ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
*ਬੀ.ਬੀ.ਐਸ ਚੰਦਨਵਾਂ ਦਾ ਨਤੀਜਾ ਰਿਹਾ ਸ਼ੱਤ ਪ੍ਰਤੀਸ਼ਤ ਅਤੇ ਕਾਮਰਸ ਸਟ੍ਰੀਮ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ
ਮੋਗਾ, 25 ਮਈ (ਜਸ਼ਨ) : ਮੋਗਾ ਜ਼ਿਲ੍ਹੇ ਦੀਆਂ ਮਾਣਮੱਤੀਆਂ, ਨਾਮਵਰ ਅਤੇ ਅਗਾਂਹਵਧੂ ਵਿੱਦਿਅਕ ਸੰਸਥਾਵਾਂ ‘ਬੀ.ਬੀ.ਐਸ ਗਰੁੱਪ ਆਫ ਸਕੂਲਜ਼’ ਦੇ, ਗਰੁੱਪ ਚੇਅਰਮੈਨ ਡਾਕਟਰ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ ਇਹਨਾਂ ਸੰਸਥਾਵਾਂ ‘ਚ ਵਿਦਿਆਰਥੀ ਨਾ ਸਿਰਫ਼ ਖੇਡਾਂ ‘ਚ ਮੱਲਾਂ ਮਾਰ ਰਹੇ ਹਨ ਬਲਕਿ ਬੋਰਡ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੁਸ਼ਨਾ ਰਹੇ ਹਨ।
ਕੱਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ‘ਚ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਚੰਦਨਵਾਂ (ਬਾਘਾਪੁਰਾਣਾ) ਅਤੇ ਜ਼ਿਲ੍ਹਾ-ਮੋਗਾ ਦੇ 10+2 ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ।
ਜ਼ਿਕਰਯੋਗ ਹੈ ਕਿ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ 10+2 ਜਮਾਤ ਵਿੱਚ ਸਾਰੀਆਂ ਸਟ੍ਰੀਮਜ਼ ਵਿੱਚ ਪੜ੍ਹਾਈ ਕਰਵਾਈ ਜਾ ਰਹੀ ਹੈ । ਬੀ.ਬੀ.ਐਸ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਖਾਸ ਤਵੱਜੋਂ ਦਿੱਤੀ ਜਾਂਦੀ ਹੈ ਅਤੇ ਸੰਸਥਾਵਾਂ ਵਿੱਚ ਪੜ੍ਹੇ ਵਿਦਿਆਰਥੀ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਦੀਆਂ ਬੁਲੰਦੀਆਂ ਛੂਹਦਿਆਂ ਦੇਸ਼ਾਂ ਵਿਦੇਸ਼ਾਂ ਵਿੱਚ ਨਾਮਣਾ ਖੱਟ ਰਹੇ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ਸਬੰਧੀ ਸਕੂਲ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਨੇ ਦੱਸਿਆ ਕਿ ਕਾਮਰਸ ਸਟ੍ਰੀਮ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ 455 (91%) ਅੰਕ ਹਾਸਲ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਅਰਸ਼ਦੀਪ ਕੌਰ ਨੇ 454 ਅੰਕ ਹਾਸਲ ਕਰਕੇ ਸਕੂਲ ਵਿੱਚ ਦੂਜਾ ਸਥਾਨ ਅਤੇ ਹਰਪ੍ਰੀਤ ਕੌਰ ਨੇ 448 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ । ਮੈਡਮ ਅੰਜਨਾ ਨੇ ਦੱਸਿਆ ਕਿ ਬਿਜ਼ਨਜ਼ ਸਟੱਡੀਜ਼ ਅਤੇ ਈ ਬਿਜ਼ਨਸ ਸਟੱਡੀਜ਼ ਵਿੱਚ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ 98 ਨੰਬਰ ਹਾਸਲ ਕੀਤੇ ਜਦਕਿ ਅਰਸ਼ਦੀਪ ਕੌਰ ਨੇ ਬਿਜ਼ਨਸ ਸਟੱਡੀਜ਼ ਵਿੱਚ 98 ਅਤੇ ਈ-ਬਿਜ਼ਨਸ ਸਟੱਡੀਜ਼ ਵਿੱਚ 99 ਅੰਕ ਹਾਸਲ ਕੀਤੇ ਅਤੇ ਹਰਪ੍ਰੀਤ ਕੌਰ ਨੇ ਬਿਜ਼ਨਸ ਸਟੱਡੀਜ਼ ਵਿੱਚ 99 ਅੰਕ ਹਾਸਲ ਕੀਤੇ । ਉਹਨਾਂ ਦੱਸਿਆ ਕਿ ਹਿਊਮੈਨਟਿਸ ਸਟ੍ਰੀਮ ਦੀ ਵਿਦਿਆਰਥਣ ਸੁਮਨਦੀਪ ਕੌਰ ਨੇ 437 ਅੰਕ ਹਾਸਲ ਕਰਕੇ ਆਪਣੀ ਸਟ੍ਰੀਮ ਵਿੱਚ ਪਹਿਲਾ ਸਥਾਨ ਹਾਸਲ ਕੀਤਾ । ਵਿਦਿਆਰਥਣ ਹਰਮਨਦੀਪ ਕੌਰ ਨੇ 403 ਅੰਕ ਹਾਸਲ ਕਰਕੇ ਹਿਊਮੈਨਟਿਜ਼ ਸਟ੍ਰੀਮ ਵਿੱਚ ਦੂਜਾ ਸਥਾਨ ਅਤੇ ਵਿਦਿਆਰਥੀ ਦਿਲਸ਼ਾਂਤ ਨੇ 399 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ।ਬਾਹਰਵੀਂ ਜਮਾਤ ਦੇ ਕੁੱਲ 30 ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਦੀ ਸੀਨੀਅਰ ਸੈਕੰਡਰੀ ਪ੍ਰੀਖਿਆਵਾਂ ਵਿੱਚ ਅਪੀਅਰ ਹੋਏ ਸਨ , ਜਿਹਨਾਂ ਵਿੱਚੋਂ 2 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ, 8 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ ਜਦਕਿ 16 ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ ।ਇਸ ਮੌਕੇ ਸਕੂਲ ਮੈਨੇਜਮੈਂਟ ,ਮੁੱਖ ਅਧਿਆਪਕਾ ਅਤੇ ਸਟਾਫ ਵੱਲੋਂ ਬੋਰਡ ਨਤੀਜਿਆਂ ‘ਚੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ।