ਖੂਨ ਦਾਨ ਸਭ ਤੋਂ ਉੱਤਮ ਦਾਨ ਹੈ-ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ

Tags: 
ਮੋਗਾ, 1 ਮਈ ( JASHAN )=ਸਾਵਨ ਕ੍ਰਿਪਾਲ ਰੂਹਾਨੀ ਮਿਸ਼ਨ ਵੱਲੋਂ ਬਸ ਸਟੈਂਡ ਦੇ ਕੋਲ ਬਣੇ ਕ੍ਰਿਪਾਲ ਆਸ਼ਰਮ ਵਿਚ ਖੂਨ ਦਾਨ ਕੈਂਪ ਲਾਇਆ ਗਿਆ | ਇਸ ਖੂਨ ਦਾਨ ਕੈਂਪ ਵਿਚ ਵਿਸ਼ੇਸ਼ ਤੌਰ ਤੇ ਪੁੱਜੀ ਮੋਗਾ ਹਲਕੇ ਦੀ ਵਿਧਾਇਕ ਡਾ.ਅਮਨਦੀਪ ਕੌਰ ਅਰੋੜਾ ਨੇ ਖੂਨ ਦਾਨੀਆਂ ਨੂੰ  ਸਰਟੀਫਿਕੇਟ ਤੇ ਬੈਚ ਲਗਾ ਕੇ ਸਨਮਾਨਤ ਕੀਤਾ | ਸਿਵਲ ਹਸਪਤਾਲ ਬੱਲਡ ਬੈਂਕ ਟੀਮ ਵੱਲੋਂ 21 ਯੂਨਿਟ ਇੱਕਠਾਕੀਤਾ ਗਿਆ | ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਖੂਨ ਦਾਨ ਮਹਾਨ ਦਾਨ ਹੈ ਇਸ ਕਾਰਜ਼ ਲਈ ਸਾਰਿਆ ਨੂੰ  ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਸਾਡੇ ਵੱਲੋਂ ਦਿੱਤਾ ਗਿਆ ਖੂਨ ਕਿਸੇ ਲੋੜਵੰਦ ਦੀ ਜਾਨ ਬਚਾਉਣ ਵਿਚ ਸਹਾਇਕ ਹੋ ਸਕੇ | ਉਹਨਾਂ ਖੂਨਦਾਨੀਆ ਦਾ ਧੰਨਵਾਦ ਕਰਦੇ ਕਿਹਾ ਕਿ ਖੂਨ ਦਾਨ ਕਰਨ ਨਾਲ ਕਿਸੇ ਤਰ੍ਹਾਂ ਦੀ ਕੋਈ ਕਮਜੋਰੀ ਨਹੀਂ ਆਉਂਦੀ, ਬਲਕਿ ਸਾਡੇ ਵੱਲੋਂ ਦਿੱਤਾ ਗਿਆ ਖੂਨ ਦਾਨ ਐਮਰਜੇਂਸੀ ਦੇ ਸਮੇਂ ਵਿਚ ਮਰੀਜਾਂ ਲਈ ਸਹਾਇਕ ਸਾਬਿਤ ਹੁੰਦਾ ਹੈ | ਇਸ ਮੌਕੇ ਤੇ ਪ੍ਰਧਾਨ ਹਜੂਰਾ ਸਿੰਘ, ਸੈਕਟਰੀ ਰਾਜਵਿੰਦਰ ਸਿੰਘ, ਮੀਤ ਪ੍ਰਧਾਨ ਵਿਦਿਆ ਸਾਗਰ, ਕੈਸ਼ੀਅਰ ਪ੍ਰਭਾ ਗੁਪਤਾ, ਦਰਸ਼ਨ ਸਿੰਘ, ਵੀ.ਕੇਅਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਦਿਨੇਸ਼ ਗਰਗ, ਮੀਤ ਪ੍ਰਧਾਨ ਲੱਕੀ ਗਿੱਲ, ਦਰਬਾਰਾ ਸਿੰਘ ਆਦਿ ਹਾਜ਼ਰ ਸਨ |