ਹੇਮਕੁੰਟ ਸਕੂਲ ਵਿਖੇ ਮਨਾਇਆ ਗਿਆ ਮਜ਼ਦੂਰ ਦਿਵਸ
ਮੋਗਾ, 01 ਮਈ ( ਜਸ਼ਨ ) ਸ੍ਰੀ ਹੇਮਕੁੰਟ ਸੀਨੀਅਰ ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਮਜ਼ਦੂਰਾਂ ਦੇ ਸਨਮਾਨ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ । ਸਵੇਰ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਹੋਈ ਜਿਸ ਵਿੱਚ ਵਿਦਿਆਰਥੀਆਂ ਨੇ ਮਜ਼ਦੂਰ ਦਿਵਸ ਦੇ ਵਿਸ਼ੇ ਨਾਲ ਸਬੰਧਿਤ ਭਾਸ਼ਣ, ਕਵਿਤਾਵਾਂ ਆਦਿ ਪੇਸ਼ ਕੀਤੇ । ਭਾਸ਼ਣ ਵਿੱਚ ਕੰਮ ਦੀ ਮਹੱਤਤਾ ਬਾਰੇ ਦੱਸਿਆ ਗਿਆ ਕਿ ਕੰਮ ਹੀ ਪੂਜਾ ਹੈ ਤੇ ਕੰਮ ਕੋਈ ਛੋਟਾ ਵੱਡਾ ਨਹੀ ਹੁੰਦਾ ਅਤੇ ਸਾਨੂੰ ਸਭ ਦਾ ਸਨਮਾਨ ਕਰਨਾ ਚਾਹੀਦਾ ਹੈ । ਇਸ ਸਮੇਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਭੱਠੇ ਤੇ ਜਾ ਕੇ ਨੇ ਮਜ਼ਦੂਰਾਂ ਨਾਲ ਖੁਸ਼ੀਆਂ ਸਾਂਝੇ ਕਰਦੇ ਹੋਏ ਲੱਡੂ ਖਵਾਏ ਗਏ ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਜੀ ਨੇ ਕਿਹਾ ਕਿ ਕੰਮ ਹੀ ਮਨੁੱਖ ਦੇ ਕਰਮ ਹਨ ,ਮਜ਼ਦੂਰ ਸਾਡੇ ਸਮਾਜ ਦਾ ਅਹਿਮ ਅੰਗ ਹਨ ਜੋ ਸਮਾਜ ਵਿੱਚ ਮਨਮੋਹਕ ਅਤੇ ਉੱਚੀਆਂ ਇਮਾਰਤਾਂ ਦਾ ਨਿਰਮਾਣ ਕਰਕੇ ਅੱਗੇ ਵਧਾਉਣ ਵਿੱਚ ਯੋਗਦਾਨ ਦੇ ਰਹੇ ਹਨ। ਉਹਨਾਂ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਇਆ ਕਿਹਾ ਕਿ ਅੱਗੋ ਵੀ ਇਸੇ ਤਰ੍ਹਾਂ ਰੋਜ਼ ਦੇ ਕੰਮਾਂ-ਕਾਰਾ ਵਿੱਚ ਇਹਨਾਂ ਵੱਲੋਂ ਭਰਪੂਰ ਸਾਥ ਮਿਲਦਾ ਰਹੇ।ਇਸ ਮੌਕੇ ਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ,ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕਿਹਾ ਇਹ ਅੰਦੋਲਨ 1 ਮਈ 1886 ਨੂੰ ਅਮਰੀਕਾ ਵਿੱਚ ਸ਼ੁਰੂ ਹੋਇਆ ਸੀ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਜ਼ਦੂਰ ਸਾਡੇ ਜੀਵਨ ਦੇ ਮੁੱਖ ਅੰਗ ਹਨ ਇਹਨਾਂ ਦੁਆਰਾ ਕੀਤੇ ਕੰਮਾਂ ਨੂੰ ਅੱਖੋ ਉਹਲੇ ਨਹੀ ਕੀਤਾ ਜਾ ਸਕਦਾ ਇਹਨਾਂ ਦਾ ਸਾਡੇ ਰੋਜ਼ ਦੇ ਕੰਮਾਂ ਕਾਰਾ ਵਿੱਚ ਮੁੱਖ ਸਥਾਨ ਹੈ।