ਗੁਰੁੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜੇ ਨੂੰ ਸਪਰਪਿਤ ਹੇਮਕੁੰਟ ਸਕੂਲ ਵਿਖੇ ਠੰਡੇ ਜਲ ਦੀ ਲਗਾਈ ਛਬੀਲ
ਮੋਗਾ, 22 ਮਈ (ਜਸ਼ਨ): ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਵਿਖੇ ਗੁਰੂੁ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨਾਲ ਸਬੰਧਿਤ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ । ਜਿਸ ਵਿੱਚ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਗੁਰੁ ਰਾਮਦਾਸ ਜੀ ਦੇ ਜੋਤੀ –ਜੋਤ ਸਮਾਉਣ ਬਾਅਦ 1581 ਈ: ਵਿੱਚ ਉਹਨਾਂ ਨੇ ਸਿੱਖਾਂ ਦੇ ਪੰਜਵੇ ਗੁਰੂੁ ਬਣ ਕੇ ਗੁਰਗੱਦੀ ਸੰਭਾਲੀ । ਗੁਰੁੂ ਅਰਜਨ ਦੇਵ ਜੀ ਨੂੂੰ ਜਹਾਂਗੀਰ ਦੇ ਹੁਕਮ ਨਾਲ ਗਿ੍ਰਫਤਾਰ ਕਰਕੇ ਲਹੋਰ ਲਿਆਦਾ ਅਕਹਿ ਤੇ ਅਸਹਿ ਕਸ਼ਟ ਦਿੱਤੇ ਆਪ ਜੀ ਨੂੰ ਤੱਤੀ ਲੋਹ ਉੱਪਰ ਬਿਠਾਇਆਂ ਤੇ ਸਿਰ ਵਿੱਚ ਤੱਪਦੀ ਰੇਤ ਪਾਈ ਗਈ । ਆਪ ਨੇ ਮੂੰਹੋ ਸੀ ਨਾ ਕੀਤੀ ਤੇ ਰੱਬ ਦਾ ਭਾਣਾ ਮਿੱਠਾ ਕਰਕੇ ਮੰਨਿਆ ।ਆਪ ਸ਼ਹੀਦੀ ਪ੍ਰਾਪਤ ਕਰਗਏ ।ਗੁਰੂੁ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਮਿੱਠੇ ਜਲ ਦੀ ਛਬੀਲ ਲਗਾਈ ਗਈ ।ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਅਤੇ ਵਾਇਸ ਪਿ੍ਰੰਸੀਪਲ ਸਰ ਜਤਿੰਦਰ ਕੁਮਾਰ ਨੇ ਵਿਦਿਆਰਥੀਆ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਗੁਰੂੁ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਅਤੇ ਜੀਵਨ ਦੇ ਚਾਨਣਾ ਪਾਉਦੇ ਹੋਏ ਉਹਨਾਂ ਦੇ ਦੱਸੇ ਮਾਰਗ ਤੇ ਚੱਲਣ ਦੀ ਅਪੀਲ ਕੀਤੀ ਅਤੇ ਕਿਹਾ ਸਾਨੂੰ ਆਪਣੀ ਸਿੱਖੀ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ।ਦੁੱਖ ਤਕਲੀਫਾਂ ਸਮੇਂ ਸਾਨੂੰ ਘਬਰਾਉਣਾ ਨਹੀ ਚਾਹੀਦਾ ਸਗੋਂ ਉਸ ਸਮੇਂ ਸਰਬ ਸਾਂਝੇ ਗੁਰੁੂ ਦਾ ਆਸਰਾ ਲੈਣਾ ਚਾਹੀਦਾ ਹੈ ਅਤੇ ਉਸ ਅੱਗੇ ਰੱਖਿਆਂ ਲਈ ਬੇਨਤੀ ਕਰਨੀ ਚਾਹੀਦੀ ਹੈ ।