ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਰਹਿਨੁਮਾਈ 'ਚ ਮੋਗਾ ਸ਼ਹਿਰ ਵਿਚ ਯੁੱਧ ਪੱਧਰ ਤੇ ਵਿਕਾਸ ਕਾਰਜ ਜਾਰੀ- ਕੌਸਲਰ ਅਰਵਿੰਦਰ ਸਿੰਘ ਕਾਨ੍ਹਪੁਰੀਆ
ਮੋਗਾ, 28 ਅਪ੍ਰੈਲ (jashan )-ਮੋਗਾ ਹਲਕੇ ਵਿਚ ਵਿਕਾਸ ਕਾਰਜ਼ ਯੁੱਧ ਪੱਧਰ ਤੇ ਹਨ। ਸ਼ਹਿਰ ਦੇ ਵਾਰਡਾਂ ਵਿਚ ਲੋਕਾਂ ਦੀਆਂ ਸਮੱਸਿਆਵਾ ਨੂੰ ਪਹਿਲ ਦੇ ਅਧਾਰ ਤੇ ਹਲ ਕਰਵਾਇਆ ਜਾ ਰਿਹਾ ਹੈ। ਇਹ ਵਿਚਾਰ ਹਲਕਾ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਵਾਰਡ ਨੰਬਰ-6 ਦੇ ਕੌਸਲਰ ਅਰਵਿੰਦਰ ਸਿੰਘ ਕਾਨਪੁਰੀਆ ਦੀ ਅਗਵਾਈ ਹੇਠ ਵਾਰਡ ਨੰਬਰ-6 ਅਤੇ 9 ਦੀ ਮੁੱਖ ਸੜ੍ਹਕ ਦੁਸਾਂਝ ਰੋਡ ਤੇ ਪੀ.ਸੀ.(ਲੁਕ) ਪਾਉਣ ਦਾ ਕੰਮ ਆਰੰਭ ਕਰਵਾਉਣ ਮੌਕੇ ਤੇ ਪ੍ਰਗਟ ਕੀਤੇ। ਇਸ ਤੋਂ ਪਹਿਲਾ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਵਾਰਡ ਨਿਵਾਸੀਆਂ ਨੇ ਸਿਰੋਪਾ, ਹਾਰ ਪਾ ਕੇ ਤੇ ਲੱਡੂਆ ਨਾਲ ਮੁੰਹ ਮਿੱਠਾ ਕਰਵਾ ਕੇ ਸੁਆਗਤ ਕੀਤਾ ਗਿਆ। ਇਸ਼ ਮੌਕੇ ਤੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋਡਾ ਨੇ ਕਿਹਾ ਕਿ ਦੁਸਾਂਝ ਰੋਡ ਦੀ ਸੜ੍ਹਕ ਨੂੰ ਬਉਾਣ ਦੀ ਮੰਗ ਬਹੁਤ ਸਾਲਾਂ ਤੋਂ ਚੱਲਦੀ ਆ ਰਹੀ ਸੀ। ਇਸ ਸੜ੍ਹਕ ਤੇ ਸ਼ਹਿਰ ਦੇ ਪ੍ਰਮੁੱਖ ਸਕੂਲ ਅਤੇ ਇਲਾਕਾ ਨਿਵਾਸੀ ਰਹਿੰਦੇ ਹਨ, ਜੋ ਟੁੱਟੀਆ ਸੜ੍ਹਾਂ ਚੱਲਦੇ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਸੜ੍ਹਕ ਦੇ ਉੱਪਰ ਪਾਣੀ ਦੀ ਨਿਕਾਸੀ ਲਈ ਜਾਲੀਆਂ ਬਣਾਈਆਂ ਗਈਆਂ ਅਤੇ ਬੀ.ਐਮ.ਦੇ ਪੈਚ ਲਗਾਉਣ ਤੋਂ ਬਾਅਦ ਪੀ.ਸੀ. ਪਾਉਣ ਦਾ ਕੰਮ ਆਰੰਭ ਕਰਵਾਇਆ ਗਿਆ। ਉਹਨਾਂ ਕਿਹਾ ਕਿ ਇਸ ਸੜ੍ਹਕ ਦੇ ਬਣਨ ਨਾਲ ਜਿਥੇ ਸ਼ਹਿਰ ਨਿਵਾਸੀਆ ਨੂੰ ਅਤੇ ਸਕੂਲਾਂ ਨੂੰ ਸੜ੍ਹਕ ਦੀ ਸਹੂਲਤ ਮਿਲੇਗੀ। ਉਥੇ ਕਈ ਪਿੰਡਾਂ ਨੂੰ ਲੱਗਦੀ ਇਹ ਸੜ੍ਹਕ ਦਾ ਲੋਕਾਂ ਅਤੇ ਰਾਹਗਾਰੀਾਂ ਨੂੰ ਬਹੁਤ ਸਹੁਲਤ ਪ੍ਰਦਾਨ ਕਰੇਗੀ। ਇਸ ਮੌਕੇ ਤੇ ਕੌਸਲਰ ਅਰਵਿੰਦਰ ਸਿੰਘ ਕਾਨਪੁਰੀਆ, ਆਮ ਆਦਮੀ ਪਾਰਟੀ ਐਸ.ਸੀ. ਵਿੰਗ ਦੇ ਆਗੂ ਪਿਆਰਾ ਸਿੰਘ ਬੱਧਨੀ, ਕੌਸਲਰ ਵਿਕਰਮਜੀਤ ਸਿੰਘ ਘਾਤੀ, ਕੌਸਲਰ ਹਰਜਿੰਦਰ ਸਿੰਘ ਰੋਡੇ, ਕੌਸਲਰ ਸਰਬਜੀਤ ਕੌਰ ਰੋਡੇ, ਕੌਸਲਰ ਬਲਜੀਤ ਸਿੰਘ ਚਾਨੀ, ਆਮ ਆਦਮੀ ਪਾਰਟੀ ਦੇ ਯੂਥ ਆਗੂ ਅਮਿਤ ਪੁਰੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਲੰਟੀਅਰ, ਅੋਹਦੇਦਾਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।