ਹੇਮਕੁੰਟ ਸਕੂਲ ਵਿਖੇ ਮਨਾਇਆ ਗਿਆ ‘“ਹੀਡਨ ਟੈਲੰਟ ਹੰਟ ਡੇ’
ਕੋਟਈਸੇ ਖਾਂ, 27 ਮਈ (ਜਸ਼ਨ): ਸ੍ਰੀ ਹੇਮਕੁੰਟ ਸੀਨੀਅਰਸੈਕੰਡਰੀ ਸਕੂਲ, ਕੋਟ-ਈਸੇ-ਖਾਂ, ‘ਚ ਮਿੱਟੀ ਦੀ ਗਤੀਵਿਧੀ ਦੁਆਰਾ ‘‘ਹੀਡਨ ਟੈਲੰਟ ਹੰਟ ਦਿਵਸ ਮਨਾਇਆ ਗਿਆ। ਇਹਨਾਂ ਗਤੀਵਿਧੀਆਂ ਦਾ ਉਦੇਸ਼ ਬੱਚਿਆਂ ਵਿੱਚ ਉਸ ਹੁਨਰ ਨੂੰ ਉਜਾਗਰ ਕਰਨਾ ਹੈ ,ਜੋ ਉਹ ਖੁਦ ਨਹੀਂ ਜਾਣਦੇ, ਕਿ ਉਹਨਾ ਕੋਲ ਵਿਸ਼ੇਸ਼ ਹੁਨਰ ਹੈ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਪ੍ਰੋਗਰਾਮ ਵਿਚ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਸਾਰੀਆਂ ਗਤੀਵਿਧੀਆਂ ਵਿੱਚ ਭਾਗ ਲਿਆ।ਵਿਦਿਆਰਥੀਆਂ ਨੇ ਨਾ ਸਿਰਫ਼ ਖਿਡੌਣੇ, ਅੰਗਰੇਜ਼ੀ ਦੇ ਅੱਖਰ, ਹਿੰਦੀ ਵਰਣਮਾਲਾ ਅੱਖਰ ਬਣਾਏ ਬਲਕਿ ਉਨ੍ਹਾਂ ਨੇ ਇਹਨਾਂ ਗਤੀਵਿਧੀਆਂ ਵਿਚ ਹਿੱਸਾ ਲੈਂਦਿਆਂ ਖੂਬ ਆਨੰਦ ਮਾਣਿਆ ਅਤੇ ਲੁਕੀ ਹੋਈ ਪ੍ਰਤਿਭਾ ਦੀ ਮਹੱਤਤਾ ਬਾਰੇ ਜਾਣਿਆ। ਇਸ ਮੋਕੇ ਤੇ ਸਕੂਲ ਦੇ ਚੇਅਰਮੈਨ ਸ.ਕੁਲਵੰਤ ਸਿੰਘ ,ਐਮ.ਡੀ. ਮੈਡਮ ਰਣਜੀਤ ਕੌਰ ਸੰਧੂ ਵਿਦਿਆਰਥੀਆਂ ਨੂੰ ਕਿਹਾ ਕਿ ਉਹਨਾਂ ਨੂੰ ਆਪਣੀ ਪ੍ਰਤਿਭਾ ਨੂੰ ਕਿਸੇ ਦੇ ਸਾਹਮਣੇ ਛੁਪਾਉਣ ਦੀ ਲੋੜ ਨਹੀਂ ਹੈ ਜਦੋਂ ਵੀ ਉਨ੍ਹਾਂ ਨੂੰ ਅਨੁਕੂਲ ਮਾਹੌਲ ਮਿਲਦਾ ਹੈ ਤਾਂ ਉਨ੍ਹਾਂ ਨੂੰ ਆਪਣੀ ਛੁਪੀ ਹੋਈ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਅੰਤ ਵਿੱਚ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਜਤਿੰਦਰ ਸ਼ਰਮਾ ਨੇ ਨੰਨ੍ਹੇ-ਮੁੰਨ੍ਹੇ ਬੱਚਿਆਂ ਦੇ ਹੁਨਰ ਦੀ ਤਾਰੀਫ਼ ਕਰਦਿਆਂ ਉਹਨਾਂ ਨੂੰ ਆਪਣੀ ਪ੍ਰਤਿਭਾ ਦਾ ਹੋਰ ਵਧੀਆ ਪ੍ਰਦਰਸ਼ਨ ਕਰਨ ਦਾ ਸੁਝਾਓ ਦਿੱਤਾ।