ਸੀ ਬੀ ਐਸ ਈ ਵੱਲੋਂ ਹੇਮਕੁੰਟ ਸਕੂਲ ਵਿਖੇ ਲਗਾਈ ਗਈ ਇਕ ਰੋਜ਼ਾ ਵਰਕਸ਼ਾਪ

ਮੋਗਾ, 30 ਅਪ੍ਰੈਲ (ਜਸ਼ਨ):--ਸੀ ਬੀ ਐਸ ਈ ਵੱਲੋਂ ਸਕੂਲਾਂ ਵਿਚ ਪੜ੍ਹਾ ਰਹੇ ਅਧਿਆਪਕਾਂ ਨੂੰ ਟ੍ਰੇਨਿੰਗ ਸਬੰਧੀ ਇੱਕ ਰੋਜ਼ਾ ਵਰਕਸ਼ਾਪ ਹੇਮਕੁੰਟ ਸਕੂਲ ਵਿਖੇ ਅਯੋਜਿਤ ਕੀਤੀ ਗਈ।ਸੀ ਬੀ ਐਸ ਈ ਵੱਲੋਂ ਭੇਜੇ ਗਏ ਰਿਸੋਰਸ ਪਰਸਨ ਰਿਤਵਿਕ ਤਾਇਲ ਨੇ ਅਧਿਆਪਕਾ ਨੂੰ ਫਾਇਨੈਸ਼iਅਲ ਟ੍ਰੇਨਿੰਗ ਬਾਰੇ ਜਾਣਕਾਰੀ ਦਿੱਤੀ। ਇਸ ਵਰਕਸ਼ਾਪ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ ਛੋਟੀ-ਛੋਟੀ ਬਚਤਾਂ ਰਾਹੀਂ ਅਤੇ ਆਪਣੇ ਪੈਸੇ ਨੂੰ ਸਹੀ ਥਾਂ ਤੇ ਨਿਵੇਸ਼ ਕਰਕੇ ਅਸੀ ਆਪਣਾ ਭਵਿੱਖ ਸੁਰੱਖਿਅਤ ਕਰ ਸਕਦੇ ਹਾਂ। ਇਸ ਵਿੱਚ ਉਹਨਾਂ ਨੇ ਵਰਕਸ਼ਾਪ ਵਿੱਚ ਸਾਰਿਆਂ ਨੂੰ ਬਜਟ, ਫੰਡ, ਕੈਸ਼-ਸੇਵਿੰਗ, ਇਨਵੈਸਟਮੈਟ, ਇਨਕਮ, ਕਰੈਡਿਟ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਉਹਨਾ ਨੇ ਦੱਸਿਆਂ ਕਿ ਅੱਜ ਕੱਲ ਕਈ ਤਰੀਕਿਆਂ ਰਾਹੀਂ ਲੋਕ ਫਰਾਡ ਕਰਦੇ ਹਨ, ਜਿਸ ਵਿੱਚ ਲੋਕ ਆਪਣਾ ਪੈਸਾ ਲਗਾ ਕੇ ਫਸ ਜਾਂਦੇ ਹਨ ਅਤੇ ਆਪਣੀ ਜਿੰਦਗੀ ਦੀ ਕਮਾਈ ਖ਼ਰਾਬ ਕਰ ਲੈਦੇ ਹਨ। ਸਾਨੂੰ ਉਹਨਾਂ ਤੋਂ ਕਿਸ ਤਰ੍ਹਾਂ ਬੱਚ ਕੇ ਰਹਿਣਾ ਚਾਹੀਦਾ ਹੈ। ਉਹਨਾਂ ਨੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਸਾਰੇ ਅਧਿਆਪਕਾਂ ਨੇ ਇਸ ਤੋਂ ਬਹੁਤ ਗਿਆਨ ਹਾਸਿਲ ਕੀਤਾ। ਇਸ ਵਰਕਸ਼ਾਪ ਵਿਚ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ. ਮੈਡਮ ਰਣਜੀਤ ਕੌਰ ਅਤੇ ਪ੍ਰਿੰਸੀਪਲ ਰਮਨਜੀਤ ਕੌਰ ਅਤੇ ਵਾਇਸ ਪ੍ਰਿੰਸੀਪਲ ਜਤਿੰਦਰ ਕੁਮਾਰ ਸ਼ਰਮਾ  ਸ਼ਾਮਿਲ ਸਨ।