ਰੋਜ਼ਗਾਰ ਬਿਊਰੋ ਮੋਗਾ ਵੱਲੋਂ ਮੁਫ਼ਤ ਕਰਵਾਇਆ ਜਾਵੇਗਾ ਮੁੱਫਤ ਪੰਜਾਬੀ ਸਟੈਨੋਗ੍ਰਾਫੀ ਕੋਰਸ

ਮੋਗਾ, 28 ਅਪ੍ਰੈਲ: (ਜਸ਼ਨ): ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਜ਼ਿਲ੍ਹੇ ਦੇ ਯੋਗ ਪ੍ਰਾਰਥੀਆਂ ਨੂੰ ਹੁਣ ਮੁਫ਼ਤ ਪੰਜਾਬੀ ਸਟੈਨੋਗ੍ਰਾਫੀ ਕੋਰਸ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਪਰਮਿੰਦਰ ਕੌਰ ਨੇ ਦੱਸਿਆ ਕਿ ਇਹ ਕੋਰਸ ਵਿਦਿਆਰਥੀਆਂ ਨੂੰ ਪੱਕੀ ਨੌਕਰੀ ਹਾਸਲ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਗ੍ਰੇਜ਼ੂਏਟ ਲੜਕੇ-ਲੜਕੀਆਂ, ਇਕ ਸਾਲ ਦੇ ਸਟੈਨੋਗ੍ਰਾਫੀ ਕੋਰਸ ਲਈ ਵਿਭਾਗ ਵੱਲੋਂ ਜਾਰੀ ਕੀਤੇ ਗਏ ਲੰਿਕ   http://tinyurl.com/stenomoga   ਉੱਪਰ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।ਕੋਰਸ ਉਪਰੰਤ ਭਾਸ਼ਾ ਵਿਭਾਗ ਵੱਲੋਂ ਟੈਸਟ ਲਿਆ ਜਾਵੇਗਾ ਅਤੇ ਟੈਸਟ ਪਾਸ ਕਰਨ ਉਪਰੰਤ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ 62392-66860 ਉੱਪਰ ਫੋਨ ਵੀ ਕੀਤਾ ਜਾ ਸਕਦਾ ਹੈ।