ਭਾਜਪਾ ਲੋਕਸਭਾ ਦੀਆਂ,13 ਦੀਆਂ 13 ਸੀਟਾਂ ’ਤੇ ਲੜੇਗੀ ਚੋਣ : ਮਨੋਰੰਜਨ ਕਾਲੀਆ
ਮੋਗਾ, 26 ਮਈ (ਜਸ਼ਨ)-ਦੇਸ਼ ਵਿਚ 2024 ਵਿਚ ਆਉਣ ਵਾਲੇ ਲੋਕਸਭਾ ਚੋਮਾਂ ਵਿਚ ਭਾਜਪਾ ਪੰਜਾਬ ਦੀਆਂ ਸਾਰਿਆ 13 ਲੋਕਸਭਾ ਸੀਟਾਂ ਤੇ ਚੋਣ ਲੜ ਕੇ ਇਕ ਇਤਿਹਾਸ ਕਾਇਮ ਕਰੇਗੀ ਅਤੇ ਭਾਜਪਾ ਦੀ ਆਉਣ ਵਾਲੇ ਦਿਨਾਂ ਵਿਚ ਤਾਕਤ ਹੋਰ ਵੱਧੇਗੀ | ਇਹ ਵਿਚਾਰ ਸਾਬਕਾ ਮੰਤਰੀ ਤੇ ਰਾਸ਼ਟਟਰੀ ਭਾਜਪਾ ਦੇ ਕਾਰਜਕਾਰਨੀ ਮੈਂਬਰ ਮਨੋਰੰਜਨ ਕਾਲੀਆ ਨੇ ਅੱਜ ਮੋਗਾ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਦੀ ਅਗਵਾਈ ਹੇਠ ਹੋਟਲ ਜੈਸਵਾਲ ਵਿਚ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਕਟ ਕੀਤੇ | ਇਸ਼ ਮੀਟਿੰਗ ਵਿਚ ਫਰੀਦਕੋਟ ਲੋਕਸਭਾ ਭਾਜਪਾ ਦੇ ਪ੍ਰਭਾਰੀ ਤੇ ਸੂਬਾ ਕਾਰਜਕਾਰਨੀ ਮੈਂਬਰ ਡੀ.ਪੀ.ਚੰਦਨ, ਭਾਜਪਾ ਦੇ ਸੂਬਾ ਆਗੂ ਤੇ ਭਵਨ ਨਿਰਮਾਣ ਦੇ ਮੁੱਖੀ ਮੋਹਨ ਲਾਲ ਸੇਠੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ, ਜ਼ਿਲ੍ਹਾ ਮਹਾ ਮੰਤਰੀ ਤੇ ਸਾਬਕਾ ਐਸ.ਪੀ.ਮੁਖਤਿਆਰ ਸਿੰਘ, ਮਹਾ ਮੰਤਰੀ ਵਿੱਕੀ ਸਿਤਾਰਾ, ਮਹਾ ਮੰਤਰੀ ਰਾਹੁਲ ਗਰਗ, ਸ਼੍ਰੀਮੁਕਤਸਰ ਸਾਹਿਬ ਦੇ ਪ੍ਰਭਾਰੀ ਵਿਨੇ ਸ਼ਰਮਾ, ਸੂਬਾ ਕਾਰਜਕਾਰਨੀ ਮੈਂਬਰ ਵਿਜੇ ਸ਼ਰਮਾ, ਤਿਰਲੋਚਨ ਸਿੰਘ ਗਿੱਲ, ਕਾਰਜਕਾਰਨੀ ਦੇ ਸਪੈਸ਼ਲ ਮੈਂਬਰ ਰਾਕੇਸ਼ ਭੱਲਾ, ਗੁਰਮਿੰਦਰਜੀਤ ਸਿੰਘ ਬਬਲੂ, ਸੂਬਾ ਵਪਾਰ ਪ੍ਰਕੋਸ਼ਟ ਦੇ ਸੈਕਟਰੀ ਦੇਵਪਿ੍ਅ ਤਿਆਗੀ, ਸੂਬਾ ਕਿਸਾਨ ਸੈਲ ਦੇ ਆਗੂ ਬੋਹੜ ਸਿੰਘ, ਮਹਿਲਾ ਮੋਰਚਾ ਦੀ ਪ੍ਰਧਾਨ ਨੀਤੂ ਗੁਪਤਾ, ਮੀਤ ਪ੍ਰਧਾਨ ਸੁਮਨ ਮਲਹੋਤਰਾ, ਮਹਾ ਮੰਤਰੀ ਸ਼ਬਨਮ ਮੰਗਲਾ, ਗੀਤਾ ਆਰਈਆ, ਸੀਨੀਅਰ ਆਗੂ ਪ੍ਰੋਮਿਲਾ ਮੈਨਰਾਏ, ਸਾਬਕਾ ਐਮ.