ਫ਼ਿਲਮ ਅਦਾਕਾਰਾ ਸੋਨੀਆਂ ਮਾਨ ਅਤੇ ਅਮਿਤੋਜ ਮਾਨ ਦਾ ਫਤਿਹ ਇੰਮੀਗ੍ਰੇਸ਼ਨ ਧਰਮਕੋਟ ਪਹੁੰਚਣ ਤੇ ਕੀਤਾ ਵਿਸ਼ੇਸ਼ ਸਨਮਾਨ
ਧਰਮਕੋਟ 24 ਅਪ੍ਰੈਲ ( JASHAN )ਬੀਤੇ ਦਿਨੀਂ ਮੋਗਾ ਜ਼ਿਲ੍ਹੇ ਦੀ ਮਸ਼ਹੂਰ ਸੰਸਥਾ ਫਤਿਹ ਇੰਮੀਗ੍ਰੇਸ਼ਨ/ਐਜੂਕੇਸ਼ਨ ਧਰਮਕੋਟ ਵਿਖੇ ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਸੋਨੀਆ ਮਾਨ ਅਤੇ ਪੰਜਾਬੀ ਫ਼ਿਲਮਾਂ ਦੇ ਐਕਟਰ ਤੇ ਡਾਇਰੈਕਟਰ ਅਮਿਤੋਜ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ,ਏਥੇ ਪਹੁੰਚਣ ਤੇ ਫਤਿਹ ਇੰਮੀਗ੍ਰੇਸ਼ਨ ਧਰਮਕੋਟ ਦੇ ਐਮ.ਡੀ ਸੁੱਖ ਗਿੱਲ ਅਤੇ ਐਮ.ਡੀ ਤਲਵਿੰਦਰ ਗਿੱਲ ਵੱਲੋਂ ਸਰਿਪਾਓ ਅਤੇ ਸ੍ਰੀ ਦਰਬਾਰ ਸਾਹਿਬ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ,ਇਸ ਮੌਕੇ ਸੋਨਿਆਂ ਮਾਨ ਅਤੇ ਅਮਿਤੋਜ ਮਾਨ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਲੋਕ ਸੁੱਖ ਦੀ ਨੀਂਦ ਸੌਂ ਸਕਣ,ਇਸ ਮੌਕੇ ਉਨ੍ਹਾਂ ਕਿਹਾ ਕਿ ਫਤਿਹ ਇੰਮੀਗ੍ਰੇਸ਼ਨ/ਐਜੂਕੇਸ਼ਨ ਧਰਮਕੋਟ ਸੰਸਥਾ ਬਹੁਤ ਹੀ ਵਧੀਆ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਅਤੇ ਇਹਨਾਂ ਦਾ ਇਹ ਸ਼ਲਾਘਾਯੋਗ ਕਦਮ ਹੈ ਜੋ ਇਹ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਫਰੀ ਸਿੱਖਿਆ ਮੁਹਾਈਆ ਕਰਵਾ ਰਹੇ ਹਨ,ਸੋਨੀਆਂ ਮਾਨ ਅਤੇ ਅਮਿਤੋਜ ਮਾਨ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਵੀ ਕੀਤੀ ਕੇ ਉਹ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਇੱਕ ਵਾਰ ਫਤਿਹ ਇੰਮੀਗ੍ਰੇਸ਼ਨ/ਐਜੂਕੇਸ਼ਨ ਧਰਮਕੋਟ ਜ਼ਰੂਰ ਆਓ ਤਾਂ ਕੇ ਤੁਹਾਨੂੰ ਵਧੀਆ ਤੇ ਸਸਤੀ ਸਿੱਖਿਆ ਮਿਲ ਸਕੇ,ਇਸ ਮੌਕੇ ਸੁੱਖ ਗਿੱਲ ਨੇ ਬੋਲਦਿਆਂ ਕਿਹਾ ਕਿ ਉਹ ਜਲਦ ਹੀ ਫਤਿਹ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਧਰਮਕੋਟ ਦੇ ਨਾਂ ਤੇ ਸੰਸਥਾ ਵੱਲੋਂ ਪਹਿਲਾਂ ਦੀ ਤਰ੍ਹਾਂ ਹੋਰ ਬੇਸਹਾਰਾ ਲੋੜਵੰਦ ਲੋਕਾਂ ਦੀ ਸੇਵਾ ਸ਼ੁਰੂ ਕਰਨਗੇ,ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਬੇਸਹਾਰਾ ਅਤੇ ਲੋੜਵੰਦਾਂ ਦੀ ਸੇਵਾ ਕਰਨਾ ਆਪਣਾ ਫਰਜ਼ ਸਮਝਦੇ ਹਾਂ ਅਤੇ ਸਦਾ ਕਰਦੇ ਰਹਾਂਗੇ,ਇਸ ਮੌਕੇ ਸੋਨੀਆਂ ਮਾਨ ਅਤੇ ਅਮਿਤੋਜ ਮਾਨ ਨੇ ਸੰਸਥਾ ਵਿੱਚ ਪੜ੍ਹ ਰਹੇ ਬੱਚਿਆਂ ਨਾਲ ਮੁਲਾਕਾਤ ਵੀ ਕੀਤੀ,ਇਸ ਮੌਕੇ ਸੰਸਥਾ ਦੇ ਮੁਖੀ ਸੁੱਖ ਗਿੱਲ ਤੋਤਾ ਸਿੰਘ ਵਾਲਾ ਅਤੇ ਤਲਵਿੰਦਰ ਗਿੱਲ ਵੱਲੋਂ ਸੈਲੀਬ੍ਰਿਟੀ ਦੇ ਫਤਿਹ ਇੰਮੀਗ੍ਰੇਸ਼ਨ/ਐਜੂਕੇਸ਼ਨ ਧਰਮਕੋਟ ਪਹੁੰਚਣ ਤੇ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ!