ਭਾਜਪਾ ਮਹਿਲਾ ਮੋਰਚਾ ਦੀ ਪ੍ਰਦੇਸ਼ ਮਹਾਂਮੰਤਰੀ ਸਰਪੰਚ ਮਨਿੰਦਰ ਕੌਰ ਦੀ ਅਗਵਾਈ ਹੇਠ ਸਮਾਗਮ ਦਾ ਆਯੋਜਨ
ਮੋਗਾ, 30 ਅਪ੍ਰੈਲ ( ਜਸ਼ਨ ) ਮੋਗਾ ਦੇ ਪਿੰਡ ਸਲੀਣਾ ਵਿਖੇ ਭਾਜਪਾ ਮਹਿਲਾ ਮੋਰਚਾ ਦੀ ਪ੍ਰਦੇਸ਼ ਮਹਾਂਮੰਤਰੀ ਸਰਪੰਚ ਮਨਿੰਦਰ ਕੌਰ ਦੀ ਅਗਵਾਈ ਹੇਠ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਤੇ ਭਾਰੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਪਹੁੰਚਕੇ ਪ੍ਰਧਾਨਮੰਤਰੀ ਸ੍ਰੀ ਮੋਦੀ ਦੇ ਮਨ ਕੀ ਬਾਤ ਨੂੰ ਸੁਣਿਆ । ਭਾਰੀ ਗਿਣਤੀ ਦੇ ਵਿਚ ਪਿੰਡ ਦੀਆਂ ਮਹਿਲਾਵਾਂ, ਬੁਜੁਰਗ ਅਤੇ ਬੱਚਿਆਂ ਨੇ ਹਿੱਸਾ ਲਿਆ। ਪ੍ਰਦੇਸ਼ ਮਹਾਂਮੰਤਰੀ ਮਨਿੰਦਰ ਕੌਰ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨਮੰਤਰੀ ਨੇ ਅੱਜ ਮਨ ਕੀ ਬਾਤ ਦਾ ਸੈਂਕੜਾ ਪੂਰਾ ਕਰਕੇ ਇੱਕ ਇਤਿਹਾਸ ਰਚਿਆ ਹੈ।ਦੁਨੀਆ ਦੇ ਨਾਲ ਦੇਸ਼ ਦੇ ਕਿਸੇ ਵੀ ਪ੍ਰਧਾਨਮੰਤਰੀ ਵੱਲੋ ਪਹਿਲੀ ਵਾਰ ਦੇਸ਼ ਦੇ ਲੋਕਾਂ ਨਾਲ ਪਹਿਲੀ ਵਾਰ ਆਪਣੇ ਸੰਦੇਸ਼ ਰਾਹੀਂ ਰਾਬਤਾ ਬਣਾਉਣਾ ਆਪਣੇ ਆਪ ਵਿਚ ਇਕ ਮਿਸਾਲ ਹੈ। ਸਰਪੰਚ ਅਤੇ ਪ੍ਰਦੇਸ਼ ਮਹਿਲਾ ਮੋਰਚਾ ਦੀ ਮਹਾਂਮੰਤਰੀ ਮਨਿੰਦਰ ਕੌਰ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਕੰਮ ਕੀਤਾ ਹੈ। ਦੇਸ਼ ਦੇ ਪ੍ਰਧਾਨਮੰਤਰੀ ਨੇ ਕਿਸਾਨਾਂ ਦੇ ਲਈ ਕੀਤੇ ਕੰਮਾਂ ਨੂੰ ਆਪਣੇ ਸੰਦੇਸ਼ ਰਾਹੀਂ ਦਸਿਆ ਕਿ ਜਿਸ ਤਰਾਂ ਦੁਸਹਿਰਾ ਦਾ ਤਿਉਹਾਰ ਬੁਰਾਈ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਉਸ ਤਰਾਂ ਮਨ ਕੀ ਬਾਤ ਵੀ ਇੱਕ ਸਕਰਾਤਮਕ ਕਿਸਮ ਦਾ ਤਿਉਹਾਰ ਬਣ ਗਿਆ ਹੈ। ਓਹਨਾ ਕਿਹਾ ਦੇਸ਼ ਦੇ ਕਰ ਕੋਨੇ ਤੋ ਲੋਕ ਭਾਰੀ ਗਿਣਤੀ ਵਿੱਚ ਮਨ ਕੀ ਬਾਤ ਨਾਲ ਜੁੜੇ ,ਬੇਟੀ ਬਚਾਓ ਬੇਟੀ ਪੜ੍ਹਾਓ, ਸਵੱਛ ਭਾਰਤ ਅਭਿਆਨ, ਖਾੜੀ ਦੇ ਪ੍ਰਤੀ ਪਿਆਰ ਅਤੇ ਪ੍ਰਕਰਤੀ ਦੀ ਗੱਲ, ਅਜਾਦੀ ਦਾ ਅੰਮ੍ਰਿਤ ਮਹੋਤਸਵ ਜਾ ਅੰਮ੍ਰਿਤ ਸਰੋਵਰ ਦੀ ਗੱਲ ਹੋਵੇ ਮਨ ਦੀ ਬਾਤ ਰਾਹੀਂ ਜਾਂ ਆਂਦੋਲਣ ਬਣ ਗਿਆ। ਜਿਸਦਾ ਸਾਰਾ ਸਿਹਰਾ ਲੋਕਾਂ ਦੇ ਸਿਰ ਤੇ ਜਾਂਦਾ ਹੈ। ਓਹਨਾ ਕਿਹਾ ਕਿ ਇਸ ਸਮਾਗਮ ਨੇ ਕਦੇ ਵੀ ਓਹਨਾ ਨੂੰ ਲੋਕਾਂ ਤੋ ਦੂਰ ਨਹੀਂ ਹੋਣ ਦਿੱਤਾ। ਓਹਨਾ ਕਿਹਾ ਕਿ ਮਨ ਕੀ ਬਾਤ 100ਵੇ ਐਪੀਸੋਡ ਵਿਚ ਜਾਣ ਦਾ ਕ੍ਰੈਡਿਟ ਪੂਰੇ ਦੇਸ਼ ਨੂੰ ਜਾਂਦਾ ਹੈ। ਇਸ ਮੌਕੇ ਸਰਪੰਚ ਅਤੇ ਭਾਜਪਾ ਦੇ ਪ੍ਰਦੇਸ਼ ਮਹਾਂਮੰਤਰੀ ਨੇ ਦੇਸ਼ ਦੇ ਪ੍ਰਧਾਨਮੰਤਰੀ ਨੂੰ ਮਨ ਕੀ ਬਾਤ ਦੀ ਸਫਲਤਾ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਅੱਜ ਸਬਦਾ ਸਾਥ ਸਬਦਾ ਵਿਕਾਸ ਦੇ ਰਾਹੀ ਦੇਸ਼ ਦੇ ਪ੍ਰਧਾਨਮੰਤਰੀ ਦੇਸ਼ ਦੇ ਵਿਕਾਸ ਵਿੱਚ ਮੋਹਰੀ ਬਣੇ ਹੋਏ ਹਨ।