ਪੀ. ਕੇਵਲ ਸਿੰਘ, ਮੀਤ ਪ੍ਰਧਾਨ ਬਲਦੇਵ ਸਿੰਘ ਗਿੱਲ, ਵਰੁਣ ਭੱਲਾ, ਰਾਜਿੰਦਰ ਗਾਬਾ, ਨਾਨਕ ਚੋਪੜਾ, ਕੁਲਵਿੰਦਰ ਕੌਰ, ਜਤਿੰਦਰ ਚੱਢਾ, ਹੇਮੰਤ ਸੂਦ, ਤੇਜਵੀਰ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ ਬੁੱਟਰ, ਮੰਡਲ ਪ੍ਰਧਾਨ ਅਮਿਤ ਗੁਪਤਾ, ਭੂਪਿੰਦਰ ਹੈਪੀ, ਸੁਖਵਿੰਦਰ ਸਿੰਘ, ਦੀਪਕ ਤਲਵਾੜ, ਸੁਰਿੰਦਰ ਪੱਬੀ, ਚਮਨ ਲਾਲ, ਅਵਤਾਰ ਸਿੰਘ, ਸੋਨੀ ਭੱਟੀ, ਕੁਲਵੰਤ ਸਿੰਘ ਆਦਿਵਾਲ ਹਾਜ਼ਰ ਸਨ | ਇਸ਼ ਮੌਕੇ ਤੇ ਮਨੋਰੰਜਨ ਕਾਲੀਆ ਨੇ ਕਿਹਾ ਕਿ ਅੱਜ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਹੀ ਖਰਾਬ ਹੋ ਚੁੱਕੀ ਹੈ ਅਤੇ ਪੰਜਾਬ ਵਿਚ ਲੋਕਤੰਤਰ ਨਾਂਅ ਦੀ ਕੋਈ ਚੀਜ਼ ਨਹੀਂ ਹੈ | ਇਸ਼ ਮੌਕੇ ਤੇ ਡੀ.ਪੀ.ਚੰਦਨ ਸੂਬਾ ਕਾਰਜ਼ਕਾਰਨੀ ਮੈਂਬਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸੁੱਰਖਿਆ ਜੈਡ ਪਲਸ ਲਈ ਹੋਈ ਹੈ ਅਤੇ ਪੰਜਾਬ ਦੇ ਮੰਤਰੀਆ, ਵਿਧਾਇਕਾ ਨੂੰ ਵੀ ਸਭ ਤੋਂ ਵੱਧ ਸੁਰੱਖਿਆ ਮੁੱਹਈਆ ਕਰਵਾਈ ਗਈ ਹੈ | ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਭਗਵਾਨ ਦੇ ਭਰੋਸੇ ਹੈ | ਉਹਨਾ ਕਿਹਾ ਕਿ ਭਾਜਪਾ ਦੇ ਆਗੂਆ ਤੇ ਵਿਧਾਇਕਾਂ ਨੂੰ ਆਉਣ ਵਾਲੇ ਲੋਕਸਭਾ ਚੋਣਾਂ ਵਿਚ ਪਾਰਟੀ ਨੂੰ ਜਿੱਤਦੁਆਉਣ ਲਈ ਦਿਨ ਰਾਤ ਕੰਮ ਕਰਨਾ ਚਾਹੀਦਾ | ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਡੀ.ਪੀ.ਚੰਦਨ ਦਾ ਮੀਟਿੰਗ ਵਿਚ ਹਾਜ਼ਰ ਹੋਣ ਤੇ ਧੰਨਵਾਦ ਕਰਦਿਆ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਅਤੇ ਭਰੋਸਾ ਦੁਆਇਆ ਕਿ ਭਾਜਪਾ ਮੋਗਾ ਜ਼ਿਲ੍ਹੇ ਵਿਚ ਪਹਿਲੇ ਤੋਂ ਵੱਧ ਮਜਬੂਤ ਹੋਈ ਹੈ ਅਤੇ ਹਰ ਵਰਗ ਦੇ ਲੋਕ ਸ਼ਹਿਰਾਂ ਅਤੇ ਪਿੰਡਾਂ ਵਿਚ ਭਾਜਪਾ ਦੇ ਨਾਲ ਜੁੜ ਰਹੇ ਹਨ |