ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਡਾ. ਰਾਕੇਸ਼ ਅਰੋੜਾ ਨੂੰ ਮੋਗਾ ਯੂਥ ਵੈਲਫੇਅਰ ਕੱਲਬ ਨੇ ਕੀਤਾ ਜਗਰਾਤੇ ਦਾ ਸੱਦਾ ਪੱਤਰ ਭੇਂਟ

ਮੋਗਾ, 27 ਅਪ੍ਰੈਲ (ਜਸ਼ਨ):-ਮੋਗਾ ਯੂਥ ਵੈਲਫੇਅਰ ਕੱਲਬ ਵੱਲੋਂ 29 ਅਫ੍ਰੈਲ ਨੂੰ  ਚਿੰਤਪੂਰਨੀ ਧਾਮ ਹਿਮਾਚਲ ਪ੍ਰਦੇਸ਼ ਵਿਖੇ ਕਰਵਾਏ ਜਾ ਰਹੇ ਮਾਂ ਭਗਵਤੀ ਦੇ ਜਾਗਰਣ ਦਾ ਸੱਦਾ ਪੱਤਰ ਅੱਜ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਉਹਨਾਂ ਦੇ ਪਤੀ ਡਾ. ਰਾਕੇਸ਼ ਅਰੋੜਾ ਨੂੰ  ਭੇਂਟ ਕੀਤਾ ਗਿਆ | ਇਸ ਮੌਕੇ ਤੇ ਕੱਲਬ ਦੇ ਸਰਪ੍ਰਸਤ ਤੇ ਡਿਪਟੀ ਮੇਅਰ ਅਸ਼ੋਕ ਧਮੀਜਾ, ਪ੍ਰਧਾਨ ਨੀਰਜ ਬੱਠਲਾ, ਮੀਤ ਪ੍ਰਧਾਨ ਸੰਦੀਪ ਗਰਗ, ਦੀਪਕ ਮਿਗਲਾਨੀ, ਿੰਪਲ ਰਾਜਦੇਵ, ਕੀਮਤੀ ਲਾਲ ਕਾਲੀ, ਪਵਨ ਅਰੋੜਾ, ਆਪ ਦੇ ਯੂਥ ਆਗੂ ਅਮਿਤ ਪੁਰੀ ਆਦਿ ਆਗੂ ਹਾਜ਼ਰ ਸਨ | ਇਸ ਮੌਕੇ ਤੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਡਾ. ਰਾਕੇਸ਼ ਅਰੋੜਾ ਨੇ ਮੋਗਾ ਯੂਥ ਵੈਲਫੇਅਰ ਕੱਲਬ ਨੂੰ  ਜਾਗਰਣ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ | ਇਸ ਮੌਕੇ ਤੇ ਕੱਲਬ ਕੇ ਸਰਪ੍ਰਸਤ ਡਿਪਟੀ ਮੇਅਰ ਅਸ਼ੋਕ ਧਮੀਜਾ ਤੇ ਪ੍ਰਧਾਨ ਨੀਰਜ ਬੱਠਲਾ ਨੇ ਕਿਹਾ ਕਿ ਕੱਲਬ ਵੱਲੋਂ ਜਾਗਰਣ ਚਿੰਤਪੂਰਨੀ ਧਾਮ ਵਿਖੇ ਮੋਗਾ ਵਾਲਿਆ ਦੀ ਧਰਮਸ਼ਾਲਾ ਵਿਖੇ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਮਾਈ ਸ਼ੀਤਲਾ ਦੁਰਗਾ ਭਜਨ ਮੰਡਲੀ ਵੱਲੋਂ ਜਾਗਰਣ ਵਿਚ ਗੁਣਗਾਨ ਕੀਤਾ ਜਾਵੇਗਾ | ਇਸ ਜਾਗਰਨ ਵਿਚ ਮੁਖ ਮਹਿਮਾਨ ਵਿਧਾਇਖ ਡਾ. ਅਮਨਦੀਪ ਕੌਰ ਅਰੋੜਾ, ਦਰਬਾਰ ਉਦਘਾਟਨ ਨਵੀਨ ਸਿੰਗਲਾ, ਕੰਜਕ ਪੂਜਨ ਡਿੰਪਲ ਗਾਬਾ ਅਤੇ ਵਿਸ਼ੇਸ਼ ਸਿਹਿਯੋਗ ਵਿਨੋਦ ਅਰੋੜਾ ਦਾ ਰਹੇਗਾ | ਉਹਨਾਂ ਕਿਹਾ ਕਿ 29 ਅਪ੍ਰੈਲ ਨੂੰ  ਚਿੰਤਪੂਰਨੀ ਧਾਮ ਵਿਖੇ ਹੋਣ ਵਾਲੇ ਜਾਗਰਣ ਲਈ ਸੰਗਤਾਂ ਦੀ ਬਸਾ ਦੁਆਰਾ ਜੱਥਾ ਮੋਗਾ ਤੋਂ ਰਵਾਨਾ ਹੋਵੇਗਾ |