ਮੋਗਾ ਨਗਰ ਨਿਗਮ ਦੇ ਵਿਕਾਸ ਕਾਰਜਾਂ ਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇ-ਨਗਰ ਨਿਗਮ ਕੌਸਲਰਜ਼
####*ਹਲਕਾ ਵਿਧਾਇਕ ਨੇ ਕਮਿਸ਼ਨਰ ਤੇ ਜੁਆਇੰਟ ਕਮਿਸ਼ਨਰ ਨੂੰ ਸਖਤੀ ਨਾਲ ਕਾਰਜਾਂ ਨੂੰ ਕਰਵਾਉਣ ਦੇ ਦਿੱਤੇ ਆਦੇਸ਼ #####
ਮੋਗਾ, 2 ਮਈ ( ਜਸ਼ਨ )-ਮੋਗਾ ਦੇ ਨਗਰ ਨਿਗਮ ਦੇ ਵਿਕਾਸ ਕਾਰਜ਼ਾ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ। ਇਸਦੇ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਵਿਜੀਲੈਂਸ ਜਾਂਚ ਦੀ ਮੰਗ ਨੂੰ ਲੈ ਕੇ ਲਿਖਿਆ ਜਾ ਚੁੱਕਿਆ ਹੈ। ਇਹ ਜਾਣਕਾਰੀ ਆਮ ਆਦਮੀ ਪਾਰੀ ਦੇ ਨਗਰ ਨਿਗਮ ਦੇ ਕੌਸਲਰ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸ਼ਰਮਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਕੌਸਲਰ ਗੁਰਪ੍ਰੀਤ ਸਿੰਘ ਸੱਚਦੇਵਾ, ਕੌਸਲਰ ਅਰਵਿੰਦਰ ਸਿੰਘ ਕਾਨਪੁਰੀਆ, ਕੌਸਲਰ ਬਲਜੀਤ ਸਿੰਘ ਚਾਨੀ, ਕੌਸਲਰ ਸਰਬਜੀਤ ਕੌਰ ਰੋਡੇ, ਕੌਸਲਰ ਵਿਕਰਮਜੀਤ ਸਿੰਘ ਘਾਤੀ, ਕੌਸਲਰ ਪ੍ਰਵੀਨ ਮੱਕੜ, ਕੌਸਲਰ ਪਾਇਲ ਗਰਗ, ਕੌਸਲਰ ਸੁਰਿੰਦਰ ਗੋਗਾ, ਕੌਸਲਰ ਪੂਨਮ ਮੁਖੀਜਾ, ਕੌਸਲਰ ਕੁਲਵਿੰਦਰ ਸਿੰਘ ਚੱਕੀਆ, ਕੌਸਲਰ ਸਪਨਾ, ਕੌਸਲਰ ਕਿਰਨ ਹੁੰਦਲ, ਡਾ. ਹਰਜੀਵਨ ਸਿੰਘ, ਕੌਸਲਰ ਸੁਖਵਿੰਦਰ ਕੌਰ ਸਮੇਤ 21 ਕੌਸਲਰਾਂ ਨੇ ਮੋਗਾ ਨਗਰ ਨਿਗਮ ਵਿਚ ਮੇਅਰ ਅਤੇ ਕੁੱਝ ਰਾਜਨੀਤਿਕ ਪਾਰਟੀਆ ਦੇ ਕੌਸਲਰਾਂ ਵਲੋਂ ਨਗਰ ਨਿਗਮ ਕਮਿਸ਼ਨਰ ਦਫਤਰ ਸਾਹਮਣੇ ਲਗਾਏ ਗਏ ਧਰਨੇ ਬਾਰੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਪ੍ਰਗਟ ਕੀਤੇ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਕੌਸਲਰਾਂ ਨੇ ਕਿਹਾ ਕਿ ਨਗਰ ਨਿਗਮ ਮੋਗਾ ਵਿਚ ਅੱਜ ਮੇਅਰ ਅਤੇ ਕੁੱਝ ਕੌਸਲਰਾਂ ਵੱਲੋਂ ਵਿਧਾਇਕ ਤੇ ਵਿਕਾਸ ਕਾਰਜ਼ਾਂ ਵਿਚ ਅੜਚਨ ਪਾਉਣ, ਰੁਕਵਾਉਣ ਦੇ ਦੋਸ਼ ਲਗਾਏ ਜਾ ਰਹੇ ਹਨ ਉਹ ਬਿਲਕੁਲ ਬੇਬੁਨਿਆਦ ਹਨ। ਉਹਨਾਂ ਕਿਹਾ ਕਿ ਲੋਕਾਂ ਦੀ ਚੁਣੀ ਹੋਈ ਮੇਅਰ ਦਾ ਫਰਜ਼ ਬਣਦਾ ਹੈ ਕਿ ਉਹ ਨਿਗਮ ਕਮਿਸ਼ਨਰ, ਜੁਆਇੰਟ ਕਮਿਸ਼ਨਰ ਅਤੇ ਅਧਿਕਾਰੀਆ ਨਾਲ ਤਾਲਮੇਲ ਬਣਾ ਕੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਏ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਵਿਚ ਹੋਏ ਘਪਲਿਆ ਦਾ ਹਿਸਾਬ ਲਿਆ ਜਾਵੇਗਾ। ਉਹਨਾਂ ਕਿਹਾ ਕਿ ਸ਼ਹਿਰ ਦੇ ਵਾਰਡ ਨੰਬਰ-32 ਦੇ ਕੌਸਲਰ ਵੱਲੋਂ ਜੋ ਦੋਸ਼ ਵਿਧਾਇਕ ਤੇ ਕੰਮ ਰੁਕਵਾਉਣ ਦੇ ਲਗਾਏ ਜਾ ਰਹੇ ਹਨ ਉਹ ਬਿਲਕੁਲ ਬੇਬੁਨਿਆਦ ਹਨ। ਉਹਨਾਂ ਕਿਹਾ ਕਿ ਜੇਕਰ ਮੇਅਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਸਹੀ ਢੰਗ ਨਾਲ ਨਹੀਂ ਚਲਾ ਸਕਦੀ ਤਾਂ ਮੇਅਰ ਨੂੰ ਆਪਣੇ ਅੋਹਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ। ਕੌਸਲਰਾਂ ਨੇ ਕਿਹਾ ਕਿ ਵਿਧਾਇਕ ਲੋਕਾਂ ਦੇ ਕੰਮ ਕਰਵਾਉਣ ਲਈ ਬਣੇ ਹਨ, ਨਾ ਕਿ ਵਿਕਾਸ ਕਾਰਜ਼ਾਂ ਨੂੰ ਰੁਕਵਾਉਣ ਲਈ। ਉਹਨਾਂ ਨਗਰ ਨਿਗਮ ਦੀ ਕਮਿਸ਼ਨਰ ਤੇ ਜੁਆਇੰਟ ਕਮਿਸ਼ਨਰ ਤੋਂ ਮੰਗ ਕੀਤੀ ਕਿ ਧਰਨਾ ਲਾਉਣ ਵਾਲਿਆ ਦੇ ਨਾਲ ਸਖਤੀ ਨਾਲ ਨਿਪਟਿਆ ਜਾਵੇ। ਉਹਨਾਂ ਕਿਹਾ ਕਿ ਮੇਅਰ ਨੂੰ ਚਾਹੀਦਾ ਕਿ ਉਹ ਪਾਰਟੀਬਾਜੀ ਤੋਂ ਉਪਰ ਉੱਠ ਕੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਚਲਾਵੇ। ਕੌਸਲਰਾਂ ਨੇ ਕਿਹਾ ਕਿ ਮੋਗਾ ਹਲਕੇ ਦੀ ਵਿਧਾਇਕ ਦਾ . ਮੁੱਖ ਮੰਤਵ ਸ਼ਹਿਰ ਦੇ ਵਿਕਾਸ ਕਾਰਜ਼ਾਂ ਨੂੰ ਪਹਿਲ ਦੇਣਾ ਹੈ। ਉਹਨਾਂ ਕਿਹਾ ਕਿ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਯਤਨਾਂ ਸਦਕਾ ਹੁਣ ਮੋਗਾ ਨਗਰ ਨਿਗਮ ਵਿਚ ਜਲਦ ਹੀ 50 ਬੇਲਦਾਰਾਂ ਅਤੇ 150 ਸਫਾਈ ਕਰਮਚਾਰੀਆਂ ਦੀ ਭਰਤੀ ਕਰਕੇ ਨਿਯੁਕਤੀ ਪੱਤਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਧਰਨਾ ਲਾਉਣ ਵਾਲਿਆਂ ਨੂੰ ਚਾਹੀਦਾ ਕਿ ਉਹ ਸ਼ਹਿਰ ਦੀ ਬਿਹਤਰੀ ਲਈ ਗੱਲਬਾਤ ਅਤੇ ਮਿਲ ਬੈਠ ਕੇ ਹੀ ਮਸਲੇ ਦਾ ਹਲ ਕਰਨ। ਇਸ ਮੌਕੇ ਤੇ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਉਹਨਾਂ ਦਾ ਮੁੱਖ ਟੀਚਾ ਵਿਕਾਸ ਕਾਰਜਾਂ ਨੂੰ ਪਹਿਲ ਦੇਣਾ ਹੈ ਅਤੇ ਲੋਕਾਂ ਦੀਆ ਸਮੱਸਿਆਵਾ ਨੂੰ ਪਹਿਲ ਦੇ ਅਧਾਰ ਤੇ ਹਲ ਕਰਵਾਉਣਾ ਹੈ ।