ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਧਰਤ ਦਿਵਸ ਮਨਾਇਆ ਗਿਆ
ਮੋਗਾ, 21 ਅਪਰੈਲ (ਜਸ਼ਨ):ਜ਼ਿਲ੍ਹੇ ਦੀ ਉਘੀ ਵਿਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿੱਚ ਵਿਦਿਆਰਥੀਆਂ ਨੂੰ ਧਰਤੀ ਤੇ ਵੱਧ ਰਹੇ ਤਾਪਮਾਨ ਅਤੇ ਜੰਗਲਾਂ ਦੀ ਘੱਟਦੀ ਗਿਣਤੀ ਪ੍ਰਤੀ ਜਾਗਰੂਕ ਕਰਨ ਲਈ ਧਰਤੀ ਦਿਵਸ ਮਨਾਇਆ ਗਿਆ। ਸਕੂਲ ਦੇ ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਅਤੇ ਐਕਟੀਵਿਟੀ ਕੁਆਡੀਨੇਟਰ ਮੈਡਮ ਮੋਨਿਕਾ ਸਿੱਧੂ ਦੀ ਅਗਵਾਈ ਵਿਚ ਧਰਤ ਦਿਵਸ ਸਬੰਧੀ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਤੀਸਰੀ ਜਮਾਤ ਦੇ ਵਿਦਿਆਰਥੀਆਂ ਨੇ ਪੰਛੀਆਂ ਦੇ ਲਈ ਘਰ ਤਿਆਰ ਕੀਤੇ। ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਕੈਂਪਸ ਵਿੱਚ ਬੂਟੇ ਲਗਾਏ। ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੰਛੀਆਂ ਦੇ ਪਾਣੀ ਪੀਣ ਅਤੇ ਚੋਗਾ ਪਾਉਣ ਲਈ ਵੱਖ ਵੱਖ ਬਰਤਨ ਤਿਆਰ ਕੀਤੇ। ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੋਸਟਰ ਮੁਕਾਬਲਿਆਂ ਵਿੱਚ ਧਰਤੀ ਨੂੰ ਘਰ ਵਿੱਚ ਰਹਿ ਕੇ ਬਚਾਉਣ ਦੇ ਸੁਝਾਅ ਨੂੰ ਪੇਸ਼ ਕੀਤਾ। ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਈਦ ਦੇ ਤਿਉਹਾਰ ਨੂੰ ਪੇਸ਼ ਕਰਦੇ ਹੋਏ ਪੋਸਟਰ ਬਣਾਏ। ਅੱਠਵੀਂ ਜਮਾਤ ਨੇ ਆਪਣੇ ਪੋਸਟਰ ਵਿੱਚ ਫਾਲਤੂ ਬੇਕਾਰ ਵਸਤੂਆਂ ਤੋਂ ਕੀਮਤੀ ਤੇ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਬਣਾਈਆਂ। ਨੌਵੀਂ ਅਤੇ ਦਸਵੀਂ ਜਮਾਤ ਨੇ ਨਗਰ ਦੇ ਮੇਅਰ, ਐੱਮ. ਐੱਲ. ਏ., ਡੀ. ਸੀ. ਸਾਹਿਬ ਅਤੇ ਐਸ. ਐਸ. ਪੀ. ਸਾਹਿਬ ਨੂੰ ਪੱਤਰ ਲਿਖਕੇ ਕੂੜੇ ਦੀ ਸਮੱਸਿਆ ਦੇ ਅਤੇ ਧਰਤੀ ਨੂੰ ਹਰਿਆ-ਭਰਿਆ ਰੱਖਣ ਦੇ ਸੁਝਾਅ ਪੇਸ਼ ਕੀਤੇ। ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੈਸਟ ਆਊਟ ਆਫ਼ ਵੇਸਟ ਵਿਸ਼ੇ ਤੇ ਡਾਕੂਮੈਂਟਰੀ ਤਿਆਰ ਕੀਤੀ। ਇਸ ਤਰਾ ਸਕੂਲ ਦੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਦਿਵਸ ਤੇ ਸਹੁੰ ਚੁੱਕੀ ਕਿ ਉਹ ਧਰਤੀ ਨੂੰ ਬਚਾਉਣ ਲਈ ਰੀਯੂਮਿੰਗ, ਰੀਡਿਊਮਿੰਗ ਅਤੇ ਰੀਸਾਇਕਲਿੰਗ ਨੂੰ ਅਪਣਾਉਣਗੇ ਅਤੇ ਹਰ ਦਿਨ ਨੂੰ ਧਰਤੀ ਦਿਵਸ ਵਜੋਂ ਮਨਾਉਣਗੇ।