ਰਾਜਸਥਾਨ ਚ ਵੋਟਾਂ ਲੈਣ ਖਾਤਰ ਪੰਜਾਬ ਤੋ ਹੋਰ ਪਾਣੀ ਭੇਜਣਾ ਪੰਜਾਬੀ ਨਹੀਂ ਕਰਨਗੇ ਬਰਦਾਸ਼ਤ - ਬੈਂਸ
ਲੁਧਿਆਣਾ 27 ਮਈ (ਜਸ਼ਨ)ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ’ਤੇ ਰਾਜਸਥਾਨ ਨੂੰ ਮੁਫਤ ਅਤੇ ਵਾਧੂ ਪਾਣੀ ਦੇਣ ਉੱਤੇ ਸਵਾਲ ਉਠਾਉਂਦੇ ਹੋਏ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਰਾਜਸਥਾਨ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲਾਹਾ ਲੈਣ ਲਈ ਪੰਜਾਬ ਦਾ ਵਾਧੂ ਪਾਣੀ ਰਾਜਸਥਾਨ ਨੂੰ ਦੇ ਕੇ ਪੰਜਾਬ ਦੇ ਹਿੱਤ ਕੁਰਬਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਜੋਂ ਕਿ ਲੋਕ ਇਨਸਾਫ਼ ਪਾਰਟੀ ਕਦੇ ਵੀ ਬਰਦਾਸ਼ਤ ਨਹੀ ਕਰੇਗੀ ਅਤੇ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਨਹੀਂ ਹੋਣ ਦੇਵੇਗੀ।ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਨੇ ਪੰਜਾਬ ਦੇ ਪਾਣੀ ਦੀ ਲੁੱਟ ਖਸੁੱਟ ਰੋਕਣ ਲਈ ਵਿਧਾਨਸਭਾ ਵਿੱਚ ਪਿਛਲੀਆਂ ਸਰਕਾਰਾ ਨਾਲ ਲੜਾਇਆ ਲੜਿਆ ਅਤੇ 16ਲੱਖ ਪੰਜਾਬ ਦੇ ਲੋਕਾਂ ਦੇ ਸਾਈਨ ਕਰਵਾ ਕੇ ਵਿਧਾਨਸਭਾ ਵਿੱਚ ਪਟੀਸ਼ਨ ਦਾਇਰ ਕਰ ਪਾਣੀ ਦੀ ਕੀਮਤ ਵਸੂਲਣ ਦੇ ਮੁੱਦੇ ਪਾਸ ਕਰਵਾਏ।ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਕੁਦਰਤੀ ਪਾਣੀ ਪੰਜਾਹ ਪਰਸੈਂਟ ਬਹੁਤ ਖ਼ਤਰਨਾਕ ਪੱਥਰ ਤੇ ਜਾ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਜ਼ਹਿਰੀਲਾ ਰੇਗਿਸਤਾਨ ਬਣਨ ਦੇ ਆਸਾਰ ਬਣ ਰਹੇ ਹਨ।ਪਰ ਭਗਵੰਤ ਮਾਨ ਪੰਜਾਬ ਦਾ ਵਾਧੂ ਪਾਣੀ ਦੂਜੇ ਰਾਜਾਂ ਨੂੰ ਦੇਕੇ ਦੋਸਤੀ ਪੁਗਾਉਣ ਵਾਸਤੇ ਪੰਜਾਬ ਦੇ ਲੋਕਾਂ ਨਾਲ ਧੱਕਾ ਕਰ ਰਿਹਾ ਹੈ।ਭਗਵੰਤ ਮਾਨ ਸਭਤੋਂ ਪਹਿਲਾ ਦਿੱਲ੍ਹੀ ਤੋਂ ਪਾਣੀ ਦੀ ਕੀਮਤ ਵਸੂਲ ਕਰੇ ਅਤੇ ਫੇਰ ਦੂਜੇ ਰਾਜਾਂ ਨੂੰ ਜਾਂਦੇ ਪੰਜਾਬ ਦੇ ਪਾਣੀ ਦੀ ਕੀਮਤ ਲੈਨੀ ਸ਼ੁਰੂ ਕਰੇ ਆਪਣੇ ਮਨਸੂਬਿਆਂ ਵਾਸਤੇ ਅਤੇ ਦੂਜੇ ਰਾਜਾਂ ਦੇ ਲੋਕਾਂ ਦੀਆ ਵੋਟਾਂ ਹਾਸਲ ਕਰਨ ਵਾਸਤੇ ਭਗਵੰਤ ਮਾਨ ਅਤੇ ਕੇਜਰੀਵਾਲ ਪੰਜਾਬ ਦੇ ਵਾਧੂ ਪਾਣੀ ਦਾ ਗ਼ਲਤ ਇਸਤੇਮਾਲ ਨਾ ਕਰੇ।ਨਹੀਂ ਤਾਂ ਕੇਜਰੀਵਾਲ ਭਗਵੰਤ ਮਾਨ ਨੂੰ ਇਹ ਬੀਜੇ ਕੰਡੇ ਚੁਗਣੇ ਪੈਣਗੇ।