ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ 300 ਸਾਲਾ ਜਨਮ ਸ਼ਤਾਬਦੀ ਸਮਾਗਮ ਕਰਵਾਇਆ

ਕੈਨੇਡਾ , 24 ਮਈ  (ਜਸ਼ਨ):  ਰਾਮਗੜੀਆ ਸਿੱਖ ਫਾਉਂਡੇਸ਼ਨ ਆਫ ਆਾਨਟਾਰੀਓ ਕੈਨੇਡਾ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ 300 ਸਾਲਾ ਜਨਮ ਸ਼ਤਾਬਦੀ ਦਾ ਤਿੰਨ ਦਿਨਾਂ ਸਮਾਗਮ 19 ਤੋਂ 21 ਮਈ ਤੱਕ ਵੈਰਦੀ ਕਨਵੈਂਸ਼ਨ ਸੈਂਟਰ ਮਿਸੀਸਾਗਾ ਵਿਖੇ ਬਹੁਤ ਹੀ ਪਰਭਾਵ ਪੂਰਨ ਤਰੀਕੇ ਨਾਲ ਸੰਪਨ ਹੋਇਆ ।ਪਹਿਲੇ ਦਿਨ ਕੈਨੇਡਾ ਅਤੇ ਬਾਹਰੋਂ ਆਏ ਮਹਿਮਾਨਾਂ ਨੂੰ ਵਿਲੇਜ ਆਫ ਇੰਡੀਆ ਰੈਸਟੋਰੈਂਟ ਬਰੈਂਪਟਨ  ਵਿਚ ਉਹਨਾਂ ਦੇ ਸਨਮਾਨ ਵਿੱਚ ਦੁਪਿਹਰ ਦੇ ਖਾਣੇ ਦਾ ਇੰਤਜਾਮ ਕੀਤਾ ਗਿਆ ! ਦੂਸਰੇ ਦਿਨ 20 ਮਈ ਨੂੰ ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀਆ ਦੇ ਜੀਵਨ ਦੇ ਅਧਾਰਿਤ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਕੈਨੇਡਾ ਅਤੇ ਬਾਹਰੋਂ ਆਏ ਵਿਦਵਾਨਾਂ ਜਿਨਾਂ ਵਿਚ ਸ ਕਮਲਜੀਤ ਸਿੰਘ ਟਿੱਬਾ, ਮੈਡਮ ਅਰਵਿੰਦਰ ਕੌਰ, ਮੈਡਮ ਜਤਿੰਦਰ ਰੰਧਾਵਾ, ਕੇਹਰ ਸਿੰਘ ਮਠਾੜੂ ,ਅਤੇ ਆਰ ਐਸ ਐਫ ਓ (ਭਾਰਤ) ਦੇ ਮੀਡੀਆ ਕੋਆਰਡੀਨੇਟਰ ਭਗਵੰਤ ਸਿੰਘ ਮਣਕੂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਜਿੰਦਗੀ , ਕੁਰਬਾਨੀ ਅਤੇ ਪਰਾਪਤੀਆਂ ਵਾਰੇ ਭਰਪੂਰ ਚਾਨਣਾ ਪਾਇਆ ਗਿਆ ।