ਮਾਈਕਰੋ ਗਲੋਬਲ ਨੇ ਲਗਵਾਇਆ ਆਸਟ੍ਰੇਲੀਆ ਦਾ ਵਿਜ਼ਿਟਰ ਵੀਜਾ ਸਿਰਫ਼ 3 ਦਿਨ ਵਿੱਚ- ਚਰਨਜੀਤ ਸਿੰਘ ਝੰਡੇਆਣਾ
ਮੋਗਾ, 28 ਅਪਰੈਲ (ਜਸ਼ਨ): ਮਾਈਕਰੋ ਗਲੋਬਲ ਆਈਲੈਟਸ ਐਂਡ ਇੰਮੀਗ੍ਰੇਸ਼ਨ ਸਰਵਿਸਜ਼ ਮੋਗਾ ਦੀ ਉਹ ਨਾਮਵਰ ਸੰਸਥਾ ਹੈ ਜੋ ਕਿ ਪਿੱਛਲੇ ਕਾਫ਼ੀ ਸਮੇਂ ਤੋਂ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਉਡਾਣ ਦੇ ਰਹੀ ਹੈ।ਸੰਸਥਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ ਆਏ ਦਿਨੀਂ ਹੀ ਆਪਣੀਆਂ ਵੀਜ਼ਾ ਪ੍ਰਾਪਤੀਆਂ ਸਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਸੰਸਥਾ ਨੇ ਪਿਛਲੇ ਕੁਝ ਕੁ ਸਮੇਂ ਵਿੱਚ ਹੀ ਅਣਗਿਣਤ ਵੀਜੇ ਪ੍ਰਾਪਤ ਕਰਕੇ ਸੰਸਥਾ ਨੂੰ ਇੰਮੀਗ੍ਰੇਸ਼ਨ ਸੇਵਾਵਾਂ ਦੇ ਖੇਤਰ ਵਿੱਚ ਨੰਬਰ ਇੱਕ ਤੇ ਲਿਆਂਦਾ ਹੈ। ਜਿਵੇਂ ਕਿ ਆਏ ਦਿਨੀਂ ਹੀ ਕੈਨੇਡਾ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਦੇ ਵਿਜ਼ਿਟਰ ਤੇ ਸਟੱਡੀ ਵੀਜਿਆਂ ਦੀ ਸਫ਼ਲਤਾ ਇਹਨਾਂ ਵੱਲੋਂ ਸਾਂਝੀ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਹੀ ਅੱਜ ਸੰਸਥਾ ਨੇ ਆਸਟਰੇਲੀਆ ਦਾ ਵਿਜ਼ਿਟਰ ਵੀਜਾ ਪ੍ਰਾਪਤ ਕੀਤਾ।ਸੰਸਥਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਧਰਮਜੀਤ ਸਿੰਘ ਸਪੁੱਤਰ ਨਛੱਤਰ ਸਿੰਘ ਸ਼ਹਿਰ ਮੋਗਾ ਦੇ ਵਾਸੀ ਹਨ ਅਤੇ ਉਹਨਾਂ ਦੇ ਅਜੀਜ ਦੋਸਤ ਜਗਜੀਤ ਸਿੰਘ ਕਾਫ਼ੀ ਸਮੇਂ ਤੋਂ ਆਸਟਰੇਲੀਆ ਵਿੱਚ ਹੀ ਰਹਿ ਰਹੇ ਹਨ ਅਤੇ ਧਰਮਜੀਤ ਨੂੰ ਵਿਸ਼ੇਸ਼ ਤੌਰ ਤੇ ਮਿਲਣ ਲਈ ਸਪੋਂਸਰਸ਼ਿਪ ਲੈਟਰ ਭੇਜੀ ਸੀ। ਧਰਮਜੀਤ ਦੀ ਫਾਈਲ ਸਿਰਫ਼ 5 ਦਿਨ ਵਿੱਚ ਤਿਆਰ ਕਰਕੇ ਐਂਬੈਸੀ ਵਿੱਚ ਜਮ੍ਹਾਂ ਕਰਵਾ ਦਿੱਤੀ ਅਤੇ ਸੰਸਥਾ ਵੱਲੋਂ ਸਿਰਫ਼ 3 ਦਿਨ ਵਿੱਚ ਵੀਜਾ ਪ੍ਰਾਪਤ ਕਰ ਲਿਆ ਗਿਆ। ਝੰਡੇਆਣਾ ਨੇ ਧਰਮਜੀਤ ਅਤੇ ਸਮੂਹ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੱਤੀ। ਇਸਦੇ ਨਾਲ ਹੀ ਝੰਡੇਆਣਾ ਨੇ ਅਪੀਲ ਕੀਤੀ ਕਿ ਜਿਹਨਾਂ ਵਿਦਿਆਰਥੀਆਂ ਦਾ ਸਟੱਡੀ ਵੀਜਾ ਵਾਰ ਵਾਰ ਰਿਫਿਊਜ ਹੋ ਰਿਹਾ ਹੈ ਜਾਂ ਸਟੱਡੀ ਗੈਪ ਹੈ ਉਹ ਇੱਕ ਵਾਰ ਜਰੂਰ ਆ ਕੇ ਸਾਡੇ ਕੋਲ ਆਪਣੀ ਪ੍ਰੋਫ਼ਾਈਲ ਡਿਸਕਸ ਕਰਨ। ਧਰਮਜੀਤ ਸਿੰਘ ਨੂੰ ਵੀਜ਼ਾ ਸੌਂਪਦੇ ਹੋਏ ਮਾਈਕਰੋ ਗਲੋਬਲ ਸੰਸਥਾ ਦੇ ਮੁੱਖੀ ਚਰਨਜੀਤ ਸਿੰਘ ਝੰਡਿਆਣਾ ਤੇ ਮੈਨੇਜਰ ਜਤਿੰਦਰ ਕੌਰ, ਇਮੀਗ੍ਰੇਸ਼ਨ ਹੈਡ ਸੰਦੀਪ ਕੌਰ,ਹਰਪ੍ਰੀਤ ਕੌਰ, ਸਿਮਰਨਜੀਤ ਕੌਰ, ਮਨਪ੍ਰੀਤ ਕੌਰ , ਮਨਜੀਤ ਕੌਰ ਆਦਿ ਸਟਾਫ ਮੈਂਬਰ ਸ਼ਾਮਿਲ ਸਨ|