ਮਾਈਕਰੋ ਗਲੋਬਲ ਨੇ ਲਾਜ਼ਮੀ ਵਿਸ਼ੇ ਵਿੱਚ ਡੀ ਗਰੇਡ ਹੋਣ ਦੇ ਬਾਵਜੂਦ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ
ਮੋਗਾ, 28 ਅਪਰੈਲ (ਜਸ਼ਨ) : ਮਾਈਕਰੋ ਗਲੋਬਲ ਆਈਲੈਟਸ ਐਂਡ ਇੰਮੀਗ੍ਰੇਸ਼ਨ ਸਰਵਿਸਜ਼ ਮੋਗਾ ਦੀ ਉਹ ਨਾਮਵਰ ਸੰਸਥਾ ਹੈ ਜੋ ਕਿ ਆਏ ਦਿਨੀਂ ਹੀ ਆਪਣੀਆਂ ਵੀਜ਼ਾ ਪ੍ਰਾਪਤੀਆਂ ਸਾਡੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।ਸੰਸਥਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ ਮੋਗਾ ਦੀ ਇੱਕ ਮੰਨੀ ਪ੍ਰਮੰਨੀ ਹਸਤੀ ਹੈ ਤੇ ਇਹਨਾਂ ਨੇ ਪਿਛਲੇ ਕੁਝ ਕੁ ਸਮੇਂ ਵਿੱਚ ਹੀ ਅਣਗਿਣਤ ਵੀਜੇ ਪ੍ਰਾਪਤ ਕਰਕੇ ਸੰਸਥਾ ਨੂੰ ਇੰਮੀਗ੍ਰੇਸ਼ਨ ਸੇਵਾਵਾਂ ਦੇ ਖੇਤਰ ਵਿੱਚ ਨੰਬਰ ਇੱਕ ਤੇ ਲਿਆਂਦਾ ਹੈ। ਜਿਵੇਂ ਕਿ ਆਏ ਦਿਨੀਂ ਹੀ ਕੈਨੇਡਾ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਦੇ ਵਿਜ਼ਿਟਰ ਤੇ ਸਟੱਡੀ ਵੀਜਿਆਂ ਦੀ ਸਫ਼ਲਤਾ ਇਹਨਾਂ ਵੱਲੋਂ ਸਾਂਝੀ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਹੀ ਅੱਜ ਸੰਸਥਾ ਨੇ ਅੱਜ ਕੈਨੇਡਾ ਦਾ ਸਟੂਡੈਂਟ ਵੀਜਾ ਪ੍ਰਾਪਤ ਕੀਤਾ ਹੈ। ਸੰਸਥਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿੰਡਾ ਚੋਟੀਆਂ ਠੋਬਾ, ਮੋਗਾ ਦੇ ਰਹਿਣ ਵਾਲੇ ਹਰਮਨਜੀਤ ਸਿੰਘ ਸਪੁੱਤਰ ਸ਼ਮਸ਼ੇਰ ਸਿੰਘ ਦਾ ਕੈਨੇਡਾ ਸਟੂਡੈਂਟ ਵੀਜਾ ਪ੍ਰਾਪਤ ਕੀਤਾ ਗਿਆ ਹੈ। ਹਰਮਨਜੀਤ ਨੇ ਬਾਰ੍ਹਵੀਂ ਸੰਨ 2021 ਵਿੱਚ ਕਾਮਰਸ ਵਿਸ਼ਿਆਂ ਨਾਲ ਪਾਸ ਕੀਤੀ ਅਤੇ ਲਾਜ਼ਮੀ ਵਿਸ਼ਿਆਂ ਜਿਵੇਂ ਕਿ ਅਕਾਊਂਟੈਂਸੀ ਵਿੱਚ ਸਿਰਫ਼ 31 ਨੰਬਰ (ਡੀ ਗਰੇਡ) ਸਨ ਅਤੇ ਆਈਲੈਟਸ ਵਿੱਚੋਂ 6.5 ਬੈਂਡ ਸਕੋਰ ਸਨ। ਹਰਮਨਜੀਤ ਦੀ ਆਫਰ ਲੈਟਰ ਸਿਰਫ਼ 4 ਦਿਨ ਵਿੱਚ ਆ ਗਈ ਸੀ ਅਤੇ 7 ਦਿਨ ਵਿੱਚ ਫਾਇਲ ਤਿਆਰ ਕਰਕੇ ਐਂਬੈਸੀ ਵਿੱਚ ਜਮ੍ਹਾਂ ਕਰਵਾ ਦਿੱਤੀ ਸੀ। ਸਿਰਫ਼ 30 ਦਿਨਾਂ ਵਿੱਚ ਸੰਸਥਾ ਨੇ ਹਰਮਨਜੀਤ ਦਾ ਵੀਜਾ ਆ ਗਿਆ ਸੀ। ਝੰਡੇਆਣਾ ਨੇ ਵੀਜਾ ਪ੍ਰਾਪਤ ਕਰਨ ਵਾਲੇ ਬੱਚੇ ਅਤੇ ਉਸਦੇ ਸਮੂਹ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਅਤੇ ਇਸਦੇ ਨਾਲ ਹੀ ਝੰਡੇਆਣਾ ਨੇ ਅਪੀਲ ਕੀਤੀ ਕਿ ਜਿਹਨਾਂ ਵਿਦਿਆਰਥੀਆਂ ਦਾ ਸਟੱਡੀ ਵੀਜਾ ਰਿਫਿਊਜ ਹੋ ਗਿਆ ਹੈ ਜਾਂ ਸਟੱਡੀ ਗੈਪ ਹੈ ਉਹ ਇੱਕ ਵਾਰ ਜਰੂਰ ਆ ਕੇ ਸਾਡੇ ਕੋਲ ਆਪਣੀ ਪ੍ਰੋਫ਼ਾਈਲ ਡਿਸਕਸ ਕਰਨ। ਹਰਮਨਜੀਤ ਸਿੰਘ ਨੂੰ ਵੀਜ਼ਾ ਸੌਂਪਦੇ ਹੋਏ ਮਾਈਕਰੋ ਗਲੋਬਲ ਸੰਸਥਾ ਦੇ ਮੁੱਖੀ ਚਰਨਜੀਤ ਸਿੰਘ ਝੰਡਿਆਣਾ ਤੇ ਮੈਨੇਜਰ ਜਤਿੰਦਰ ਕੌਰ, ਇਮੀਗ੍ਰੇਸ਼ਨ ਹੈਡ ਸੰਦੀਪ ਕੌਰ,ਹਰਪ੍ਰੀਤ ਕੌਰ, ਸਿਮਰਨਜੀਤ ਕੌਰ ਆਦਿ ਸਟਾਫ ਮੈਂਬਰ ਸ਼ਾਮਿਲ ਸਨ|