ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਬੱਚਿਆ ਨੂੰ ਪੋਲਿਓ ਬੂੰਦਾ ਪਿਲਾ ਕੇ ਤਿੰਨ ਰੋਜ਼ਾ ਪਲਸ ਪੋਲੀਓ ਅਭਿਆਨ ਦੀ ਸ਼ੁਰੂਆਤ ਕੀਤੀ

ਮੋਗਾ, 28 ਮਈ (jashan  )-ਜ਼ਿਲ੍ਹੇ ਵਿਚ 0 ਤੋਂ 5 ਸਾਲ ਤਕ ਦੇ ਬੱਚਿਆ ਨੂੰ ਪੋਲਿਓ ਤੋਂ ਬਚਾਉਣ ਲਈ ਤਿੰਨ ਰੋਜ਼ਾ ਪਲਸ ਪੋਲਿਓ ਅਭਿਆਨ ਚਲਾਇਆ ਗਿਆ। ਜਿਸਦੀ ਸ਼ੁਰੂੁਆਤ ਅੱਜ ਸ਼ਹਿਰ ਦੇ ਮੇਨ ਜੋਗਿੰਦਰ ਸਿੰਘ ਚੌਕ ਬੱਸ ਸਟੈਂਡ ਵਿਖੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਬੱਚਿਆ ਨੂੰ ਪੋਲਿਓ ਦੀਆਂ ਬੂੰਦਾ ਪਿਲਾ ਕੇ ਕੀਤਾ। ਇਸ਼ ਮੌਕੇ ਤੇ ਐਸ.ਐਮ.ਓ. ਡਾ. ਸੁਖਪ੍ਰੀਤ ਸਿੰਘ ਬਰਾੜ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਅਸ਼ੋਕ ਸਿੰਗਲਾ, ਡਾ. ਨਰਿੰਦਰਜੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ, ਡਾਕਟਰ, ਕਰਮਚਾਰੀ ਅਤੇ ਆਮ ਆਦਮੀ ਪਾਰਟੀ ਦੇ ਕੌਸਲਰ, ਵਲੰਟੀਅਰ ਹਾਜ਼ਰ ਸਨ। ਇਸ ਮੌਕੇ ਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਪੋਲਿਓ ਨੂੰ ਜੜ ਤੋਂ ਖਤਮ ਕਰਨ ਲਈ 0 ਤੋਂ 5 ਸਾਲ ਦੇ ਆਪਣੇ ਬੱਚਿਆ ਨੂੰ ਪੋਲਿਓ ਬੂੰਦਾ ਪਿਆਉਣ ਲਈ ਅੱਗੇ ਆਉਣਾ ਚਾਹੀਦਾ। ਉਹਨਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸਿਹਤ ਵਿਭਾਗ ਵਿਚ ਬਹੁਤ ਸਾਰੀਆਂ ਸਕੀਮਾਂ ਚਲਾਈਆ ਜਾ ਰਹੀਆ ਹਨ, ਜਿਸਦਾ ਲਾਭ ਲੋਕਾਂ ਨੂੰ ਲੈਣਾ ਚਾਹੀਦਾ। ਇਸ ਮੌਕੇ ਤੇ ਐਸ.ਐਮ.ਓ. ਡਾ. ਸੁਖਪ੍ਰੀਤ ਸਿੰਘ ਬਰਾੜ ਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਅਸੋਕ ਸਿੰਗਲਾ ਨੇ ਦੱਸਿਆ ਕ 29 ਅਤੇ 30 ਮਈ ਨੂੰ ਪੋਲਿਆ ਦੀਆਂ ਬੂੰਦਾਂ ਤੋਂ ਜੋ ਬੱਚੇ ਵਾਂਝੇ ਰਹਿ ਗਏ ਹਨ, ਉਹਨਾਂ ਨੂੰ ਟੀਮਾਂ ਵੱਲੋਂ ਘਰ-ਘਰ ਜਾ ਕੇ ਪੋਲਿਓ ਦੀਆਂ ਬੂੰਦਾ ਪਿਲਾਈਆ ਜਾਣਗੀਆ।