ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ
*ਆਪ ਜਲੰਧਰ ਜ਼ਿਮਨੀ ਚੋਣ ਵੱਡੇ ਫਰਕ ਨਾਲ ਜਿੱਤੇਗੀ-ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ
ਮੋਗਾ, 27 ਅਪ੍ਰੈਲ (ਜਸ਼ਨ) -10 ਮਈ ਨੂੰ ਹੋਣ ਜਾ ਰਹੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਜਿੱਤੇਗੀ | ਇਹ ਵਿਚਾਰ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿਚ ਹਲਕਾ ਸ਼ਾਹਕੋਟ, ਲੋਹੀਆਂ ਵਿਖੇ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤੇ | ਇਸ਼ ਮੌਕੇ ਤੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇ ਵਾਲਾ, ਕੌਸਲਰ, ਪਿੰਡਾਂ ਦੇ ਸਰਪੰਚ, ਪੰਚ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ | ਇਸ ਮੌਕੇ ਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਲੋਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਅਤੇ ਕੈਬਨਿਟ ਦੀ ਪਹਿਲੀ ਮੀਟਿੰਗ ਤੋਂ ਹੀ ਪੰਜਾਬ ਦੀ ਤਰੱਕੀ ਦੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਸਨ, ਜੋ ਅੱਜ ਵੀ ਜਾਰੀ ਹੈ | ਪਹਿਲੀ ਕੈਬਨਿਟ ਮੀਟਿੰਗ ਵਿਚ 27 ਹਜ਼ਾਰ ਤੋਂ ਉੱਪਰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕਰਨ ਤੋਂ ਬਾਅਦ ਇਕ ਸਾਲ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 28 ਹਜ਼ਾਰ ਤੋਂ ਉੱਪਰ ਨੌਜਵਾਨ ਮੁੰਡੇ-ਕੜੀਆਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ | ਇਸ ਤੋਂ ਇਲਾਵਾ ਪੰਜਾਬੀਆਂ ਦੇ ਬਿਜਲੀ ਬਿੱਲ ਜੀਰੋ ਆ ਰਹੇ ਹਨ, ਕਿਸਾਨ ਭਰਾਵਾਂ ਦੀ ਫਸਲ ਜੋ ਬੇ-ਮੌਸਮੀ ਗੜ੍ਹੇਮਾਰੀ ਕਾਰਨ ਖਰਾਬ ਹੋ ਗਈ ਸੀ, ਫਸਲ ਮੰਡੀਆ ਵਿਚ ਆਉਣ ਤੋਂ ਪਹਿਲਾ ਹੀ ਮੁਆਵਜੇ ਦੀ ਰਕਮ ਕਿਸਾਨ ਭਰਾਵਾਂ ਦੇ ਖਾਤੇ ਵਿਚ ਜਾ ਚੁੱਕੀ ਹੈ | ਪੰਜਾਬ ਦੇ ਲੋਕਾਂ ਨੂੰ ਇਹ ਵੀ ਪਹਿਲੀ ਵਾਰ ਪਤਾ ਲਗਾ ਕਿ ਟੋਲ ਪਲਾਜਿਆ ਦੀ ਬੰਦ ਕਰਨ ਦੀ ਤਰੀਕ ਵੀ ਨਿਸ਼ਚਿਤ ਹੁੰਦੀ ਹੈ | ਕਿਉਂਕਿ ਮਾਨ ਸਰਕਾਰ ਤੋਂ ਪਹਿਲਾ ਕਿਸੇ ਵੀ ਸਰਕਾਰ ਨੇ ਟੋਲ ਪਲਾਜ਼ੇ ਬੰਦ ਨਹੀਂ ਕਰਵਾਏ ਸਨ | ਸਰਕਾਰ ਵੱਲੋਂ 500 ਤੋਂ ਉੱਪਰ ਮੁੱਹਲਾ ਕਲੀਨਿਕ ਖੋਲ੍ਹੇ ਗਏ, ਜਿਨ੍ਹਾਂ ਤੋਂ ਲੱਖਾ ਮਰੀਜ਼ ਫਾਇਦਾ ਲੈ ਚੁੱਕੇ ਹਨ | ਪੰਜਾਬ ਵਿਚ ਰੇਤਾ ਮਾਫੀਆ ਨੂੰ ਖਤਮ ਕਰਕੇ ਰੇਤੇ ਦੀਆਂ ਸਰਕਾਰੀ ਖੱਡਾ ਆਮ ਲੋਕਾਂ ਦੇ ਸਪੁਰਦ ਕੀਤੀਆਂ ਗਈਆਂ ਹਨ | ਉਹਨਾਂ ਕਿਹਾ ਕਿ ਅਨੇਕਾਂ ਹੀ ਹੋਰ ਐਸੇ ਕੰਮ ਆਪ ਸਰਕਾਰ ਵੱਲੋਂ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਤੋਂ ਪੰਜਾਬ ਦੇ ਲੋਕ ਬਹੁਤ ਖੁਸ਼ ਹਨ ਅਤੇ ਜਲੰਦਰ ਦੇ ਲੋਕ ਵੀ ਸੁਸ਼ੀਲ ਕੁਮਾਰ ਜਿਤਾ ਕੇ ਲੋਕ ਸਭਾ ਭੇਜਣਗੇ, ਤਾਂ ਕਿ ਮੈਂਬਰ ਪਾਰਲੀਮੈਂਟ ਨੂੰ ਜੋ ਫੰਡ ਮਿਲਦੇ ਹਨ, ਉਨ੍ਹਾਂ ਦਾ ਫਾਇਦਾ ਜਲੰਧਰ ਵਾਸੀ ਲੈ ਸਕਣ |