ਹੇਮਕੁੰਟ ਸਕੂਲ ਵਿਖੇ ਮਨਾਇਆ ਗਿਆ ਜ਼ਿਲ੍ਹਾ ਪੱਧਰੀ ਵਿਸ਼ਵ ਮਲੇਰੀਆ ਦਿਵਸ
ਕੋਟ-ਈਸੇ-ਖਾਂ, 28 ਅਪਰੈਲ (ਜਸ਼ਨ): ਸ੍ਰੀ ਹੇਮਕੁੰਟ ਸੀਨੀ.ਸੈਕੰ. ਸਕੂਲ ਕੋਟ-ਈਸੇ-ਖਾਂ ਵਿਖੇ ਸਰਕਾਰ ਦੀਆਂ ਹਦਾਇਤਾਂ ਨੂੰੁ ਮੁੱਖ ਰੱਖਦੇ ਹੋਏ ਅੱਜ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ । ਸਵੇਰ ਦੀ ਪ੍ਰਰਾਥਨਾ ਸਭਾ ਵਿੱਚ ਵਿਦਿਆਰਥੀਆਂ ਦੁਆਰਾ ਆਪਣੇ ਭਾਸ਼ਣ ਰਾਹੀ ਮਲੇਰੀਆ ਸਬੰਧੀ ਜਾਗਰੂਕ ਕੀਤਾ ਗਿਆ।ਡਾ: ਐਪੀ ਡੋਮੈਲੋਜਿਸਟ ਡਾ: ਨਰੇਸ਼ ਆਮਲਾਦੇ ਹੁਕਮਾਂ ਅਤੇ ਜ਼ਿਲ੍ਹਾ ਮਲੇਰੀਆ ਅਫਸਰ ਰਾਜਦਵਿੰਦਰ ਸਿੰਘ,ਜ਼ਿਲ੍ਹਾ ਹੈਲਥ ਸੁਪਰਵਾਇਜ਼ਰ ਮਹਿੰਦਰਪਾਲ ਲੂਬਾ,ਐਨਮੈਕਟ ਕਲੈਕਟਰ ਵੁਪਿੰਦਰ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਰਾਜੇਸ਼ ਗਾਬਾ ,ਵਿਕਰਮ ਸਿੰਘ,ਬੀ.ਈ.ਟੀ ਹਰਪ੍ਰੀਤ ਕੌਰ ,ਡਾ: ਸਿਮਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ “ਵਿਸ਼ਵ ਮਲੇਰੀਆ ਡੇ” ਸਬੰਧੀ ਜਾਗਰੂਕ ਕੀਤਾ। ਇਹ ਪ੍ਰੋਗਰਾਮ ਜ਼ਿਲ੍ਹਾ ਪੱਧਰ ਤੇ ਆਯੋਜਿਤ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਵਿਦਿਆਰਥੀਆਂ ਵੱਲੋਂ ਰੈਲੀ ਕੱਢੀ ਗਈ । ਉਹਨਾਂ ਨੇ ਵਿਦਿਆਰਥੀਆਂ ਨੂੰੁ ਜਾਣਕਾਰੀ ਦਿੱਤੀ ਕਿ ਮਲੇਰੀਆ ਕਿਵੇ ਫੈਲਦਾ ਹੈ ਅਤੇ ਉਸ ਦੀ ਰੋਕਥਾਮ ਲਈ ਸਾਨੂੰ ਕੀ ਕਦਮ ਚੁੱਕਣੇ ਚਾਹੀਦੇ ਹਨ । ਉਹਨਾਂ ਨੇ ਮਲੇਰੀਏ ਦੇ ਇਲਾਜ ਬਾਰੇ ਵੀ ਬੱਚਿਆਂ ਨੰੁੂ ਜਾਗਰੂਕ ਕੀਤਾ। ਜ਼ਿਲ੍ਹਾ ਮਲੇਰੀਆਂ ਅਫਸਰ ਡਾ: ਰਾਜਦਵਿੰਦਰ ਸਿੰਘ ਗਿੱਲ ਅਤੇ ਮਹਿੰਦਰਪਾਲ ਲੂਬਾ ਨੇ ਕਿਹਾ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਇਹ ਮੱਛਰ ਗੰਦੇ ਅਤੇ ਦੂਸ਼ਿਤ ਪਾਣੀ ਵਿੱਚ ਪਲਦੇ ਹਨ ਜੋ ਉੱਡ ਕੇ ਸਾਡੇ ਤੱਕ ਪਹੁੰਚਦੇ ਅਤੇ ਬਿਮਾਰੀ ਫੈਲਾਉਂਦੇ ਹਨ। ਇਸ ਰੋਗ ਨਾਲ ਲੱਖਾਂ ਲੋਕਾਂ ਦੀ ਮੌਤ ਹੁੰਦੀ ਹੈ । ਇਹ ਮੱਛਰ ਰਾਤ ਅਤੇ ਦਿਨ ਵੇਲੇ ਕੱਟਦੇ ਹਨ ਅਤੇ ਤੇਜ਼ ਕਾਂਬੇ ਨਾਲ ਬੁਖਾਰ, ਸਿਰ ਦਰਦ, ਪੇਟ ਦਰਦ ,ਬੁਖਾਰ ਉਤਰਨ ਵੇਲੇ ਪਸੀਨਾ ਆਉਣਾ, ‘ਤੇ ਉਤਰਨ ਤੋਂ ਬਾਅਦ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣਾ ਆਦਿ ਮਲੇਰੀਆ ਦੇ ਲੱਛਣ ਹਨ ।ਉਹਨਾਂ ਨੇ ਵਿਦਿਆਰਥੀਆ ਨੰੁੂ ਦੱਸਿਆ ਕਿ ਕਿਸ ਤਰ੍ਹਾਂ ਅਸੀ ਮਲੇਰੀਆ ਤੋਂ ਬਚਾਅ ਕਰ ਸਕਦੇ ਹਾਂ ।ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਰਮਨਜੀਤ ਕੌਰ ਨੇ ਵਿਦਿਆਰਥੀਆਂ ਨੂੰੁ ਡਾਕਟਰਾਂ ਦੀਆਂ ਹਦਾਇਤਾਂ ਨੰੁੂ ਆਪਣੀ ਜਿੰਦਗੀ ਵਿੱਚ ਲਾਗੂ ਕਰਨ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਕਿਹਾ । ਇਸ ਸਮੇਂ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਆਏ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ ।