ਜਲੰਧਰ ਲੋਕਸਭਾ ਜ਼ਿਮਨੀ ਚੋਣ 'ਚ, ਕਸਬਿਆਂ ਤੇ ਪਿੰਡਾਂ ਚੋਂ, ਭਾਜਪਾ ਨੂੰ ਮਿਲ ਰਿਹਾ ਲੋਕਾਂ ਦਾ ਸਹਿਯੋਗ, ਬਣੇਗਾ ਮਿਸਾਲ - ਡਾ. ਸੀਮਾਂਤ ਗਰਗ
ਮੋਗਾ, 5 ਮਈ (ਜਸ਼ਨ): ਜਲੰਧਰ ਦੇ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਪਿੰਡਾਂ ਵਿਚ ਜਿਸ ਪ੍ਰਕਾਰ ਲੋਕਾਂ ਦਾ ਸਹਿਯੋਗ ਭਾਜਪਾ ਨੂੰ ਮਿਲ ਰਿਹਾ ਹੈ , ਉਹ ਇਕ ਮਿਸਾਲ ਬਣੇਗਾ , ਕਿਉਂਕਿ ਇਸ ਵਾਰ ਭਾਜਪਾ ਪਿੰਡਾਂ ਤੇ ਸਹਿਰਾਂ ਵਿਚ ਇੱਕਲੇ ਚੋਣ ਲੜਨ ਦੇ ਕਾਰਨ ਖੁਦ ਲੋਕਾਂ ਤਕ ਆਪਣੀ ਪਹੁੰਚ ਬਣਾ ਰਹੀ ਹੈ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਸ਼ਾਹਕੋਟ ਵਿਖੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿਚ ਘਰ-ਘਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਾਂ ਲਈ ਸ਼ੁਰੂ ਕੀਤੀ ਗਈ ਯੋਜਨਾਵਾਂ ਦੇ ਪਫਲੇਂਟ ਵੰਡਣ ਅਤੇ ਲਕਾਂ ਨੂੰ ਯੋਜਨਾਵਾਂ ਪ੍ਰਤੀ ਜਾਗਰੂਕ ਕਰਨ ਦੇ ਮੌਕੇ ਤੇ ਪ੍ਰਗਟ ਕੀਤੇ | ਇਸ਼ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਮਹਾ ਮੰਤਰੀ ਤੇ ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਬੀ.ਸੀ. ਮੋਰਚੇ ਦੇ ਜਨਰਲ ਸੈਕਟਰੀ ਸਤਿੰਦਰ ਸਿੰਘ, ਰਮਨ ਸਿੰਘ, ਜਤਿੰਦਰ ਚੱਢਾ, ਏ.ਐਸ.ਆਈ ਰਣਜੀਤ ਸਿੰਘ, ਭਾਜਪਾ ਮਹਿਲਾ ਵਿੰ ਦੀ ਪ੍ਰਧਾਨ ਨੀਤੂ ਗੁਪਤਾ, ਮਹਾ ਮੰਤਰੀ ਸ਼ਬਨਮ ਮੰਗਲਾ, ਨੀਰੂ, ਰਾਜ ਰਾਨੀ, ਰਜਨੀ ਬਾਲਾ, ਮੰਡਲ ਪ੍ਰਧਾਨ ਰਾਜਿੰਦਰ ਕੌਰ, ਵੀਨਾ ਰਾਣੀ, ਮੀਤ ਪ੍ਰਧਾਨ ਕੌਸਲਰ ਕੁਲਵਿੰਦਰ ਕੌਰ ਆਦਿ ਹਾਜ਼ਰ ਸਨ | ਡਾ. ਸੀਮਾਂਤ ਗਰਗ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਦੇ ਭਾਜਪਾ ਦੇ ਸਾਰੇ ਮੋਰਚੇ ਤੇ ਮੰਡਲਾਂ ਦੇ ਅੋਹਦੇਦਾਰ ਸ਼ਾਹਕੋਟ ਵਿਚ ਆਪਣਾ ਚੋਣ ਪ੍ਰਕਾਰ ਕਰਕੇ ਭਾਜਪਾ ਨੂੰ ਉਥੇ ਮਜਬੂਤ ਕਰ ਰਹੇ ਹਨ | ਉਹਨਾਂ ਕਿਹਾ ਕਿ ਭਾਜਪਾ ਨੂੰ ਪਿੰਡਾਂ ਤੇ ਕਸਬਿਆ ਵਿਚ ਲੋਖਾਂ ਦਾ ਸਹਿਯੋਗ ਇਹਨੀ ਵੱਡੀ ਤਨਦੇਹੀ ਨਾਲ ਮਿਲ ਰਿਹਾ ਹੈ ਕਿ ਜੋ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਨਹੀਂ ਮਿਲਿਆ | ਉਹਨਾਂ ਕਿਹਾ ਕਿ ਭਾਜਪਾ ਇਸ ਵਾਰ ਇੱਕਲੇ ਚੋਣ ਪ੍ਰਚਾਰ ਲਈ ਮੈਦਾਨ ਵਿਚ ਆਈ ਹੈ | ਪਹਿਲਾਂ ਪਿੰਡਾਂ ਵਿਚ ਭਾਜਪਾ ਚੋਣ ਪ੍ਰਚਾਰ ਨਹੀਂ ਕਰਦੀ ਸੀ | ਕਿਉਂਕਿ ਉਸ ਸਮੇਂ ਭਾਜਪਾ ਦੀ ਸਹਿਯੋਗੀ ਪਾਰਟੀ ਪਿੰਡਾਂ ਵਿਚ ਚੋਣ ਪ੍ਰਚਾਰ ਕਰਦੀ ਸੀ | ਉਹਨਾਂ ਲੋਕਾਂ ਤੋਂ ਅਪੀਲ ਕੀਕੀ ਕਿ ਭਾਜਪਾ ਨੂੰ ਪੰਜਾਬ ਵਿਚ ਲਿਆਉਣ ਲਈ ਜਲੰਧਰ ਲੋਕ ਸਭਾ ਜ਼ਿਮਮੀ ਚੋਣ ਵਿਚ ਆਪਣਾ ਪੂਰਾ ਸਹਿਯੋਗ ਦੇਣ ਅਤੇ ਭਾਜਪਾ ਦੇ ਨਾਲ ਜੁੜਨ |