਾਂ ਦੇ ਬੱਚਿਆ ਦੀ ਪੜ੍ਹਾਈ ਲਈ ਪੋਸਟ ਮੈਟਿਰਕ ਸਕਾਲਰਸ਼ਿਪ ਸਕੀਮ ਦੇ ਤਹਿਤ ਵਜੀਫਾ ਰਾਸ਼ੀ ਦੇਣਾ ਅਤੇ ਹੋਰ ਵੀ ਦੁਕਾਨਦਾਰਾਂ, ਵਪਾਰੀਆ, ਕਾਰਖਾਨੇਦਾਰਾਂ ਲਈ ਵੀ ਸਕੀਮਾਂ ਨੂੰ  ਲਾਗੂ ਕੀਤਾ ਗਿਆ ਹੈ | ਜਿਸਦਾ ਲਾਭ ਬਿਨ੍ਹਾਂ ਬਿਚੌਲੀਏ ਦੇ ਲੋਕਾਂ ਤੱਕ ਪਹੁੰਚ ਰਿਹਾ ਹੈ | ਉਹਨਾਂ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ ਨੂੰ  ਠੀਕ ਕਰਨ ਲਈ ਅਤੇ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ  ਠੀਕ ਕਰਨ ਲਈ ਪੰਜਾਬ ਵਿਚ ਭਾਜਪਾ ਦੀ ਸਰਕਾਰ ਲਿਆਉਣਾ ਜਰੂਰੀ ਹੈ | ਇਸ ਲਈ ਲੋਕਾਂ ਨੂੰ  ਆਉਣ ਵਾਲੇ 2024 ਦੇ ਲੋਕਸਭਾ ਚੋਣਾਂ ਵਿਚ ਭਾਜਪਾ ਦੇ ਉਮੀਦਵਾਰਾਂ ਨੂੰ  ਵੱਧ ਤੋਂ ਵੱਧ ਵੋਟਾਂ ਪਾ ਕੇ ਜੇਤੂ ਬਣਾਉਣਾ ਚਾਹੀਦਾ |