ਚਾਹ ਸਨੈਕਸ ਅਤੇ ਦੁਪਿਹਰ ਦੇ ਸਵਾਦਿਸ਼ਟ ਭੋਜਨ ਦਾ ਬਹੁਤ ਵਧੀਆ ਇੰਤਜਾਮ ਪਰਬੰਧਕਾ ਵੱਲੋਂ ਕੀਤਾ ਗਿਆ ਸੀ । ਸੈਮੀਨਾਰ ਉਪਰੰਤ ਸ਼ਾਨਦਾਰ ਤੇ ਪਰਭਾਵਸ਼ਾਲੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ  ਜਿਸ ਵਿੱਚ ਨਾਮਵਰ ਗਜ਼ਲਗੋ ਉਪਕਾਰ ਸਿੰਘ ਪਾਤਰ ਅਤੇ ਹੋਰ ਬਹਤ ਸਾਰੇ ਕਵੀ ਤੇ ਕਵਿੱਤਰੀਆਂ ਨੇ ਭਾਗ ਲੈ ਕੇ ਆਪੋ ਅਪਣੀ ਕਲਾ ਦੇ ਜੌਹਰ ਦਿਖਾਏ ।ਇਸ ਮੌਕੇ ਸ੍ਰੀ ਦੀਪਕ ਬਾਲੀ ਜੀ ਮੀਡੀਆ ਸਲਾਹਕਾਰ ਦਿੱਲੀ ਸਰਕਾਰ, ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ, ਪਰਧਾਨ ਰਵਿੰਦਰ ਸਿੰਘ ਕੰਗ ਵੀ ਸ਼ਾਮਲ ਹੋ ਕੇ ਪਰਧਾਨਗੀ ਮੰਡਲ ਵਿੱਚ ਸ਼ਮੂਲੀਅਤਕੀਤੀ ।ਸਟੇਜ ਦਾ ਸੰਚਾਲਨ ਆਰ ਐਸ ਐਫ ਓ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਝੀਤਾ ਅਤੇ ਨਾਮਵਰ ਸ਼ਾਇਰ ਤੇ ਲੇਖਕ ਪਿਆਰਾ ਸਿੰਘ ਕੁੱਦੋਵਾਲ ਨੇ ਬਹੁਤ ਹੀ ਜੁੰਮੇਵਾਰੀ ਨਾਲ ਕੀਤਾ ।
21 ਮਈ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ 300ਸਾਲਾ ਜਨਮ ਦਿਵਸ ਦੇ ਸਬੰਧ ਵਿੱਚ ਬਹੁਤ ਹੀ ਪਰਭਾਵਸ਼ਾਲੀ ਸਮਾਗਮ ਬਹੁਤ ਹੀ ਸ਼ਾਨਦਾਰ ਵੱਡੇ ਹਾਲ ਵਿੱਚ  ਕਰਵਾਇਆ ਗਿਆ ਜਿਸ ਵਿੱਚ ਕੈਨੇਡਾ ਦੀਆਂ ਰਾਮਗੜੀਆ ਜੱਥੇਬੰਦੀਆਂ ਰਾਮਗੜੀਆ ਸਿੱਖ ਸੋਸਾਇਟੀ ਰਿਵਾਲਡਾ (ਟੋਰੰਟੋ) , ਰਾਮਗੜੀਆ ਸੁਸਾਇਟੀ  ਐਡਮਿੰਟਨ, ਸਰੀ ਅਤੇ ਵਿੰਨੀਪੈਗ ਤੋਂ ਉਹਨਾ ਦੇ ਨੁਮਾਇੰਦੇ ਸ਼ਾਮਲ ਹੋਏ । ਚਾਹ ਸਨੈਕਸ ਅਤੇ ਸਵਾਦਿਸ਼ਟ ਖਾਣੇ ਦਾ ਇੰਤਜਾਮ ਪਰਬੰਧਕਾਂ ਵੱਲੋਂਬਹੁਤ ਹੀ ਵਧੀਆ  ਤਰੀਕੇ ਨਾਲ ਕੀਤਾ ਗਿਆ ਸੀ ।ਇਸ ਸਮਾਗਮ ਦੇ ਮੂੱਖ ਮਹਿਮਾਨ ਸ੍ਰੀਮਤੀ ਅਪੂਰਵਾ ਸ੍ਰੀਵਾਸਤਵਾ ਕੌਂਸਲੇਟ ਜਨਰਲ ਆਫ ਇੰਡੀਆ (ਟੋਰੰਟੋ) ਕੈਨੇਡਾ ਸਨ। ਇਸ ਸਮਾਗਮ ਵਿਚ ਕੌਮ ਦੇ ਸਿਰਕੱਢ ਅਤੇ ਨਾਮਵਰ ਆਗੂਆਂ ਸ  ਭੁਪਿੰਦਰ ਸਿੰਘ ਉੱਭੀ,ਸੁਖਵਿੰਦਰ ਸਿੰਘ ਸਹੋਤਾ , ਕੇਹਰ ਸਿੰਘ ਮਠਾੜੂ ,ਫਾਉਂਡੇਸ਼ਨ ਚੇਅਰਮੈਨ ਦਲਜੀਤ ਸਿੰਘ ਗੈਦੂ ,ਕਮਲਜੀਤ ਸਿੰਘ ਟਿੱਬਾ , ਕਰਨੈਲ ਸਿੰਘ ਮਰਵਾਹਾ ਅਤੇ ਭਗਵੰਤ ਸਿੰਘ ਮਣਕੂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ 300ਸਾਲਾ ਜਨਮ ਦਿਹਾੜਾ ਮਨਾਉਣ ਦੀ ਮੱਹਤਤਾ ਵਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੰਦੇ ਹੋਏ ਰਾਮਗੜੀਆ ਸਿੱਖ ਫਾਉਂਡੇਸ਼ਨ ਦੇ ਸਮੂਹ ਮੈਂਬਰਾਂ ਅਤੇ ਸਮੁੱਚੇ ਪਰਬੰਧਕਾਂ ਨੂੰ ਵੱਡੇ ਪੱਧਰ ਤੇ ਇਹ ਸਮਾਗਮ ਕਰਾਉਣ ਤੇ ਮੁਬਾਰਿਕਬਾਦ ਵੀ ਦਿੱਤੀ ਅਤੇ ਅੱਗੇ ਤੋਂ ਕੌਮ ਨਾਲ ਸਾਰੇ ਸਮਾਗਮ ਰਲ ਕੇ ਸਾਂਝੇ ਤੌਰ ਤੇ ਮਨਾਉਣ ਦਾ ਵਾਅਦਾ ਵੀ ਕੀਤਾ।ਇਸ ਪਰੋਗਰਾਮ ਵਿੱਚ ਸਾਰੇ ਮਾਇਕ ਸਹਾਇਤਾ ਕਰਨ ਵਾਲੇ ਉੱਦਮੀਆਂ ਦਾ ਵੀ ਵਿਸ਼ੇਸ ਤੌਰ ਤੇ ਧੰਨਵਾਦ ਵੀ ਕੀਤਾ ਗਿਆ । ਇਸ ਮੌਕੇ ਕੈਨੇਡਾ ਦੇ ਮੈਬਰ ਪਾਰਲੀਮੈਂਟ ਸ  ਮਨਿੰਦਰ ਸਿੱਧੂ , ਮੈਡਮ ਰੂਬੀ ਸਹੋਤਾ ਨੇ ਵੀ ਸਮਾਗਮ ਵਿੱਚ ਸਮੂਲੀਅਤ ਕਰਕੇ ਪਰਬੰਧਕਾਂ ਨੂੰ ਵਧਾਈਆਂ ਦਿੱਤੀਆਂ! ਬਰੈਂਪਟਨ ਦੇ ਐਮ ਪੀ ਪੀ  ਹਰਦੀਪ ਗਰੇਵਾਲ ਤੇ ਮਿਸੀਸਾਗਾ ਦੇ ਐਮ ਪੀ ਪੀ ਦੀਪਕ ਆਨੰਦ ਨੇ ਵੀ ਹਾਜਰ ਹੋਕੇ ਵਧਾਈਆਂ ਦਿੱਤੀਆਂ ।ਇਸ ਸਮਾਗਮ ਦੀ ਇਕ ਵਿਲੱਖਣ ਝਲਕੀ ਸੀ ਕਿ ਮਹਾਰਾਜਾ ਜੱਸਾ ਸਿੰਘ ਦੇ ਆਦਮਕੱਦ ਕੱਟਆਉਟ ਨੂੰ ਵੱਖਰੇ ਢੰਗ ਨਾਲ ਦਿਲਕਸ਼ ਅੰਦਾਜ਼  ਨਾਲ ਸਮਾਗਮ ਵਿੱਚ ਐਂਟਰੀ ਕਰਵਾਈ ਗਈ ਜਿਸ ਦਾ ਸਾਰਾ ਪਰਬੰਧ ਤੇ ਤਿਅਰੀ ਆਰ ਐਸ ਐਫ ਓ ਦੇ ਯੂਥ ਮੈਂਬਰਾਂ ਵੱਲੋ ਕੀਤਾ ਗਿਆ ਸੀ ਜਿਸ ਲਈ ਉਹ ਵਧਾਈ ਦੇ ਪਾਤਰ ਹਨ ਉਹਨਾਂ ਦਾ ਵੀ ਇਸ ਕੰਮ ਲਈ ਬਹੁਤ ਬਹੁਤ ਧੰਨਵਾਦ ਕੀਤਾ ਗਿਆ ।