ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਦਫਤਰ ‘ਚ ਸੁਣੀਆਂ ਜਨ ਸਮੱਸਿਆਵਾ

ਮੋਗਾ, 19 ਮਈ :(ਜਸ਼ਨ)-ਅੱਜ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਆਪਣੇ ਦਫਤਰ ਵਿਖੇ ਲੋਕਾਂ ਦੀਆਂ ਜਨ ਸੱਸਿਆਵਾਂ ਨੂੰ  ਸੁਣਿਆ | ਇਸ ਮੌਕੇ ਤੇ ਲੋਕਾਂ ਦੇ ਇੱਕਠ ਨੂੰ  ਸੰਬੋਧਨ ਕਰਦਿਆ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਤੇ ਲੋਕਾਂ ਨੂੰ  ਬਹੁਤ ਉਮੀਦਾਂ ਹਨ | ਮੇਰੀ ਹਮੇਸ਼ਾ ਇਹੀ ਕੋਸ਼ਿਸ ਰਹੀ ਹੈ ਕਿ ਮੇਰੇ ਦਫਤਰ ਆਉਣ ਵਾਲੇ ਹਰ ਇੱਕ ਨਾਗਰਿਕ ਦੀ ਮੁਸ਼ਕਿਲ ਦਾ ਹੱਲ ਮੈਂ ਤੁਰੰਤ ਕਰ ਸਕਾਂ | ਅੱਜ ਦਫਤਰ ਵਿਖੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ  ਸੁਣਿਆ, ਜਿਨ੍ਹਾਂ ਸਮੱਸਿਆਵਾਂ ਦਾ ਹੱਲ ਮੌਕੇ ਤੇ ਹੋ ਸਕਦਾ ਸੀ ਉਹਨਾਂ ਦਾ ਹੱਲ ਕੀਤਾ, ਬਾਕੀ ਮੁਸ਼ਕਿਲਾਂ ਨੂੰ  ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪਹਿਲ ਦੇ ਅਧਾਰ ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਉਹਨਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ  ਪਹਿਲ ਦੇ ਅਧਾਰ ਤੇ ਹਲ ਕਰਵਾਇਆ ਜਾ ਰਿਹਾ ਹੈ | ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਵਾਰਡ ਵਾਸੀ ਤੇ ਮੋਗਾ ਨਿਵਾਸੀ ਨੂੰ  ਕਿਸੇ ਪ੍ਰਕਾਰ ਦੀ ਸਮੱਸਿਆਵਾਂ ਪੇਸ਼ ਆਉਂਦੀਆ ਹਨ ਉਹਨਾਂ ਦੇ ਧਿਆਨ ਵਿਚ ਲਿਆਂਦੀ ਜਾਵੇ, ਜਿਸਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ | ਇਸ਼ ਮੌਕੇ ਤੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਮੋਗਾ ਨਿਵਾਸੀ ਹਾਜ਼ਰ ਸਨ |