ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ , ਸਿਵਲ ਸਰਜਨ ਡਾ ਰਾਜੇਸ਼ ਅੱਤਰੀ ਦਾ ਕੀਤਾ ਨਿੱਘਾ ਸੁਆਗਤ

ਮੋਗਾ , 10 ਮਈ (ਜਸ਼ਨ) ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਨੇ ਕੀਤਾ ਸਿਵਲ ਸਰਜਨ ਮੋਗਾ ਡਾ ਰਾਜੇਸ਼ ਅੱਤਰੀ  ਦਾ ਨਿੱਘਾ ਸੁਆਗਤ ਮੋਗਾ ਦੇ ਨਾਮਵਰ ਡਾਕਟਰ ਸੰਜੀਵ ਮਿੱਤਲ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਉਨ੍ਹਾਂ ਦੇ ਸਹਿਕਰਮੀ ਸਿਵਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਜੀ ਦਾ ਸਵਾਗਤ ਕਰਨ ਪਹੁੰਚੇ ਇਸ ਮੌਕੇ ਉਨ੍ਹਾਂ ਨੇ ਸਿਵਲ ਸਰਜਨ ਮੋਗਾ ਨੂੰ ਕੇ ਜੀ ਆਇਆ ਆਖਿਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਰਹੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਏਸ ਸ਼ਹਿਰ ਵਿਚ ਆਉਣ ਨਾਲ ਹੋਰ ਬੁਲੰਦੀਆਂ ਛੂਹੇਗਾ। ਡਾਕਟਰ ਸੰਜੇ ਮਿੱਤਲ ਨੇ ਕਿਹਾ ਕਿ ਨਿੱਜੀ ਹਸਪਤਾਲ ਅਤੇ ਸਰਕਾਰੀ ਹਸਪਤਾਲ ਮਿਲ ਕੇ ਆਮ ਜਨਤਾ ਦੀ ਸਿਹਤ ਸਹੂਲਤਾਂ ਲਈ ਮਿਲ ਜੁਲ ਕੇ ਕੰਮ ਕਰਨ ਦੀ ਜ਼ਿਲ੍ਹੇ ਦੇ ਲੋਕਾਂ ਨੂੰ ਇਕ ਵਧੀਆ ਸਿਹਤ ਪ੍ਰਦਾਨ ਕਰਨ ਲਈ ਕੰਮ ਕਰਨਗੇ। ਇਸ ਦੇ ਨਾਲ ਹੀ ਸਿਵਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਹਰ ਪੱਖੋਂ ਸਹਿਯੋਗ ਦੇਣ ਦੀ ਗੱਲ ਕਹੀ। ਇਸ ਮੌਕੇ ਡਾਕਟਰ ਸੀਮਾ ਅੱਤਰੀ, ਡਾ. ਕਪਿਲ ਵੋਹਰਾ,ਡਾ.ਅਰੁਣ ਅਗਰਵਾਲ, ਡਾ. ਸਿੱਧੂ, ਡਾ. ਚੰਦਨ, ਡਾ.ਪ੍ਰੇਮ ਸਿੰਘ, ਡਾ.ਅਮਨ ਗਰਗ ,ਡਾ. ਇਕਬਾਲ, ਡਾ. ਅਜੇ ਬਾਂਸਲ ,ਡਾ. ਸੁਰੇਸ਼ ਸਿੰਗਲਾ, ਡਾ. ਸੰਜੀਵ ਸੂਦ, ਡਾ. ਨਵਰਾਜ਼, ਡਾ.ਦਿਨੇਸ਼ ਮਿੱਤਲ , ਡਾ. ਗੁਰਪ੍ਰੀਤ ਔਲਖ , ਡਾ.ਰਾਮ ਸੇਠੀ, ਡਾ.ਸੁਕੰਨਿਆ ਮਿੱਤਲ, ਡਾਕਟਰ ਮੀਨਾਕਸ਼ੀ ਗਰਗ, ਡਾ.ਸ਼ੀਨੂੰ,ਡਾ.ਨਰਿੰਦਰ ਸਿੰਘ ਆਦਿ ਹਾਜ਼ਰ ਰਹੇ।