ਦੋਵਾਂ ਦਿਨ ਦੀ ਸਟੇਜ ਦੀ ਕਾਰਵਾਈ ਸ  ਪਿਆਰਾ ਸਿੰਘ ਕੁਦੋਵਾਲ ਅਤੇ ਹਰਦਿਆਲ ਸਿੰਘ ਝੀਤਾ ਨੇ ਬਾਖੂਬੀ ਨਿਭਾਈ।ਇਸ ਮੌਕੇ ਤੇ ਨਾਮਵਰ ਰਾਮਗੜੀਆ ਸਖਸ਼ੀਅਤਾਂ ਜਿਨਾਂ ਵਿਚ ਡਾ ਕਮਲਜੀਤ ਸਿੰਘ ਟਿੱਬਾ, ਭਗਵੰਤ ਸਿੰਘ ਮਣਕੂ , ਚਮਕੌਰ ਸਿੰਘ ਝੰਡੇਆਣਾਂ, ਸੋਹਨ ਸਿੰਘ ਗੋਗਾ, ਚਰਨਜੀਤ ਸਿੰਘ ਝੰਡੇਆਣਾ, ਜੀਤ ਸਿੰਘ ਮੁਕਤਸਰ ਸਾਹਿਬ, ਸੁਖਵਿੰਦਰ ਸਿੰਘ ਅਜ਼ਾਦ, ਕਰਨੈਲ ਸਿੰਘ ਮਠਾੜੂ (ਸਾਰੇ ਭਾਰਤ ਤੋਂ) ਅਤੇ ਕਮਲਜੀਤ ਸਿੰਘ ਪਨੇਸਰ, ਗੁਰਮੀਤ ਪਨੇਸਰ , ਉਭਰਦਾ ਪੰਜਾਬੀ ਗਾਇਕ ਇੰਦਰਪਾਲ ਮੋਗਾ ਸਾਰੇ ਸਰੀ (ਬੀ ਸੀ )ਤੋਂ ਹਰਦੇਵ ਸਿੰਘ ਗੈਦੂ , (ਵਿੱਨੀਪੈਗ ) ਹਰਮੀਤ ਸਿੰਘ ਗੈਦੂ ਐਡਮਿੰਟਨ ਤੋਂ , ਗਗਨਦੀਪ ਸਿੰਘ ਮਠਾੜੂ  ਅਤੇ ਅਮਰਜੀਤ ਕੌਰ ਧੰਮੂ ( ਬਰੈਂਪਟਨ )ਨੂੰ ਵੱਖੋ ਵੱਖਰੇ ਖੇਤਰ ਵਿੱਚ ਨਿਭਾਈਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ ।ਸਮਾਗਮ ਦੌਰਾਨ ਆਰ ਐਸ ਐਫ ਓ ਵੱਨੋਂ ਤਿਆਰ ਕੀਤਾ ਕਿਤਾਬਚਾ ਜਿਸ ਵਿੱਚ ਫਾਉਂਡੇਸ਼ਨ ਦੀ ਪਿਛਲੇ ਸਾਲਾਂ ਦੇ ਕੀਤੇ ਕੰਮਾਂ ਦੇ ਵੇਰਵੇ , ਮਨੋਰਥ, ਮੈਂਬਰ ਸਾਹਿਬਾਨਾਂ ਸਬੰਧੀ ਜਾਣਕਾਰੀ ਅਤੇ ਹੋਰ ਵੀ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਬਾਰੇ ਮੱਹਤਵ ਪੂਰਨ ਲੇਖ ਵੀ ਸ਼ਾਮਲ ਕੀਤੇ ਗਏ ਹਨ  , ਆਏ ਮਹਿਮਾਨਾਂ ਨੂੰ ਵੰਡੇ ਗਏ ।