ਮੋਗਾ ਜ਼ਿਲ੍ਹੇ ਤੋਂ ਭਾਜਪਾ ਦੇ ਬਣਾਏ ਗਏ ਸੂਬਾ ਕਾਰਜਕਾਰਨੀ ਮੈਂਬਰ ਅਤੇ ਸਪੈਸ਼ਲ ਮੈਂਬਰਾਂ ਦਾ ਸਨਮਾਨ ਜਲਦੀ ਹੋਵੇਗਾ-ਡਾ.ਸੀਮਾਂਤ ਗਰਗ

*ਸਾਬਕਾ ਡੀ.ਜੀ.ਪੀ. ਪਰਮਦੀਪ ਸਿੰਘ ਗਿੱਲ, ਨਿਧੜਕ ਸਿੰਘ ਬਰਾੜ, ਤਿਰਲੋਚਨ ਸਿੰਘ ਗਿੱਲ, ਰਾਕੇਸ਼ ਸ਼ਰਮਾ, ਵਿਜੇ ਸ਼ਰਮਾ ਸੂਬਾ ਕਾਰਜ਼ਕਾਰਨੀ ਮੈਂਬਰ ਅਤੇ ਰਾਕੇਸ਼ ਭੱਲਾ ਅਤੇ ਗੁਰਮਿੰਦਰਜੀਤ ਸਿੰਘ ਬਬਲੂ ਸਪੈਸ਼ਲ ਮੈਂਬਰ ਬਣਾਏ
ਮੋਗਾ, 19 ਮਈ (ਜਸ਼ਨ)-ਬੀਤੇ ਦਿਨੀ ਪੰਜਾਬ ਵਿਚ ਭਾਜਪਾ ਨੂੰ  ਮਜਬੂਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੇ ਤਹਿਤ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਸੂਬੇ ਦੀ ਬਣਾਈ ਗਈ ਨਵੀਂ ਕਾਰਜ਼ਕਾਰਨੀ ਦਾ ਐਲਾਨ ਕਰਦੇ ਹੋਏ ਸੂਬਾ ਜਨਰਲ ਸੱਕਤਰ ਜੀਵਨ ਗੁਪਤਾ ਨੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਕਿ ਮੋਗਾ ਜ਼ਿਲ੍ਹੇ ਦੇ ਸਾਬਕਾ ਡੀ.ਜੀ.ਪੀ. ਪਰਮਦੀਪ ਸਿੰਘ ਗਿੱਲ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ,  ਸਾਬਕਾ ਜ਼ਿਲ੍ਹਾ ਪ੍ਰਧਾਨ ਤਿਰਲੋਚਨ ਸਿੰਘ ਗਿੱਲ ਨੂੰ  ਸੂਬਾ ਕਾਰਜਕਾਰਨੀ ਮੈਂਬਰ ਅਤੇ ਗੁਰਮਿੰਦਰਜੀਤ ਸਿੰਘ ਬਬਲੂ ਅਤੇ ਰਾਕੇਸ਼ ਭੱਲਾ ਨੂੰ  ਸਪੈਸ਼ਲ ਮੈਂਬਰ ਬਣਾਇਆ ਗਿਆ । ਮੋਗਾ ਜ਼ਿਲ੍ਹੇ ਦੀ ਨਵੀਂ ਕਾਰਜਕਾਰਨੀ ਵਿਚ ਦਿੱਤੇ ਗਏ ਮਾਨ ਸਨਮਾਨ ਨੂੰ  ਵੇਖਦੇ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਲਦੀ ਹੀ ਜ਼ਿਲ੍ਹਾ ਕਾਰਜਕਾਰਨੀ ਵੱਲੋਂ ਸਮਾਗਮ ਦਾ ਆਯੋਜਨ ਕਰਕੇ ਉਕਤ ਨਵੇਂ ਕਾਰਜਕਾਰਨੀ ਮੈਂਬਰਾਂ ਨੂੰ  ਸਨਮਾਨਤ ਕੀਤਾ ਜਾਵੇਗਾ । ਡਾ. ਸੀਮਾਂਤ ਗਰਗ ਨੇ ਕਿਹਾ ਕਿ ਨਵੀਂ ਕਾਰਜਕਾਰਨੀ ਵਿਚ ਮੋਗਾ ਜ਼ਿਲ੍ਹੇ ਨੂੰ  ਜੋ ਅਗਵਾਈ ਦਿੱਤੀ ਗਈ ਹੈ ਉਹ ਬਹੁਤ ਹੀ ਚੰਗਾ ਕਦਮ ਹੈ ਅਤੇ ਮੋਗਾ ਜ਼ਿਲ੍ਹੇ ਦੀ ਭਾਜਪਾ ਕਾਰਜਕਾਰਨੀ ਨੂੰ  ਇਸ ਨਾਲ ਹੋਰ ਮਜਬੂਤੀ ਮਿਲੇਗੀ ਅਤੇ ਪੰਜਾਬ ਵਿਚ ਨਗਰ ਨਿਗਮਾਂ ਤੇ ਨਗਰ ਕੌਸਲਾਂ ਦੇ ਹੋਣ ਵਾਲੇ ਚੋਣ ਵਿਚ ਭਾਜਪਾ ਚੰਗਾ ਪ੍ਰਦਰਸ਼ਨ ਕਰਕੇ ਜੇਤੂ ਹਾਸਲ ਕਰੇਗੀ । ਉਹਨਾਂ ਕਿਹਾ ਕਿ  ਪੰਜਾਬ ਵਿਚ ਭਾਜਪਾ ਮਜਬੂਤੀ ਨਾਲ ਅੱਗੇ ਵੱਧ ਰਹੀ ਹੈ । ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਦੀ ਯੋਜਨਾਵਾਂ ਦਾ ਲਾਭਪਰਾਤਰੀਆ ਨੂੰ  ਜਮੀਨੀ ਪੱਧਰ ਤੇ ਲਾਭ ਮਿਲ ਰਿਹਾ ਹੈ । ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਯੋਜਨਾਵਾਂ ਦੇ ਚੱਲਦੇ ਹੀ ਅੱਜ ਪੂਰੇ ਪੰਜਾਬ ਦੇ ਪਿੰਡਾਂ ਅਤੇ ਸਹਿਰਾਂ ਵਿਚ ਦੂਜੀ ਰਾਜਨੀਤਿਕ ਪਾਰਟੀਆ ਦੇ ਲੋਕ ਭਾਜਪਾ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋ ਰਹੇ ਹਨ । ਉਹਨਾਂ ਲੋਕਾਂ ਨੂੰ  ਅਪੀਲ ਕਰਦਿਆ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਮਜਬੂਤੀ ਲਈ ਭਾਜਪਾ ਦੇ ਨਾਲ ਜੁੜ ਕੇ ਲੋਕਾਂ ਨੂੰ  ਅੱਗੇ ਆਉਣਾ ਚਾਹੀਦਾ । ਕਿਉਂਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਦੀ ਆਰਥਿਕ ਸਥਿਤੀ ਨੂੰ  ਠੀਕ ਕਰਨ ਦੇ ਨਾਲ-ਨਾਲ ਕਾਨੂੰਨ ਵਿਅਵਸਥਾ ਅਤੇ ਨਸ਼ਿਆ ਤੇ ਕਾਬੂ ਪਾ ਸਕਦੀ ਹੈ । ਉਹਨਾਂ ਕਿਹਾ ਕਿ ਅੱਜ ਸਮੇਂ-ਸਮੇਂ ਦੀ ਸਰਕਾਰਾਂ ਵੱਲੋਂ ਪੰਜਾਬ ਵਿਚ ਲੋਕਾਂ ਲਈ ਨਵੀਂ ਇੰਡਸਟਰੀ ਅਤੇ ਯੋਜਨਾਵਾਂ ਲਾਗੂ ਨਾ ਕਰਨ ਦੇ ਚੱਲਦੇ ਅੱਜ ਪੰਜਾਬ ਵਿਚ ਬੇਰੁਜ਼ਗਾਰੀ ਤੇ ਨਸ਼ਿਆ ਦੇ ਪ੍ਰਚਲਨ ਦੇ ਕਾਰਨ ਨੌਜਵਾਨ ਵਿਦੇਸ਼ਾ  ਵਿਚ ਜਾਣ ਨੂੰ  ਮਜਬੂਰ ਹੋ ਰਹੇ ਹਨ । ਉਹਨਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਡਬਲ ਇੰਜਨ ਸਰਕਾਰ ਬਣਨ ਦੇ ਬਾਅਦ ਪੰਜਾਬ ਦੁਬਾਰਾ ਤੱਰਕੀ ਦੇ ਰਸਤੇ ਤੇ ਜਾਵੇਗਾ ਅਤੇ ਪੰਜਾਬ ਦੇ ਨੌਜਵਾਨ ਪੰਜਾਬ ਵਿਚ ਹੀ ਰੁਜ਼ਗਾਰ ਹਾਸਲ ਕਰਕੇ ਬੇਰੁਜ਼ਗਾਰੀ  ਨੂੰ  ਰੁਜ਼ਗਾਰ ਮੁੱਹਈਆ ਕਰਵਾ ਸਕੇਗੀ ।