ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਨੂੰ ਕੀਤਾ ਸਨਮਾਨਿਤ
ਮੋਗਾ, 22 ਮਈ (ਜਸ਼ਨ): ਸਿੱਖਿਆ ਵਿਭਾਗ ਵਿਚ ਸਿੱਖਿਆ ਸ਼ਾਸਤਰੀ ਵਜੋਂ ਨਾਮਣਾ ਖੱਟਣ ਵਾਲੇ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਨੂੰ ਗੁਰਦੁਆਰਾ ਸ਼੍ਰੀ ਨਾਮਦੇਵ ਭਵਨ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮੋਗਾ ਜ਼ਿਲ੍ਹੇ ਵਿਚ ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਵਜੋਂ ਸੇਵਾਵਾਂ ਨਿਭਾਉਂਦਿਆਂ ਸਕੂਲਾਂ ਦੀ ਨਕਸ਼ ਨੁਹਾਰ ਬਦਲਣ ਵਿਚ ਨਿਗਰ ਯੋਗਦਾਰ ਪਾਉਣ ਵਾਲੇ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਦੀ ਸ਼ਖਸੀਅਤ ਬਾਰੇ ਸੰਬੋਧਨ ਕਰਦਿਆਂ ਚਮਕੌਰ ਸਿੰਘ ਡੀ ਈ ਓ, ਰੇਸ਼ਮ ਸਿੰਘ ਸਾਬਕਾ ਡੀ ਈ ਓ , ਗੁਰਦਰਸ਼ਨ ਸਿੰਘ ਬਰਾੜ ਸਾਬਕਾ ਡੀ ਈ ਓ, ਅਸ਼ੋਕ ਸੱਚਦੇਵਾ ਸਾਬਕਾ ਡੀ ਈ ਓ ਆਦਿ ਨੇ ਆਖਿਆ ਕਿ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਇਕ ਬਹੁਪੱਖੀ ਸ਼ਖਸੀਅਤ ਹੀ ਨਹੀਂ ਸਗੋਂ ਇਕ ਪੂਰਨ ਸੰਸਥਾ ਨੇ, ਜਿਹਨਾਂ ਨੇ ਬਤੌਰ ਲੈਕਚਰਾਰ ਆਪਣੇ ਅਧਿਆਪਨ ਦੇ ਕਿੱਤੇ ਨਾਲ ਪੂਰਾ ਇਨਸਾਫ਼ ਕੀਤਾ ਅਤੇ ਹੁਣ ਉਹ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਉਂਦਿਆਂ ਕੁਸ਼ਲ ਪ੍ਰਬੰਧਕ ਸਿੱਧ ਹੋਏ ਹਨ। ਉਹਨਾਂ ਆਖਿਆ ਕਿ ਸੱਚਮੁੱਚ 24 ਘੰਟੇ ਸਿੱਖਿਆ ਵਿਭਾਗ ਨੂੰ ਸਮਰਪਿਤ ਹੋ ਕੇ ਸੇਵਾਵਾਂ ਨਿਭਾਉਣ ਵਾਲੇ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਅਧਿਆਪਕ ਵਰਗ ਲਈ ਪ੍ਰੇਰਨਾਸ੍ਰੋਤ ਬਣੇ ਰਹਿਣਗੇ।
ਇਸ ਮੌਕੇ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਨੇ ਭਾਵੁਕ ਹੁੰਦਿਆਂ ਆਪਣੇ ਮਾਤਾ ਪਿਤਾ ਅਤੇ ਸਮੁੱਚੇ ਪਰਿਵਾਰ ਵੱਲੋਂ ਉਹਨਾਂ ਨੂੰ ਸਿੱਖਿਆ ਗ੍ਰਹਿਣ ਕਰਨ ਲਈ ਉਤਸ਼ਾਹਿਤ ਕਰਨ ਦਾ ਜ਼ਿਕਰ ਕਰਦਿਆਂ ਆਖਿਆ ਕਿ ਸਿੱਖਿਆ ਵਿਭਾਗ ਵਿਚ ਉਹ ਆਪਣੇ ਉੱਚ ਅਧਿਕਾਰੀਆਂ ਵੱਲੋਂ ਦਿੱਤੇ ਮਾਰਗ ਦਰਸ਼ਨ ਅਤੇ ਅਧਿਆਪਕ ਸਾਥੀਆਂ ਵੱਲੋਂ ਟੀਮ ਦੇ ਰੂਪ ਵਿਚ ਦਿੱਤੇ ਸਹਿਯੋਗ ਸਦਕਾ ਹੀ ਸਿੱਖਿਆ ਖੇਤਰ ਵਿਚ ਆਪਣੇ ਫਰਜ਼ਾਂ ਦੀ ਪੂਰਤੀ ਕਰ ਸਕੇ ਹਨ ਅਤੇ ਇਹੀ ਸੇਵਾ ਉਹ ਤਮਾਮ ਉਮਰ ਨਿਭਾਉਂਦੇ ਰਹਿਣਗੇ। ਇਸ ਮੌਕੇ ਰਾਕੇਸ਼ ਮੱਕੜ ਡਿਪਟੀ ਡੀ ਈ ਓ, ਨਿਸ਼ਾਨ ਸਿੰਘ ਡਿਪਟੀ ਡੀ ਈ ਓ ਐਲੀ:, ਪ੍ਰਿੰਸੀਪਲ ਗੁਰਦਿਆਲ ਸਿੰਘ, ਪ੍ਰਿੰ: ਰਾਜੇਸ਼ ਕੁਮਾਰ ਗਰਗ, ਪ੍ਰਿੰ: ਸੁਨੀਤਇੰਦਰ ਸਿੰਘ, ਪ੍ਰਿੰ: ਸਵਰਨ ਸਿੰਘ, ਪ੍ਰਿੰ: ਹਰਜੀਤ ਸਿੰਘ, ਪ੍ਰਿੰ: ਅਸ਼ਵਨੀ ਚਾਵਲਾ, ਪ੍ਰਿੰ: ਮਨਜੀਤ ਕੌਰ, ਪ੍ਰਿੰ: ਜੁਗਰਾਜ ਸਿੰਘ, ਪ੍ਰਿੰ: ਖੁਸ਼ਵੰਤ ਸਿੰਘ, ਜਗਰਾਜ ਸਿੰਘ ਢੁੱਡੀਕੇ, ਦੇਵ ਰਾਜ ਚਾਵਲਾ, ਜੋਧ ਸਿੰਘ ਮੋਗਾ, ਲੈਕਚਰਾਰ ਰਾਜਵਿੰਦਰ ਸਿੰਘ ਡਾਈਟ, ਕੇ ਐੱਲ ਗਰਗ, ਹਰਸ਼ ਗੋਇਲ, ਪ੍ਰਿੰ: ਜਸਪਾਲ ਸਿੰਘ ਲੋਹਾਮ, ਗੁਰਜੀਤ ਸਿੰਘ ਚੰਨੂਵਾਲਾ, ਵਿਕਾਸ ਚੋਪੜਾ, ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ , ਰੁਪਿੰਦਰ ਕੌਰ ਸਾਫੂਵਾਲਾ ਸਟੇਟ ਐਵਾਰਡੀ, ਦਿਲਬਾਗ ਸਿੰਘ ਸਟੇਟ ਐਵਾਰਡੀ, ਸੀਨੀਅਰ ਸਹਾਇਕ ਪਰਮਜੀਤ ਸਿੰਘ, ਮੱਖਣ ਸਿੰਘ, ਗੁਰਪ੍ਰੀਤ ਸਿੰਘ ਕੰਬੋ ਮੁੱਖ ਸੇਵਾਦਾਰ, ਸ. ਸਰੂਪ ਸਿੰਘ ਮੋਗਾ, ਕੁਲਵੰਤ ਸਿੰਘ ਪੁਰਬਾ, ਸੁਖਦੇਵ ਸਿੰਘ ਪੁਰਬਾ, ਅਵਤਾਰ ਸਿੰਘ ਵਹਿਣੀਵਾਲ, ਗੁਰਪ੍ਰੀਤ ਸਿੰਘ ਪ੍ਰੀਤ ਮੋਟਰਜ਼ ਮੋਗਾ, ਜੋਰਾ ਸਿੰਘ, ਕਮਲਜੀਤ ਸਿੰਘ ਬਿੱਟੂ, ਡਾ: ਰਣਜੀਤ ਸਿੰਘ ਕਰੀਰ, ਡਾ: ਭੁਪਿੰਦਰ ਸਿੰਘ ਕਰੀਰ, ਡਾ: ਜਗਦੀਪ ਸਿੰਘ , ਡਾ: ਜਗਤਾਰ ਸਿੰਘ, ਹਰਜੀਤ ਸਿੰਘ, ਹਰਚਰਨਜੀਤ ਸਿੰਘ , ਨਵਦੀਪ ਸਿੰਘ ਐਡਵੋਕੇਟ, ਡਾ: ਜਗਤਾਰ ਸਿੰਘ, ਸ਼੍ਰੀਮਤੀ ਪ੍ਰਕਾਸ਼ ਕੌਰ, ਪ੍ਰਿੰ: ਸੰਤੋਸ਼ ਚਾਵਲਾ, ਸੋਹਣ ਸਿੰਘ ਖਾਲਸਾ, ਸ਼ਿੰਦਰ ਸਿੰਘ, ਡਾ: ਹਰਬੰਸ ਸਿੰਘ, ਦਿਲਬਾਗ ਸਿੰਘ, ਹਰਦੀਪ ਸਿੰਘ, ਸਮੁੱਚਾ ਸਟਾਫ਼ ਚੰਦ ਪੁਰਾਣਾ ਸਕੂਲ , ਹਰਪ੍ਰੀਤ ਸਿੰਘ ਮੋਗਾ ਤੋਂ ਇਲਾਵਾ ਸਿੱਖਿਆ ਜਗਤ ਦੀਆਂ ਅਹਿਮ ਸ਼ਖਸੀਅਤਾਂ ਹਾਜ਼ਰ ਸਨ।