ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਵਿਖੇ ਰਾਸ਼ਟਰੀ ਜੱਜਮੈਂਟ ਰਾਈਟਿੰਗ ਪ੍ਰਤੀਯੋਗਤਾ ਕਰਵਾਈ ਗਈ

ਧਰਮਕੋਟ 13 ਮਈ (ਜਸ਼ਨ ) ਇਲਾਕੇ ਦੀ ਪ੍ਰਸਿੱਧ ਸੰਸਥਾ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਵਿੱਚ ਜੱਜਮੈਂਟ ਰਾਈਟਿੰਗ ਦੀ ਨੈਸ਼ਨਲ ਪ੍ਰਤੀਯੋਗਿਤਾ ਆਨਲਾਈਨ ਕਰਵਾਈ ਗਈ। ਇਸ ਪ੍ਰਤੀਯੋਗਤਾ ਵਿਚ ਪੰਜਾਬ ਅਤੇ ਹੋਰ ਰਾਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਪ੍ਰਤਿਯੋਗਿਤਾ ਵਿੱਚ ਪਹਿਲਾ ਸਥਾਨ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਦੀ ਵਿਦਿਆਰਥਣ ਕਾਮਿਆ ਗੋਤਮ ਅਤੇ ਦੂਸਰਾ ਸਥਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂ. ਆਈ. ਐਲ. ਐਮ. ਵਿਭਾਗ ਦੇ ਵਿਦਿਆਰਥੀ ਰਤਿਕ ਚਤਰਥ ਕਪੂਰ ਨੇ ਪ੍ਰਾਪਤ ਕੀਤਾ। ਇਹਨਾ ਜੇਤੂ ਵਿਦਿਆਰਥੀਆਂ ਨੂੰ ਇਨਾਮੀ ਰਾਸ਼ੀ ਕਾਲਜ ਦੀ ਮੈਨੇਜਮੈਂਟ ਕਮੇਟੀ ਅਤੇ ਆਫੀ਼ ਪ੍ਰਿੰਸੀਪਲ ਡਾਕਟਰ ਮਧੂ ਸ਼ਰਮਾ ਨੇ ਦਿੱਤੀ ਅਤੇ ਭਵਿੱਖ ਵਿੱਚ ਅਜਿਹੀਆਂ ਗਤੀਵਿਧੀਆਂ ਕਰਵਾਉਂਦੇ ਰਹਿਣ ਪ੍ਰਤੀ ਵਚਨਬੱਧਤਾ ਪ੍ਰਗਟਾਈ । ਇਸ ਪ੍ਰਤੀਯੋਗਿਤਾ ਵਿਚ ਭਾਗ ਲੈਣ ਵਾਲੇ ਬਾਕੀ ਵਿਦਿਆਰਥੀਆਂ ਨੂੰ ਪਾਰਟੀਸੀਪੇਸ਼ਨ ਸਰਟੀਫਿਕੇਟ ਵੀ ਦਿੱਤੇ ਗਏ। ਮੈਨੇਜਮੈਂਟ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਡਾਕਟਰ ਮਧੂ ਸ਼ਰਮਾ ਇੰਚਾਰਜ ਪ੍ਰੋਜੈਕਟ ਅਤੇ ਉਹਨਾਂ ਦੀ ਟੀਮ ਦਾ ਸਫਲ ਪ੍ਰੋਗਰਾਮ ਕਰਵਾਉਣ ਲਈ ਧੰਨਵਾਦ ਕੀਤਾ ਗਿਆ ਅਤੇ ਅੱਗੇ ਤੋਂ ਇਸ ਤੋਂ ਵੀ ਵੱਡੇ ਪ੍ਰੋਗਰਾਮ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਕਾਲਜ ਦੇ ਚੇਅਰਮੈਨ ਰਵਿੰਦਰ ਗੋਇਲ ਸੀ. ਏ. ਅਤੇ ਪ੍ਰੈਜ਼ੀਡੈਂਟ ਦਵਿੰਦਰਪਾਲ ਸਿੰਘ ਸਟੇਟ ਅਵਾਰਡੀ ਨੇ ਪ੍ਰੈੱਸ ਨੂੰ ਦੱਸਿਆ ਕਿ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਆਪਣੇ ਵਿਦਿਆਰਥੀਆਂ ਨੂੰ ਜਿੱਥੇ ਚੰਗੀ ਸਿੱਖਿਆ ਦੇਣ ਲਈ ਵਚਨਬੱਧ ਹੈ ਉਸ ਦੇ ਨਾਲ ਨਾਲ ਵਿਦਿਆਰਥੀਆਂ ਦੀ ਪਰਸਨੈਲਟੀ ਡਿਵੈਲਪਮੈਂਟ ਲਈ ਵੱਖ-ਵੱਖ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਾ ਹੈ।