ਵਾਰਡ ਨੰਬਰ-18 ਦੀ ਗਲੀਆਂ ਵਿਚ ਇੰਟਰਲਾਕਿੰਗ ਟਾਈਲਾਂ ਲਾਉਣ ਦੀ ਸ਼ੁਰੂਆਤ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਰਵਾਈ
ਮੋਗਾ, 22 ਮਈ (ਜਸ਼ਨ)-ਅੱਜ ਸ਼ਹਿਰ ਦੇ ਵਾਰਡ ਨੰਬਰ-18 ਦੇ ਅਧੀਨ ਆਉਂਦੇ ਸਰਦਾਰ ਨਗਰ ਵਿਖੇ ਇੰਟਰਲਾਕਿੰਗ ਟਾਇਲਾਂ ਦੇ ਕਾਰਜ਼ਾਂ ਦੀ ਸ਼ੁਰਆਤ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਰਵਾਈ | ਇਸ਼ ਮੌਕੇ ਤੇ ਸਰਦਾਰ ਨਗਰ ਨਿਵਾਸੀ ਪਿੰਡੂ ਗਿੱਲ, ਕੌਸਲਰ ਬਲਜੀਤ ਸਿੰਘ ਚਾਨੀ, ਸਮਾਜ ਸੇਵੀ ਸੰਜੀਵ ਅਰੋੜਾ, ਸਾਬਕਾ ਕੌਸਲਰ ਨਰਿੰਦਰ ਬਾਲੀ ਦੇ ਇਲਵਾ ਮੁੱਹਲਾ ਨਿਵਾਸੀ ਹਾਜ਼ਰ ਸਨ | ਇਸ ਤੋਂ ਪਹਿਲਾ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਵਾਰਡ ਨੰਬਰ-18 ਦੇ ਨਿਵਾਸੀਆ ਨੇ ਵਿਕਾਸ ਕਾਰਜ਼ ਸ਼ੁਰੂ ਕਰਵਾਉਣ ਤੇ ਉਹਨਾਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਹਾਰ ਪਾ ਕੇ ਸਨਮਾਨਤ ਕੀਤਾ | ਇਸ ਮੌਕੇ ਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਤੇ ਮੋਗਾ ਹਲਕੇ ਦੇ ਵਿਕਾਸ ਕਾਰਜ਼ ਯੁੱਧ ਪੱਧਰ ਤੇ ਜਾਰੀ ਹਨ ਅਤੇ ਵਿਕਾਸ ਕਾਰਜ਼ਾਂ ਲਈ ਸਰਕਾਰ ਤੋਂ ਵੱਧ ਤੋਂ ਵੱਧ ਗਰਾਂਟ ਲਿਆ ਕੇ ਮੋਗਾ ਹਲਕੇ ਦੀ ਨੁਹਾਰ ਬਦਲੀ ਜਾ ਰਹੀ ਹੈ | ਉਹਨਾਂ ਕਿਹਾ ਕਿ ਹਲਕੇ ਵਿਚ ਵਿਕਾਸ ਕਾਰਜ਼ਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ, ਮੁੱਹਲਾ ਨਿਵਾਸੀ ਹਾਜ਼ਰ ਸਨ |