ਵਿਸ਼ਵ ਨਰਸਿੰਗ ਦਿਵਸ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤੀ ਸ਼ਮੂਲੀਅਤ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਨੇ ਕੀਤਾ ਨਿੱਘਾ ਸਵਾਗਤ
ਮੋਗਾ, 12 ਮਈ (ਜਸ਼ਨ): ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਦੇ ਰਾਜੀਵ ਗਾਂਧੀ ਆਡੀਟੋਰੀਅਮ ਵਿੱਚ ਫਲੋਰੈਂਸ ਨਾਈਟੈਂਗਲ ਦੀ ਯਾਦ ਵਿੱਚ ਅੰਤਰ ਰਾਸ਼ਟਰੀ ਨਰਸਿੰਗ ਦਿਵਸ ਮਨਾਇਆ ਗਿਆ । ਇਸ ਵਿੱਚ ਫਲੋਰੈੱਸ ਨਾਈਟੈੱਗਲ ਦੀ ਫੋਟੋ ਉੱਪਰ ਫੁੱਲ ਅਰਪਤ ਕਰਨ ਤੋਂ ਬਾਅਦ ਪ੍ਰਭਾਵਸ਼ਾਲੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ । ਇਸ ਸਮਾਰੋਹ ਵਿਚ ਡਾ. ਅਮਨਦੀਪ ਕੌਰ ਅਰੋੜਾ ਐੱਮ ਐੱਲ ਏ ਮੋਗਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ । ਡਾ ਪਵਨ ਥਾਪਰ ਡਾਇਰੈੱਕਟਰ ਡਾ ਸ਼ਾਮ ਲਾਲ ਥਾਪਰ ਸੰਸਥਾਵਾਂ ਅਤੇ ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਨੇ ਡਾ. ਅਮਨਦੀਪ ਕੌਰ ਅਰੋੜਾ ਐੱਮ ਐੱਲ ਏ ਦਾ ਨਿੱਘਾ ਸਵਾਗਤ ਕੀਤਾ। ਵਿਧਾਇਕਾ ਡਾ ਅਮਨ ਅਰੋੜਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਨਰਸਿੰਗ ਦਾ ਕਿੱਤਾ ਅਪਨਾਊਣ ਵਾਸਤੇ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਤੁਸੀ ਬਹੁਤ ਖੁਸ਼ਕਿਸਮਤ ਹੋ ਕਿ ਜਿੰਨਾ ਨੂੰ ਪ੍ਰਮਾਤਮਾਂ ਨੇ ਇਨਸਾਨੀ ਜਿੰਦਗੀਆਂ ਬਚਾਊਣ ਦਾ ਸ਼ੁੱਭ ਕੰਮ ਦਿੱਤਾ ਹੈ । ਉਹਨਾ ਨੇ ਕਿਹਾ ਕਿ ਅੱਜ ਸਾਰੀ ਦੁਨੀਆਂ ਅੰਦਰ ਨਰਸਿੰਗ ਸਟਾਫ ਦੀ ਬਹੁਤ ਕਮੀ ਹੈ ਅਤੇ ਸਾਡੀ ਸਰਕਾਰ ਇਸ ਕਮੀ ਨੂੰ ਦੂਰ ਕਰਨ ਲਈ ਬਹੁਤ ਯਤਨਸ਼ੀਲ ਹੈ । ਉਹਨਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੀ ਪੜ੍ਹਾਈ ਬਹੁਤ ਹੀ ਮਿਹਨਤ ਨਾਲ ਕਰਨ ਅਤੇ ਜਿੰਦਗੀ ਵਿੱਚ ਕਾਮਯਾਬ ਹੋਣ ਵਿੱਚ ਇਹੀ ਕੰਮ ਆਵੇਗੀ । ਉਹਨਾ ਕਿਹਾ ਕਿ ਚੰਗਾ ਡਾਕਟਰ ਤਾਹੀ ਚੰਗਾ ਸਿੱਧ ਹੁੰਦਾ ਹੈ ਜੇ ਉਸ ਦੇ ਨਾਲ ਕੰਮ ਕਰਨ ਵਾਲਾ ਸਟਾਫ ਇਸ ਨਰਸਿੰਗ ਪੇਸ਼ੇ ਨੂੰ ਸਮਰਪਿੱਤ ਹੋਵੇ ।
