ਲੋਕਾਂ ਵੱਲੋਂ ਚੁਣੇ ਗਏ ਕੌਸਲਰਾਂ ਨੂੰ ਲੋਕਾਂ ਦੇ ਵਿਸ਼ਵਾਸ ਦੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ-ਡਾ.ਸੀਮਾਂਤ ਗਰਗ,*ਮੋਗਾ ਦਾ ਵਿਕਾਸ ਪਿਛਲੇ 10-15 ਸਾਲਾਂ ਤੋਂ ਰਾਜਨੀਤੀ ਦੀ ਭੇਂਟ ਚੜ੍ਹਨ ਨਾਲ ਨਿਗਮ ਦੇ ਕਰੋੜਾਂ ਰੁਪਏ ਦੀ ਬਰਬਾਦੀ ਹੋ ਚੁੱਕੀ ਹੈ=ਵਿੱਕੀ ਸਿਤਾਰਾ
ਮੋਗਾ, 27 ਮਈ ( JASHAN )-ਮੋਗਾ ਨਗਰ ਨਿਗਮ ਜੋਪੰਜਾਬ ਦੀ ਸਭ ਤੋਂ ਅਮੀਰ ਨਿਗਮ ਹੋਣ ਦੇ ਚੱਲਦੇ ਸਮੇਂ-ਸਮੇਂ ਤੇ ਰਾਜਨੀਤਿਕ ਪਾਰਟੀਆ ਦੇ ਨਿਗਮ ਤੇ ਕਬਜਾ ਕਰਨ ਨਾਲ 100 ਕਰੋ ਤੋਂ ਵੱਧ ਦੀ ਬਰਬਾਦੀ ਹੋ ਚੁੱਕੀ ਹੈ | ਕਿੁੰਕਿ ਸਮੇਂ-ਸਮੇਂ ਵਿਚ ਵਿਧਾਇਕ ਅਤੇ ਨਿਗਮ ਤੇ ਕਾਬਜ ਮੇਅਰ ਦੀ ਤਨਾਤਨੀ ਵਿਚ ਅਧਿਕਾਰੀਆ ਦਾ ਬੋਲਬਾਲਾ ਰਿਹਾ ਹੈ | ਜਿਸ ਕਾਰਨ ਲੋਕਾਂ ਵੱਲੋਂ ਚੁਣੇ ਗਏ ਕੌਸਲਰਾਂ ਨੇ ਵੀ ਲੋਕਾਂ ਦੇ ਵਿਸ਼ਵਾਸ ਦੇ ਨਾਲ ਧੋਖਾ ਕਰਦੇ ਹੋਏ ਆਪਣੇ ਸਵਾਰਤਾਂ ਲਈ ਪਾਰਟੀਆ ਬਦਲੀਆ ਹਨ | ਜਿਸ ਕਾਰਨ ਮੋਗਾ ਦੀ ਬਦਕਿਸਮਤੀ ਰਹੀ ਹੈ ਕਿ 100 ਕਰੋੜ ਵਾਲੀ ਨਿਗਮ ਲੋਕਾਂ ਦੀਆ ਮੁਸ਼ਕਲਾਂ ਦਾ ਹਲ ਕੀਤੇ ਬਿਨ੍ਹਾਂ ਅੱਜ ਕਰਜ਼ੇ ਦੇ ਥੱਲੇ ਆ ਗਈ ਹੈ | ਕਿਉਂਕਿ ਸਮੇਂ-ਸਮੇਂ ਦੀ ਸਰਕਾਰਾਂ ਦੇ ਸੁਆਰਥੀ ਆਗੂ ਪੈਸੇ ਲਈ ਕਿਸੇ ਵੀ ਹੱਦ ਤਕ ਜਾ ਚੁੱਕੇ ਹਨ ਅਤੇ ਅੱਜ ਵੀ ਮੋਗਾ ਸ਼ਹਿਰ ਅਤੇ ਨਿਗਮ ਦੀ ਅਜਿਹੀ ਸਥਿਤੀ ਨਜਰ ਆ ਰਹੀ ਹੈ | ਜਿਸਦੇ ਲਈ ਭਾਜਪਾ ਅੱਖਾ ਬੰਦ ਕਰਕੇ ਬੈਠੀ ਨਹੀਂ ਕਰ ਸਕਦੀ ਅਤੇ ਕਿਸੇ ਵੀ ਗਲਤ ਕਦਮ ਅਤੇ ਐਕਸ਼ਨ ਦਾ ਪੂਰਾ ਜੁਆਬ ਦੇਵੇਗੀ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ, ਭਾਜਪਾ ਦੇ ਜ਼ਿਲ੍ਹਾ ਮਹਾ ਮੰਤਰੀ ਤੇ ਕੌਸਲਰ ਵਿੱਕੀ ਸਿਤਾਰਾ ਨੇ ਅੱਜ ਮੋਗਾ ਦੀ ਬਣ ਰਹੀ ਨਿਗਮ ਦੀ ਸਥਿਤੀ ਅਤੇ ਕੌਸਲਰਾਂ ਵੱਲੋਂ ਲੋਕਾਂ ਦੇ ਵਿਸ਼ਵਾਸ ਤੇ ਗੱਲਬਾਤ ਕਰਦਿਆ ਪ੍ਰਗਟ ਕੀਤੇ | ਡਾ. ਸੀਮਾਂਤ ਗਰਗ ਤੇ ਵਿੱਕੀ ਸਿਤਾਰਾ ਨੇ ਕਿਹਾ ਕਿ ਜੋ ਪਿਛਲੇ 10-15 ਸਾਲਾਂ ਵਿਚ ਨਿਗਮ ਵਿੱਚ ਚੱਲਦਾ ਆ ਰਿਹਾ ਹੈ ਉਹ ਠੀਕ ਨਹੀਂ ਹੈ | ਹੁਣ ਮੋਗਾ ਸ਼ਹਿਰ ਦੇ ਲੋਕ ਪੜ੍ਹੇ-ਲਿਖੇ, ਸੂਝਵਾਨ ਹੋਣ ਦੇ ਨਾਲ-ਨਾਲ ਸਮਝਦਾਰ ਹੋ ਗਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਉਹ ਅਜਿੇ ਕੌਸਲਰਾਂ ਅਤੇ ਆਗੂਆ ਨੂੰ ਮੁੰਹ ਨਹੀਂ ਲਾਉਣਗੇ, ਜੋ ਸਮੇਂ-ਸਮੇਂ ਤੇ ਆਪਣੇ ਸੁਆਰਥੀ ਲਈ ਲੋਕਾਂ ਨਾਲ ਵਿਸ਼ਵਾਸਘਾਤ ਕਰਦੇ ਆ ਰਹੇ ਹਨ | ਉਹਨਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਵਿਚ ਸਾਨੂੰ ਸੰਘਰਸ਼ ਕਰਨ ਦਾ ਅਧਿਕਾਰ ਦਿੱਤਾ ਹੈ, ਜੇਕਰ ਕੋਈ ਸਮੱਸਿਆ ਹੈ ਤਾ ਅਸੀਂ ਆਪਣੇ ਲੋਕਾਂ ਦੇ ਨਾਲ ਮਿਲ ਕੇ ਸੰਘਰਸ਼ ਦਾ ਰਸਤਾ ਆਪਣਾ ਕੇ ਸੁਆਥੀ ਆਗੂਆ ਨੂੰ ਸਬਕ ਸਿਖਾ ਸਕਦੇ ਹਨ | ਲੇਕਿਨ ਲੋਕਾਂ ਦੇ ਨਾਲ ਵਿਸ਼ਵਾਸਘਾਤ ਕਰਨਾ ਚੰਗੀ ਨਹੀਂ ਹੈ | ਉਹਨਾਂ ਕਿਹਾ ਕਿ ਭਾਜਪਾ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਹਮੇਸ਼ਾ ਅੱਗੇ ਖੜੀ ਰਹੇਗੀ | ਜਿਸ ਕੌਸਲਰ ਦੇ ਨਾਲ ਅਤੇ ਵਾਰਡ ਦੇ ਲੋਕਾਂ ਨਾਲ ਪੱਖਪਾਤ ਹੋਵੇਗਾ, ਉਹ ਉਹਨਾਂ ਨਾਲ ਖੜੇ ਹੋਣਗੇ | ਉਹਨੰ ਕਿਹਾ ਕਿ ਵਾਰ-ਵਾਰ ਕਾਠ ਦੀ ਹਾਂਡੀ ਨਹੀਂ ਚੜ੍ਹਤੀ ਤੇ ਆਉਣ ਵਾਲੇ ਸਮੇਂ ਵਿਚ ਅਸੀ ਇਸ ਵਿਸ਼ਵਾਸਘਾਤ ਨੂੰ ਲੈ ਕੇ ਨਿਗਮ ਚੋਣਾਂ ਵਿਚ ਲੋਕਾਂ ਦੇ ਕੋਲ ਸਾਰੇ 50 ਵਾਰਡਾਂ ਵਿਚ ਲੈ ਕੇ ਜਾਣਗੇ ਅਤੇ ਲੋਕਾਂ ਦੀਆ ਮੁਸ਼ਕਲਾਂ ਦੇ ਹਲ ਲਈ ਨਿਗਮ ਵਿਚ ਭਾਜਪਾ ਦੀ ਸੱਤਾ ਕਾਇਮ ਕਰਕੇ ਲੋਕਾਂ ਦੀਆ ਸਮੱਸਿਆਵਾਂ ਦੇ ਹੱਲ ਦੇ ਨਾਲ-ਨਾਲ ਮੋਗਾਦੇ ਭਵਿੱਖ ਨੂੰ ਵੀ ਸੰਵਾਰਨਗੇ | ਇਸ ਲਈ ਜਿਸ ਪਾਰਟੀ ਨਾਲ ਜੋ ਵੀ ਕੌਸਲਰ ਚੁਣਿਆ ਗਿਆ ਹੈ ਉਸਨੂੰ ਆਪਣੀ ਪਾਰਟੀ ਅਤੇ ਲੋਕਾਂ ਦੇ ਨਾਲ ਖੜੇ ਰਹਿਣਾ ਚਾਹੀਦਾ, ਜੇਕਰ ਉਹਨਾਂ ਦੇ ਕਾਰਜ਼ ਨਹੀਂ ਹੁੰਦੇ ਜਾ ਲੋਕਾਂ ਦੀ ਸਮੱਸਿਆਵਾਂ ਦਾ ਸਮਾਧਾਨ ਨਹੀਂ ਹੁੰਦਾ ਤਾਂ ਭਾਜਪਾ ਉਹਨਾਂ ਦੇ ਨਾਲ ਸੰਘਰਸ਼ ਵਿਚ ਉਹਨਾਂ ਦੀ ਆਵਾਜ਼ ਬਣ ਕੇ ਅੱਗੇ ਆਵੇਗੀ | ਉਹਨਾਂ ਕਿਹਾ ਕਿ ਅਮੀਰ ਨਿਗਮ ਨੂੰ ਆਪਣੇ ਸੁਆਰਥੀ ਦੇ ਲਈ ਇਸਤੇਮਾਲ ਕਰਕੇ ਅਤੇ ਆਪਣੇ ਸੁਆਰਥਾਂ ਲਈ ਅਜਿਹੀ ਚੀਜ਼ਾਂ ਦੀ ਉਸਾਰੀ ਸ਼ੁਰੂ ਕਰਵਾ ਕੇ ਕਰਜ਼ੇ ਦੇ ਥੱਲੇ ਲਿਆਉਣਾ ਆਗੂਆ ਦੀ ਸੂਝਬੂਝ ਦਾ ਨਤੀਜਾ ਨਹੀਂ ਹੈ ਇਹ ਉਹਨਾਂ ਆਗੂਆ ਦਾ ਦਿਵਾਲਿਆਪਨ ਹੈ | ਇਸ ਲਈ ਅਸੀ ਸਾਰੇ ਕੌਸਲਰਾਂ ਨੂੰ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਨੂੰ ਰਾਜਨੀਤੀ ਛੱਡ ਕੇ ਅੱਗੇ ਆਉਣਾ ਚਾਹੀਦਾ | ਅਸੀ ਉਹਨਾਂ ਨੂੰ ਪ੍ਰੇਰਿਤ ਕਰਦੇ ਹਾਂ ਕਿ ਉਹ ਲੋਕਾਂ ਨਾਲ ਵਿਸ਼ਵਾਸਘਾਤ ਨਾ ਕਰਨ ਅਤੇ ਆਪਣੇ ਵਾਰਡਾਂ ਦੀਆ ਸਮੱਸਿਆਵਾਂ ਦਾ ਹੱਲ ਕਰਨ ਲਈ ਸਾਡੇ ਨਾਲ ਆਉਣ, ਅਸੀਂ ਉਹਨਾਂ ਦਾ ਸਾਥ ਦੇ ਕੇ ਜਿਥੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ, ਉਥੇ ਨਿਗਮ ਦੇ ਪੈਸੇ ਦੀ ਵੀ ਰੱਖਿਆ ਹੋਵੇਗੀ |