ਬਲੂਮਿੰਗ ਬਡਜ਼ ਸਕੂਲ ਦੀ ਜੈਨੀਫਰ ਅਤੇ ਐਲਕਸ ਨੇ, ਸੂਬਾ ਪੱਧਰੀ ਓਪਨ ਬੈਡਮਿੰਟਨ ਮੁਕਾਬਲਿਆਂ ‘ਚ ਜਿੱਤੇ ਮੈਡਲ
ਮੋਗਾ,29 ਮਈ (ਜਸ਼ਨ): ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ, ਹਰ ਕਦਮ ਸਫਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕਰ ਰਿਹਾ ਹੈ ਇਸੇ ਲੜ੍ਹੀ ਤਹਿਤ ਫਿਲੌਰ ਤਹਿਸੀਲ ਦੇ ਲੱਸਾਰਾ ਪਿੰਡ ਵਿੱਚ ਹੋਏ ਪਹਿਲੇ ਲੇਟ ਸ਼੍ਰੀ ਕੇ. ਡੀ. ਪਾਸੀ ਬੈਡਮਿੰਟਨ ਕੱਪ ਵਿੱਚ ਸਕੂਲ਼ ਦੇ ਵਿਦਿਆਰਥੀ ਐਲਕਸ ਨੇ ਅੰਡਰ-9 ਸ਼੍ਰੇਣੀ ਅਧੀਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਜੈਨੀਫਰ ਨੇ ਅੰਡਰ-11 ਅਤੇ ਅੰਡਰ-13 ਸ਼੍ਰੇਣੀ ਵਿੱਚ ਚੌਥਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਪਿ੍ਰੰਸੀਪਲ ਡਾ. ਹਮੀਲੀਆ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਕਾਬਲੇ 26-27-28 ਮਈ ਦੌਰਾਨ ਕਰਵਾਏ ਗਏ ਸਨ। ਜਿਹਨਾਂ ਵਿੱਚ ਸੂਬੇ ਪਰ ਵਿੱਚੋਂ ਖਿਡਾਰੀਆਂ ਨੇ ਵੱਖ-ਵੱਖ ਉਮਰ ਸ਼੍ਰੇਣੀਆਂ ਵਿੱਚ ਭਾਗ ਲਿਆ ਸੀ । ਸਕੂਲ ਵਿੱਚ ਹੋਈ ਅੱਜ ਸਵੇਰ ਦੀ ਸਭਾ ਮੌਕੇ ਪਿ੍ਰੰਸੀਪਲ ਡਾ. ਹਮੀਲੀਆਂ ਰਾਣੀ ਵੱਲੋਂ ਐਲਕਸ ਜੋ ਕਿ ਪਹਿਲੀ ਕਲਾਸ ਦਾ ਵਿਦਿਆਰਥੀ ਹੈ ਅਤੇ ਜੈਨੀਫਰ ਜੋ ਚੌਥੀ ਕਲਾਸ ਦੀ ਵਿਦਿਆਰਥਨ ਹੈ, ਦਾ ਸਟੇਜ ਉੱਪਰ ਬੁਲਾ ਕੇ ਸਨਮਾਨ ਕੀਤਾ ਗਿਆ ਅਤੇ ਇਹਨਾਂ ਵਿਦਿਆਰਥੀਆਂ ਨੂੰ ੳਚੇਚੇ ਤੌਰ ਤੇ ਮੁਬਾਰਕਬਾਦ ਦਿੰਦਿਆਂ ਹੌਸਲਾ ਅਫਜ਼ਾਈ ਕੀਤੀ ਗਈ। ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਦੋਹਾਂ ਵਿਦਿਆਰਥੀਆਂ ਅਤੇ ਸਕੂਲ ਦੇ ਬੈਡਮਿੰਟਨ ਕੋਚ ਪੰਜਾਬ ਮਸੀਹ ਨੂੰ ਵਧਾਈ ਦਿੱਤੀ ਜੋ ਰਿਸ਼ਤੇ ਵਿੱਚ ਜੈਨੀਫਰ ਅਤੇ ਐਲਕਸ ਦੇ ਪਿਤਾ ਵੀ ਹਨ। ਉਹਨਾਂ ਕਿਹਾ ਕਿ ਬੀ.ਬੀ.ਐੱਸ. ਸੰਸਥਾ ਵਿੱਚ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਮੁਕਾਬਲਿਆ ਲਈ ਤਿਆਰ ਕੀਤਾ ਜਾਂਦਾ ਹੈ। ਉਚੇਚੇ ਤੌਰ ਤੇ ਉਹਨਾਂ ਕਿਹਾ ਕਿ ਸਕੂਲ ਵਿੱਚ ਇੰਟਰਨੈਸ਼ਨਲ ਲੈਵਲ ਦੇ ਇੰਡੋਰ ਬੈਡਮਿੰਟਨ ਵੁਡਨ ਕੋਰਟ ਬਣਾਏ ਗਏ ਹਨ। ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਗਿਆ ਕਿ ਜਿਸ ਤਰ੍ਹਾਂ ਇਹ ਵਿਦਿਆਰਥੀ ਸ਼ਾਨਦਾਰ ਨਤੀਜੇ ਲੈ ਕੇ ਆਏ ਹਨ, ਉਸ ਤਰ੍ਹਾਂ ਹੀ ਬਾਕੀ ਵਿਦਿਆਰਥੀਆਂ ਨੂੰ ਵੀ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਹੋਰ ਖੇਡਾਂ ਵਿੱਚ ਵੀ ਬਲੂਮਿੰਗ ਬਡਜ਼ ਸਕੂਲ ਚੰਗੇ ਨਤੀਜੇ ਪ੍ਰਾਪਤ ਕਰ ਸਕੇ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।