ਰਾਜਿੰਦਰਾ ਅਸਟੇਟ ਵਾਰਡ ਨੰਬਰ-34 ਵਿਖੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਕੀਤਾ ਉਦਘਾਟਨ
*ਮੋਗਾ ਹਲਕੇ ਨੂੰ ਵਿਕਾਸ ਪੱਖੋ ਮੋਹਰੀ ਬਣਾਉਣਾ ਤੇ ਸ਼ਹਿਰ ਦੇ ਸਰਵਪੱਖੀ ਵਿਕਾਸ ਕਰਵਾਉਣ ਹੀ ਮੇਰਾ ਮੁੱਖ ਟੀਚਾ-ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ
ਮੋਗਾ, 28 ਮਈ ( )-ਸ਼ਹਿਰ ਦੇ ਵਾਰਡ ਨੰਬਰ-34 ਅਧੀਨ ਪੈਂਦੇ ਰਾਜਿੰਦਰਾ ਅਸਟੇਟ ਵਿਖੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਅੱਜ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਰਵਾਈ। ਇਸ ਤੋਂ ਪਹਿਲਾ ਵਾਰਡ ਨੰਬਰ-34 ਵਿਖੇ ਪੁੱਜਣ ਤੇ ਕੌਸਲਰ ਹਰੀ ਰਾਮ ਅਤੇ ਵਾਰਡ ਨਿਵਾਸੀਆਂ ਵੱਲੋਂ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਸਿਰੋਪਾ, ਸਨਮਾਨ ਚਿੰਨ੍ਹ ਦੇ ਕੇ ਉਹਨਾਂ ਦਾ ਸੁਆਗਤ ਕਰਦੇ ਸਨਮਾਨਤ ਕੀਤਾ। ਇਸ ਮੌਕੇ ਤੇ ਕੌਸਲਰ ਹਰੀ ਰਾਮ, ਕੌਸਲਰ ਗੁਰਪ੍ਰੀਤ ਸਿੰਘ ਸੱਚਦੇਵਾ, ਕੌਸਲਰ ਜਗਸੀਰ ਹੁੰਦਲ, ਕੌਸਲਰ ਬਲਜੀਤ ਸਿੰਘ ਚਾਨੀ, ਕੌਸਲਰ ਹਰਜਿੰਦਰ ਰੋਡੇ, ਕੌਸਲਰ ਭਰਤ ਗੁਪਤਾ, ਕੌਸਲਰ ਛਿੰਦਾ ਬਰਾੜ, ਕੌਸਲਰ ਜਗਜੀਤ ਸਿੰਘ ਜੀਤਾ, ਕੌਸਲਰ ਗੌਰਵ ਗੁਪਤਾ ਗੁੱਡੂ,ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ, ਸੋਨੀਆ ਢੰਡ, ਕੁਲਵਿੰਦਰ ਤਾਰੇਵਾਲਾ, ਨਰੇਸ਼ ਚਾਵਲਾ, ਲਵਲੀ ਸਿੰਗਲਾ, ਗਗਨਦੀਪ ਸਿੰਘ, ਪ੍ਰੇਮ ਸਿੰਗਲ, ਡਾ. ਅਸ਼ੋਕ ਗਰਗ, ਸੁਧੀਰ ਗਰਗ, , ਡਾ. ਨੀਨਾ ਗਰਗ, ਪ੍ਰੇਮ ਸੀ.ਏ, ਅਮਰਜੀਤ ਬੱਬਰੀ, ਰਮਨ ਮੱਕੜ, ਆਮ ਆਦਮੀ ਪਾਰਟੀ ਦੇ ਵਲੰਟੀਅਰ ਤੋਂ ਇਲਾਵਾ ਵਾਰਡ ਨੰਬਰ-34 ਦੇ ਮੁੱਹਲਾ ਨਿਵਾਸੀ ਹਾਜ਼ਰ ਸਨ। ਇਸ ਮੌਕੇ ਤੇ ਵਾਰਡ ਨੰਬਰ-34 ਦੇ ਨਿਵਾਸੀਆਂ ਨੂੰ ਸੰਬੋਧਨ ਕਰਦਿਆ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੋਗਾ ਹਲਕੇ ਨੂੰ ਵਿਕਾਸ ਪੱਖੋ ਮੋਹਰੀ ਬਣਾਉਣਾ ਤੇ ਸ਼ਹਿਰ ਦੇ ਸਰਵਪੱਖੀ ਵਿਕਾਸ ਕਰਵਾਉਣ ਹੀ ਮੇਰਾ ਅਤੇ ਪੰਜਾਬ ਦੀ ਮਾਨ ਸਰਕਾਰ ਦਾ ਮੁੱਖ ਟੀਚਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਪ੍ਰਕਾਰ ਦੀ ਸਮੱਸਿਆਵਾਂ ਪੇਸ਼ ਆਉਂਦੀਆ ਹਨ ਤਾਂ ਉਹਨਾਂ ਦੇ ਧਿਆਨ ਵਿਚ ਲਿਆਂਦਾ ਜਾਵੇ, ਜਿਸਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆ ਨੂੰ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀਆਂ ਦੀ ਵਿਕਾਸ ਪੱਖੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਸ਼ਹਿਰ ਦੇ ਪ੍ਰਮੁੱਖ ਸ਼ਖਸ਼ੀਅਤਾਂ ਦੇ ਨਾਲ-ਨਾਲ ਹਲਕੇ ਦੇ ਲੋਕ ਧੜਾਧੜ ਪਾਰਟੀ ਨਾਲ ਜੁੜ ਰਹੇ ਹਨ ਅਤੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਤੋਂ ਵੱਧ ਤੋਂ ਵੱਧ ਗਰਾਂਟ ਲਿਆ ਕੇ ਮੋਗਾ ਸ਼ਹਿਰ ਦੇ ਵਿਕਾਸ ਕਾਰਜ਼ਾਂ ਵਿਚ ਹੋਰ ਤੇਜੀ ਲਿਆਂਦੀ ਜਾਵੇਗੀ। ਇਸ ਮੌਕੇ ਤੇ ਕੌਸਲਰ ਹਰੀ ਰਾਮ ਨੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਵਾਰਡ ਵਿਖੇ ਵਿਸ਼ੇਸ਼ ਤੌਰ ਤੇ ਪੁੱਜ ਤੇ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ ਕਰਵਾਉਣ ਤੇ ਧੰਨਵਾਦ ਕੀਤਾ।