ਡਾ. ਭੀਮ ਰਾਓ ਅੰਬੇਦਕਰ ਦੇ ਦਿਖਾਏ ਰਸਤੇ ’ਤੇ ਚੱਲ ਕੇ, ਸ਼੍ਰੀ ਮੋਦੀ,ਗਰੀਬਾਂ ਦੇ ਲਈ ਯੋਜਨਾਵਾਂ ਬਣਾ ਕੇ ਜ਼ਮੀਨੀ ਪੱਧਰ ’ਤੇ ਲਾਭ ਪਹੁੰਚਾ ਰਹੇ ਹਨ : ਡਾ. ਸੀਮਾਂਤ ਗਰਗ

ਮੋਗਾ, 28 ਅਪ੍ਰੈਲ (ਜਸ਼ਨ ) ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਰਕ ਸੰਵਿਧਾਨ ਦੇ ਚੀਫ਼ ਆਰਕੀਟੇਕਟ ਰਹੇ। ਉਨ੍ਹਾਂ ਨੇ ਭਾਰਤ ਦੇ ਸੰਵਿਧਾਨ ਵਿਚ ਸਮਾਜਿਕ, ਨਿਆਂ, ਆਰਥਿਕ ਨਿਆਂ ਅਤੇ ਪ੍ਰਜਾਤੰਤਰ ਕਿਸ ਤਰ੍ਹਾਂ ਨਾਲ ਮਜ਼ਬੂਤ ਹੋ ਸਕਦਾ ਹੈ, ਇਸ ਦੀ ਨੀਂਹ ਉਨ੍ਹਾਂ ਨੇ ਸੰਵਿਧਾਨ ਦੇ ਰਾਹੀਂ ਰੱਖੀ ਸੀ। ਅੱਜ ਭਾਰਤ ਜੋ ਤੇਜ ਗਤੀ ਨਾਲ ਅੱਗੇ ਵਧ ਰਿਹਾ ਹੈ, ਇਸ ਵਿਚ ਉਨ੍ਹਾਂ ਬਹੁਤ ਵੱਡਾ ਯੋਗਦਾਨ ਹੈ। ਇਹ ਵਿਚਾਰ ਭਾਜਪਾ ਐਸ.ਸੀ ਮੋਰਚੇ ਦੇ ਰਾਸ਼ਟਰੀ ਸਕੱਤਰ ਸੰਤੋਖ ਸਿੰਘ ਗੁੁੰਮਟਾਲਾ ਨੇ ਮੋਗਾ ਦੇ ਚੋਖਾ ਕੰਪਲੈਕਸ ਵਿਚ ਭਾਜਪਾ ਐਸ.ਸੀ ਮੋਰਚਾ ਦੇ ਜ਼ਿਲਾ ਪ੍ਰਧਾਨ ਅਰਜਨ ਕੁਮਾਰ ਵੱਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਚੇਤਨਾ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਭਾਜਪਾ ਐਸ.ਸੀ ਮੋਰਚਾ ਦੇ ਰਾਸ਼ਟਰੀ ਸਕੱਤਰ ਸੰਤੋਖ ਸਿੰਘ ਗੁੰਮਟਲਾ, ਕਿਸਾਨ ਮੋਰਚਾ ਦੇ ਰਾਸਟਰੀ ਸਕੱਤਰ ਸੁਖਮੰਦਰਪਾਲ ਸਿੰਘ ਗਰੇਵਾਲ ਅਤੇ ਹੋਰ ਨੇਤਾਵਾਂ ਨੇ ਭਾਜਪਾ ਦੇ ਜ਼ਿਲਾ ਪ੍ਰਧਾਨ ਡਾ. ਸੀਮਾਂਤ ਗਰਗ ਅਤੇ ਐਸ.ਸੀ ਮੋਰਚਾ ਦੇ ਜ਼ਿਲਾ ਪ੍ਰਘਾਨ ਅਰਜਨ ਕੁਮਾਰ, ਮਹਾਂਮੰਤਰੀ ਮੁਖਤਿਆਰ ਸਿੰਘ ਨੇ ਬੁੱਕੇ ਦੇ ਕੇ ਸਨਮਾਨਿਤ ਕੀਤਾ। ਸੰਤੋਖ਼ ਸਿੰਘ ਨੇ ਕਿਹਾ ਕਿ ਭਾਜਪਾ ਹੀ ਦੇਸ਼ ਦੀ ਅਜਿਹੀ ਪਾਰਟਂ ਹੈ ਜੋ ਕੇਂਦਰ ਵਿਚ ਬਣਾਈ ਗਈ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਲੋਕਾਂ ਤੱਕ ਪਹੁੰਚਾਉਂਦੀ ਹੈ। ਇਸ ਮੌਕੇ ਭਾਜਪਾ ਦੇ ਜ਼ਿਲਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਾ. ਭੀਮ ਰਾਓ ਅੰਬੇਦਕਰ ਦੇ ਦਿਖਾਏ ਰਸਤੇ ’ਤੇ ਚੱਲ ਕੇ ਗਰੀਬਾਂ ਦੇ ਲਈ ਯੋਜਨਾਵਾਂ ਬਣਾ ਕੇ ਜ਼ਮੀਨੀ ਪੱਧਰ ’ਤੇ ਲਾਭ ਪਹੁੰਚਾ ਰਹੇ ਹਨ।  ਇਸ ਮੌਕੇ ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ, ਮਹਾਂਮੰਤਰੀ ਵਿੱਕੀ ਸਿਤਾਰਾ, ਪ੍ਰਦੇਸ ਉਪ ਪ੍ਰਧਾਨ ਪ੍ਰੇਮ ਸਿੰਘ ਸਫਰੀ, ਸੁਖਮੰਦਰ ਸਿੰਘ ਗੱਜਣਵਾਲਾ ਆਲ ਇੰਡੀਆ ਮੱਜ੍ਹਬੀ ਸਿੱਖ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ, ਐਸ.ਸੀ ਮੋਰਚਾ ਦੇ ਪ੍ਰਦਸ਼ ਬੁਲਾਰਾ ਸਤਪਾਲ ਸਿੰਘ, ਕਿਸਾਨ ਮੋਰਚਾ ਦੇ ਪ੍ਰਦੇਸ਼ ਆਗੂ ਗੁਰਮੇਲ ਸਿੰਘ ਸਰਾਂ, ਭਾਜਪਾ ਦੇ ਜ਼ਿਲਾ ਉਪ ਪ੍ਰਧਾਨ ਬਲਦੇਵ ਸਿੰਘ ਗਿੱਲ ਦੇ ਇਲਾਵਾ ਵੱਡੀ ਗਿਣਤੀ ਵਿਚ ਭਾਜਪਾਆਗੂ ਅਤੇ ਵਰਕਰ ਹਾਜਰ ਸਨ।