ਡਾ. ਰਾਜੇਸ਼ ਅੱਤਰੀ ਨੇ ਬਤੌਰ ਸਿਵਲ ਸਰਜਨ ਮੋਗਾ ਦਾ ਅਹੁਦਾ ਸੰਭਾਲਿਆ

ਮੋਗਾ , 8 ਮਈ (ਜਸ਼ਨ) : ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਬੀਤੇ ਦਿਨੀਂ ਕੀਤੇ ਗਏ ਹੁਕਮਾਂ ਅਨੁਸਾਰ ਅੱਜ ਡਾ. ਰਾਜੇਸ਼ ਕੁਮਾਰ ਅੱਤਰੀ ਨੇ ਸਿਵਲ ਸਰਜਨ ਮੋਗਾ ਦਾ ਅਹੁਦਾ ਸੰਭਾਲ ਲਿਆ । ਡਾ. ਅੱਤਰੀ ਦੇ ਸਿਵਲ ਸਰਜਨ ਦਾ ਅਹੁਦਾ ਸੰਭਾਲਣ ਮੌਕੇ ਸਿਹਤ ਵਿਭਾਗ ਦੇ ਸਮੂਹ ਪ੍ਰੋਗਰਾਮ ਅਫਸਰਾਂ, ਦਫਤਰੀ ਕਰਮਚਾਰੀਆਂ ਅਤੇ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਡਾ. ਅੱਤਰੀ ਦੇ ਸਵਾਗਤ ਮੌਕੇ ਖੁਸ਼ੀ ਜਾਹਿਰ ਕਰਦਿਆਂ ਉਹਨਾਂ ਨੂੰ ਵਧਾਈਆਂ ਦਿੱਤੀਆਂ । ਮੋਗਾ ਦੇ ਨਵੇਂ ਬਣੇ ਸਿਵਲ ਸਰਜਨ ਡਾ. ਰਾਜੇਸ਼ ਅੱਤਰੀ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਸਟਾਫ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਸਮੂਹ ਸਿਹਤ ਸਟਾਫ ਵਲੋਂ ਸਮੇਂ ਸਿਰ ਡਿਊਟੀ ਕਰਦੇ ਹੋਏ ਹਰ ਇੱਕ ਮਰੀਜ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਪੂਰਣ ਰੂਪ ਵਿੱਚ ਲਾਭ ਦਿੱਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਡਰੀਮ ਪ੍ਰੋਜੈਕਟ ਅਤੇ ਆਮ ਲੋਕਾਂ ਲਈ ਵਰਦਾਨ ਸਿੱਧ ਹੋ ਰਹੇ ਆਮ ਆਦਮੀ ਕਲੀਨਿਕਾਂ ਦਾ ਨਿਰੀਖਣ ਅਫਸਰ ਸਾਹਿਬਾਨ ਵੱਲੋਂ ਸਮੇਂ ਸਮੇਂ ਸਿਰ ਕੀਤਾ ਜਾਵੇ ਤਾਂ ਜੋ ਆਮ ਆਦਮੀ ਕਲੀਨਿਕ ਤੇ ਆਏ ਕਿਸੇ ਵੀ ਮਰੀਜ ਅਤੇ ਤੈਨਾਤ ਕੀਤੇ ਗਏ ਸਟਾਫ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਸਿਹਤ ਸਹੂਲਤਾਂ ਸਬੰਧੀ ਜੇਕਰ ਕਿਸੇ ਨੂੰ ਵੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਸਿੱਧਾ ਮੈਨੂੰ ਮਿਲਕੇ ਆਪਣੀ ਸਮੱਸਿਆ ਦੱਸ ਸਕਦੇ ਹਨ । ਜਿਕਰਯੋਗ ਹੈ ਕਿ ਡਾ. ਰਾਜੇਸ਼ ਅੱਤਰੀ ਇਸ ਤੋਂ ਪਹਿਲਾਂ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਅਤੇ ਸਿਹਤ ਬਲਾਕ ਕੋਟ ਈਸੇ ਖਾਂ ਵਿਖੇ ਬਤੌਰ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਤੇ ਤੈਨਾਤ ਰਹੇ ਹਨ ।ਇਸ ਮੌਕੇ ਡਾਕਟਰ ਸੀਮਾ ਅੱਤਰੀ, ਡਾਕਟਰ ਸੁਖਪ੍ਰੀਤ ਬਰਾੜ ਐੱਸ ਐਮ.ਓ ਮੋਗਾ, ਏ ਸੀ ਐਸ ਡਾ ਡੀ ਪੀ ਸਿੰਘ, ਡਾਕਟਰ ਰਿਪੁਦਮਨ ਕੌਰ ਜਿਲਾ ਪਰਿਵਾਰ ਭਲਾਈ ਅਫਸਰ, ਕੁਲਜੀਤ ਸਿੰਘ ਏ ਸੀ ਐਫ ਏ. ਜਸਵਿੰਦਰ ਸਿੰਘ ਸੁਪਰਡੈਂਟ , ਗੁਰਬਚਨ ਸਿੰਘ ਸੁਪਰਡੈਂਟ ਸਿਵਿਲ ਹਸਪਤਾਲ ਮੋਗਾ, ਛਤਰਪਾਲ ਸਿੰਘ ਚੀਮਾ, ਪਰਵੀਨ ਸ਼ਰਮਾ ਜਿਲਾ ਪ੍ਰੋਗਰਾਮ ਮੈਨੇਜਰ ਅਤੇ ਅੰਮ੍ਰਿਤ ਸ਼ਰਮਾ ਜਿਲਾ ਮੀਡੀਆ ਕੋਆਰਡੀਨੇਟਰ, ਸੁਮਿਤ ਕੁਮਾਰ ਅਤੇ ਸਮੂਹ ਸਟਾਫ ਦੱਫਤਰ ਸਿਵਲ ਸਰਜਨ ਵੀ ਹਾਜ਼ਿਰ ਸਨ.