ਇਸ ਸਮਾਰੋਹ ਅੰਦਰ ਕਾਲਜ ਦੇ ਚੈੱਅਰਪਰਸਨ ਡਾ ਮਾਲਤੀ ਥਾਪਰ ਨੇ ਨਰਸਿੰਗ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਨਰਸਿੰਗ ਦਾ ਪ੍ਰੋਫੈੱਸ਼ਨ ਬਹੁਤ ਹੀ ਪਵਿੱਤਰ ਹੈ ਅਤੇ ਸਾਰੀ ਦੁਨੀਆ ਇਸ ਦਾ ਦੇਣ ਨਹੀ ਦੇ ਸਕਦੀ । ਉਹਨਾ ਨੇ ਕਿਹਾ ਕਿ ਅਸੀ ਪ੍ਰੋਫੈੱਸ਼ਨ ਵਿੱਚ ਆ ਕੇ ਆਪਣੀ ਜਾਤੀ ਪਹਿਚਾਣ ਨੂੰ ਪਿੱਛੇ ਭੁੱਲ ਕੇ ਕੇਵਲ ਤੇ ਕੇਵਲ ਸੇਵਾ ਨੂੰ ਸਮਰੱਪਿਤ ਹੋ ਜਾਦੇ ਹਾਂ । ਕਿਸੇ ਵੀ ਬਿਮਾਰ ਦੀ ਸੇਵਾ ਕਰਦੇ ਹੋਏ ਆਪਣੇ ਸੁੱਖ ਦੁੱਖ ਨੂੰ ਮਗਰ ਛੱਡਣਾ ਪੈਦਾ ਹੈ । ਇਸ ਸਮਾਰੌਹ ਦੇ ਵਿੱਚ ਗਿੱਧਾ, ਲੋਕ ਨਾਚ ਅਤੇ ਨਸ਼ਾਂ ਵਿਰੋਧੀ ਸੰਘਰਸ਼ਮਈ ਨਾਟਕ ਕੀਤਾ ਗਿਆ । ਇਸ ਸਮਾਰੌਹ ਤੋਂ ਬਾਅਦ ਇਹਨਾ ਬੱਚਿਆ ਨੂੰ ਡਾ ਮਾਲਤੀ ਥਾਪਰ ਅਤੇ ਡਾ ਪਵਨ ਥਾਪਰ ਦੁਆਰਾ ਇਹਨਾ ਸਾਰੇ ਬੱਚਿਆ ਦੇ ਰੰਗਾਰੰਗ ਪ੍ਰੋਗਰਾਮ ਤੋਂ ਖੁਸ਼ ਹੋ ਕੇ ਇਹਨਾ ਨੂੰ ਇਨਾਮ ਵੀ ਵੰਡੇ ।
ਡਾ ਪਵਨ ਥਾਪਰ ਡਾਇਰੈੱਕਟਰ ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਨਰਸਾਂ ਨੂੰ ਸਮਰੱਪਣ ਦੀ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਆਪਣੇ ਦਿਲ ਅੰਦਰ ਇਹ ਭਾਵ ਰੱਖਣ ਕੀ ਮੈ ਹਰ ਮਰੀਜ ਦੀ ਧੰਨਵਾਦੀ ਹਾਂ ਕਿ ਉਸ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ । ਕਿਸੇ ਲਾਲਚ ਦੀ ਸੇਵਾ ਨਾਲੋ ਸਮਰੱਪਣ ਦੀ ਸੇਵਾ ਜਿਆਦਾ ਗੁਣਕਾਰੀ ਹੁੰਦੀ ਹੈ । ਇਸ ਮੌਕੇ ਤੇ ਜੀ ਐੱਮ ਐੱਮ, ਬੀ ਐੱਸ ਸੀ, ਪੋਸਟ ਬੇਸਿਕ ਬੀ ਐੱਸ ਸੀ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਕੈਂਡਲ ਲਾਈਟ ਜਗਾ ਕੇ ਇਸ ਪੈਸ਼ੇ ਨਾਲ ਵਫਾਦਾਰ ਹੋਣ ਦੀ ਸਹੌਂ ਚੁਕਾਈ ਗਈ ।
ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ ਸੁਨੀਤਾ ਜੋਸਫ, ਇੰਦਰਜੀਤ ਕੋਰ, ਬਰਜੀਤ ਕੋਰ,ਗੁਰਵਿੰਦਰ ਕੋਰ, ਹਰਵਿੰਦਰ ਕੋਰ, ਹਰਜਿੰਦਰ ਕੋਰ, ਸਰਬਜੋਤ ਕੋਰ, ਅਤੇ ਬਾਕੀ ਸਾਰਾ ਸਟਾਫ ਸ਼ਾਮਿਲ ਹੋਇਆ ।