ਹਲਕਾ ਵਿਧਾਇਕ ਨੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਕੀਤਾ ਹੱਲ
*ਮੋਗਾ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾਉਣਾ ਦੀ ਪੰਜਾਬ ਦੀ ਮਾਨ ਸਰਕਾਰ ਦਾ ਮੁੱਖ ਟੀਚਾ-ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ
ਮੋਗਾ, 20 ਮਈ (ਜਸ਼ਨ)-ਅੱਜ ਮੋਗਾ ਹਲਕੇ ਦੀ ਵਿਧਇਕ ਡਾ. ਅਮਨਦੀਪ ਕੌਰ ਅਰੋੜਾ ਨੇ ਸ਼ਹਿਰ ਦੇ ਵਾਡ ਨੰਬਰ-48, 32, 34 ਅਤੇ 42 ਨੰਬਰ ਵਾਰਡਾਂ ਦਾ ਦੌਰਾ ਕਰਕੇ ਵਾਰਡ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆ। ਇਸ ਮੌਕੇ ਤੇ ਵਾਰਡ ਨੰਬਰ-48 ਦੇ ਕੌਸਲਰ ਜਸਵਿੰਦਰ ਸਿੰਘ ਕਾਕਾ, ਕੌਸਲਰ ਕਲੁਵਿੰਦਰ ਸਿੰਘ ਚੱਕੀਆ, ਕੌਸਲਰ ਗੌਰਵ ਗੁਪਤਾ ਗੁੱਡੂ, ਕੌਸਲਰ ਹਰੀ ਰਾਮ, ਕੌਸਲਰ ਬਲਜੀਤ ਸਿੰਘ ਚੰਨੀ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ, ਅੋਹਦੇਦਾਰਾਂ ਅਤੇ ਵਾਰਡ ਨਿਵਾਸੀਆ ਨੇ ਹਲਕਾ ਵਿਧਾਇਕ ਦਾ ਵਾਰਡ ਵਿਖੇ ਪੁੱਜਣ ਤੇ ਸੁਆਗਤ ਕੀਤਾ। ਇਸ ਮੌਕੇ ਤੇ ਵੱਖ-ਵੱਖ ਵਾਰਡਾਂ ਵਿਚ ਲੋਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਵਾਰਡਾਂ ਦੇ ਨਿਵਾਸੀਆਂ ਦੀਆ ਸਮੱਸਿਆਵਾਂ ਸੁਣੀਆ। ਮੈਂ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਲਈ ਹਰ ਸਮੇਂ ਉਹਨਾਂ ਦੇ ਨਾਲ ਖੜੀ ਹਾਂ ਅਤੇ ਖੜੀ ਰਹਾਂਗੀ। ਉਹਨਾਂ ਕਿਹਾ ਕਿ ਮੋਗਾ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾਉਣਾ ਦੀ ਪੰਜਾਬ ਦੀ ਮਾਨ ਸਰਕਾਰ ਦਾ ਮੁੱਖ ਟੀਚਾ ਹੈ। ਉਹਨਾਂ ਕਿਹਾ ਕਿ ਅੱਜ ਵੱਖ-ਵੱਖ ਵਾਰਡਾਂ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ, ਬਾਕੀ ਮੁਸ਼ਕਿਲਾਂ ਜਲਦ ਹੱਲ ਕਰਨ ਦਾ ਵਿਸ਼ਵਾਸ ਦਵਾਇਆ। ਇਸ ਮੌਕੇ ਤੇ ਵਾਰਡਾਂ ਦੇ ਕੌਸਲਰਾਂ ਨੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਵਿਸ਼ੇਸ਼ ਤੌਰ ਤੇ ਵਾਰਡਾਂ ਦੇ ਦੌਰੇ ਲਈ ਧੰਨਵਾਦ ਕੀਤਾ।