ਐੱਮ. ਐੱਲ .ਏ. ਡਾ: ਅਮਨਦੀਪ ਕੌਰ ਅਰੋੜਾ, ਗੁਰਦੁਆਰਾ ਅਮਰ ਸਾਗਰ ਵਿਖੇ ਹੋਏ ਨਤਮਸਤਕ

ਮੋਗਾ, 24 ਮਈ (ਜਸ਼ਨ): ਸ਼੍ਰੋਮਣੀ ਸ਼ਹੀਦ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਮੋਗਾ ਦੇ ਐਮ.ਐਲ.ਏ. ਡਾਕਟਰ ਅਮਨਦੀਪ ਕੌਰ ਅਰੋੜਾ ਗੁਰਦੁਆਰਾ ਅਮਰ ਸਾਗਰ ਮੋਗਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸਿਰ ਨਿਵਾਉਣ ਲਈ ਹਾਜ਼ਰ ਹੋਏ। ਇਸ ਮੌਕੇ ਤੇ ਗੁਰਦੁਆਰਾ ਅਮਰ ਸਾਗਰ ਦੇ ਮੁੱਖ ਸੇਵਾਦਾਰ ਬੀਬੀ ਸੁਖਜੀਤ ਕੌਰ ਜੀ ਨੇ ਉਨ੍ਹਾਂ ਨੂੰ ਸਰੋਪਾ ਭੇਂਟ ਕਰਕੇ ਅਸ਼ੀਰਵਾਦ ਦਿੱਤਾ। ਇਸ ਮੌਕੇ ਤੇ ਬਾਬਾ ਕੁੰਦਨ ਸਿੰਘ ਮੈਮੋਰੀਅਲ ਕਾਲਜ ਦੇ ਪ੍ਰੈਜ਼ੀਡੈਂਟ ਸ. ਦਵਿੰਦਰ ਪਾਲ ਸਿੰਘ, ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਜਨਰਲ ਸੈਕਟਰੀ ਸ੍ਰੀਮਤੀ ਪਰਮਜੀਤ ਕੌਰ, ਸ. ਜੇ. ਪੀ. ਐਸ. ਖੰਨਾ, ਸ. ਜਸਵੀਰ ਸਿੰਘ, ਕੋਂਸਲਰ ਥਾਮੀ , ਗੁਰਪ੍ਰੀਤ ਸਚਦੇਵਾ ਵੀ ਆਸ਼ੀਰਵਾਦ ਲੈਣ ਲਈ ਹਾਜ਼ਰ ਹੋਏ। ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਦਿਵਸ ਤੇ ਜੋ ਪ੍ਰਸਾਦਿ ਤਿਆਰ ਕੀਤੇ ਜਾਂਦੇ ਹਨ ਤੇ ਹਰ ਕਾ ਨਾਮ ਸਦਾ ਸੁਖਦਾਈ ਸਤਿਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਤਿਆਰ ਹੁੰਦੇ ਹਨ। ਡਾਕਟਰ ਅਮਨਦੀਪ ਕੌਰ ਅਰੋੜਾ ਐੱਮ. ਐੱਲ. ਏ. ਮੋਗਾ ਨੇ ਗੁਰਦੁਆਰੇ ਦਰਸ਼ਨ ਕਰਨ ਤੋਂ ਬਾਅਦ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਸਰਬਤ ਦੇ ਭਲੇ ਲਈ ਅਤੇ ਮੋਗੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।