ਅਖੀਰ ਵਿੱਚ ਆਏ ਸਾਰੇ ਮਹਿਮਾਨਾਂ ਦਾ ਵਿਸ਼ੇਸ ਤੌਰ ਤੇ ਧੰਨਵਾਦ  ਕੀਤਾ ਗਿਆ ਇਸ ਤਰਾਂ ਇਹ ਸਮਾਗਮ ਸੰਪਨ ਹੁੰਦਾ ਹੋਇਆ ਅਪਣੀ ਅਮਿੱਟ ਛਾਪ ਛੱਡ ਗਿਆ । ਇਸ ਸਮਾਗਮ ਵਿਚ ਕੌਮ ਦੇ ਸਿਰਕੱਢ ਅਤੇ ਨਾਮਵਰ ਆਗੂਆਂ ਸ  ਭੁਪਿੰਦਰ ਸਿੰਘ ਉੱਭੀ,ਸੁਖਵਿੰਦਰ ਸਿੰਘ ਸਹੋਤਾ , ਕੇਹਰ ਸਿੰਘ ਮਠਾੜੂ ,ਫਾਉਂਡੇਸ਼ਨ ਚੇਅਰਮੈਨ ਦਲਜੀਤ ਸਿੰਘ ਗੈਦੂ ,ਕਮਲਜੀਤ ਸਿੰਘ ਟਿੱਬਾ , ਕਰਨੈਲ ਸਿੰਘ ਮਰਵਾਹਾ ਅਤੇ ਭਗਵੰਤ ਸਿੰਘ ਮਣਕੂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ 300ਸਾਲਾ ਜਨਮ ਦਿਹਾੜਾ ਮਨਾਉਣ ਦੀ ਮੱਹਤਤਾ ਵਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੰਦੇ ਹੋਏ ਰਾਮਗੜੀਆ ਸਿੱਖ ਫਾਉਂਡੇਸ਼ਨ ਦੇ ਸਮੂਹ ਮੈਂਬਰਾਂ ਅਤੇ ਸਮੁੱਚੇ ਪਰਬੰਧਕਾਂ ਨੂੰ ਵੱਡੇ ਪੱਧਰ ਤੇ ਇਹ ਸਮਾਗਮ ਕਰਾਉਣ ਤੇ ਮੁਬਾਰਿਕਬਾਦ ਵੀ ਦਿੱਤੀ ਅਤੇ ਅੱਗੇ ਤੋਂ ਕੌਮ ਨਾਲ ਸਾਰੇ ਸਮਾਗਮ ਰਲ ਕੇ ਸਾਂਝੇ ਤੌਰ ਤੇ ਮਨਾਉਣ ਦਾ ਵਾਅਦਾ ਵੀ ਕੀਤਾ।ਇਸ ਪਰੋਗਰਾਮ ਵਿੱਚ ਸਾਰੇ ਮਾਇਕ ਸਹਾਇਤਾ ਕਰਨ ਵਾਲੇ ਉੱਦਮੀਆਂ ਦਾ ਵੀ ਵਿਸ਼ੇਸ ਤੌਰ ਤੇ ਧੰਨਵਾਦ ਵੀ ਕੀਤਾ ਗਿਆ । ਇਸ ਮੌਕੇ ਕੈਨੇਡਾ ਦੇ ਮੈਬਰ ਪਾਰਲੀਮੈਂਟ ਸ  ਮਨਿੰਦਰ ਸਿੱਧੂ , ਮੈਡਮ ਰੂਬੀ ਸਹੋਤਾ ਨੇ ਵੀ ਸਮਾਗਮ ਵਿੱਚ ਸਮੂਲੀਅਤ ਕਰਕੇ ਪਰਬੰਧਕਾਂ ਨੂੰ ਵਧਾਈਆਂ ਦਿੱਤੀਆਂ! ਬਰੈਂਪਟਨ ਦੇ ਐਮ ਪੀ ਪੀ  ਹਰਦੀਪ ਗਰੇਵਾਲ ਤੇ ਮਿਸੀਸਾਗਾ ਦੇ ਐਮ ਪੀ ਪੀ ਦੀਪਕ ਆਨੰਦ ਨੇ ਵੀ ਹਾਜਰ ਹੋਕੇ ਵਧਾਈਆਂ ਦਿੱਤੀਆਂ ।ਇਸ ਸਮਾਗਮ ਦੀ ਇਕ ਵਿਲੱਖਣ ਝਲਕੀ ਸੀ ਕਿ ਮਹਾਰਾਜਾ ਜੱਸਾ ਸਿੰਘ ਦੇ ਆਦਮਕੱਦ ਕੱਟਆਉਟ ਨੂੰ ਵੱਖਰੇ ਢੰਗ ਨਾਲ ਦਿਲਕਸ਼ ਅੰਦਾਜ਼  ਨਾਲ ਸਮਾਗਮ ਵਿੱਚ ਐਂਟਰੀ ਕਰਵਾਈ ਗਈ ਜਿਸ ਦਾ ਸਾਰਾ ਪਰਬੰਧ ਤੇ ਤਿਅਰੀ ਆਰ ਐਸ ਐਫ ਓ ਦੇ ਯੂਥ ਮੈਂਬਰਾਂ ਵੱਲੋ ਕੀਤਾ ਗਿਆ ਸੀ ਜਿਸ ਲਈ ਉਹ ਵਧਾਈ ਦੇ ਪਾਤਰ ਹਨ ਉਹਨਾਂ ਦਾ ਵੀ ਇਸ ਕੰਮ ਲਈ ਬਹੁਤ ਬਹੁਤ ਧੰਨਵਾਦ ਕੀਤਾ ਗਿਆ ।ਦੋਵਾਂ ਦਿਨ ਦੀ ਸਟੇਜ ਦੀ ਕਾਰਵਾਈ ਸ  ਪਿਆਰਾ ਸਿੰਘ ਕੁਦੋਵਾਲ ਅਤੇ ਹਰਦਿਆਲ ਸਿੰਘ ਝੀਤਾ ਨੇ ਬਾਖੂਬੀ ਨਿਭਾਈ।ਇਸ ਮੌਕੇ ਤੇ ਨਾਮਵਰ ਰਾਮਗੜੀਆ ਸਖਸ਼ੀਅਤਾਂ ਜਿਨਾਂ ਵਿਚ ਡਾ ਕਮਲਜੀਤ ਸਿੰਘ ਟਿੱਬਾ, ਭਗਵੰਤ ਸਿੰਘ ਮਣਕੂ , ਚਮਕੌਰ ਸਿੰਘ ਝੰਡੇਆਣਾਂ, ਸੋਹਨ ਸਿੰਘ ਗੋਗਾ, ਚਰਨਜੀਤ ਸਿੰਘ ਝੰਡੇਆਣਾ, ਜੀਤ ਸਿੰਘ ਮੁਕਤਸਰ ਸਾਹਿਬ, ਸੁਖਵਿੰਦਰ ਸਿੰਘ ਅਜ਼ਾਦ, ਕਰਨੈਲ ਸਿੰਘ ਮਠਾੜੂ (ਸਾਰੇ ਭਾਰਤ ਤੋਂ) ਅਤੇ ਕਮਲਜੀਤ ਸਿੰਘ ਪਨੇਸਰ, ਗੁਰਮੀਤ ਪਨੇਸਰ , ਉਭਰਦਾ ਪੰਜਾਬੀ ਗਾਇਕ ਇੰਦਰਪਾਲ ਮੋਗਾ ਸਾਰੇ ਸਰੀ (ਬੀ ਸੀ )ਤੋਂ ਹਰਦੇਵ ਸਿੰਘ ਗੈਦੂ , (ਵਿੱਨੀਪੈਗ ) ਹਰਮੀਤ ਸਿੰਘ ਗੈਦੂ ਐਡਮਿੰਟਨ ਤੋਂ , ਗਗਨਦੀਪ ਸਿੰਘ ਮਠਾੜੂ  ਅਤੇ ਅਮਰਜੀਤ ਕੌਰ ਧੰਮੂ ( ਬਰੈਂਪਟਨ )ਨੂੰ ਵੱਖੋ ਵੱਖਰੇ ਖੇਤਰ ਵਿੱਚ ਨਿਭਾਈਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ ।ਸਮਾਗਮ ਦੌਰਾਨ ਆਰ ਐਸ ਐਫ ਓ ਵੱਨੋਂ ਤਿਆਰ ਕੀਤਾ ਕਿਤਾਬਚਾ ਜਿਸ ਵਿੱਚ ਫਾਉਂਡੇਸ਼ਨ ਦੀ ਪਿਛਲੇ ਸਾਲਾਂ ਦੇ ਕੀਤੇ ਕੰਮਾਂ ਦੇ ਵੇਰਵੇ , ਮਨੋਰਥ, ਮੈਂਬਰ ਸਾਹਿਬਾਨਾਂ ਸਬੰਧੀ ਜਾਣਕਾਰੀ ਅਤੇ ਹੋਰ ਵੀ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਬਾਰੇ ਮੱਹਤਵ ਪੂਰਨ ਲੇਖ ਵੀ ਸ਼ਾਮਲ ਕੀਤੇ ਗਏ ਹਨ  , ਆਏ ਮਹਿਮਾਨਾਂ ਨੂੰ ਵੰਡੇ ਗਏ ।ਅਖੀਰ ਵਿੱਚ ਆਏ ਸਾਰੇ ਮਹਿਮਾਨਾਂ ਦਾ ਵਿਸ਼ੇਸ ਤੌਰ ਤੇ ਧੰਨਵਾਦ  ਕੀਤਾ ਗਿਆ ਇਸ ਤਰਾਂ ਇਹ ਸਮਾਗਮ ਸੰਪਨ ਹੁੰਦਾ ਹੋਇਆ ਅਪਣੀ ਅਮਿੱਟ ਛਾਪ ਛੱਡ ਗਿਆ ।